''ਸ੍ਰੀ ਅਕਾਲ ਤਖਤ ਸਾਹਿਬ ''ਤੇ ਮੁਆਫੀ ਮੰਗ ਕੇ ਸੇਵਾ ਕਰਨ ਵਾਲਾ ਤਨਖਾਹੀਆ ਨਹੀਂ''

Monday, Dec 04, 2017 - 02:09 PM (IST)

''ਸ੍ਰੀ ਅਕਾਲ ਤਖਤ ਸਾਹਿਬ ''ਤੇ ਮੁਆਫੀ ਮੰਗ ਕੇ ਸੇਵਾ ਕਰਨ ਵਾਲਾ ਤਨਖਾਹੀਆ ਨਹੀਂ''

ਤਲਵੰਡੀ ਸਾਬੋ (ਮੁਨੀਸ਼) — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਮੈਂਬਰ ਗੁਰਤੇਜ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ 'ਚ ਨਤਮਸਤਕ ਹੋਣ ਪਹੁੰਚੇ ,ਜਿਥੇ ਉਨ੍ਹਾਂ ਦਾ ਬਠਿੰਡਾ ਤੇ ਮਾਨਸਾ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸੁਆਗਤ ਕੀਤਾ ਤੇ ਤਖਤ ਸਾਹਿਬ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਬਠਿੰਡਾ-ਮਾਨਸਾ 'ਚ ਧਰਮ ਪ੍ਰਚਾਰ ਲਈ ਵਿਸ਼ੇਸ਼ ਉਪਰਾਲਾ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ 'ਤੇ ਉਠੇ ਵਿਵਾਦ 'ਤੇ ਲੌਂਗੋਵਾਲ ਦਾ ਪੱਖ ਲੈਂਦਿਆਂ ਕਿਹਾ ਕਿ ਕੋਈ ਵੀ ਤਨਖਾਹੀਆ ਨਹੀਂ ਹੁੰਦਾ, ਜੋ ਕੋਈ ਗਲਤੀ ਕਰਦਾ ਹੈ, ਉਸ ਨੂੰ ਸ੍ਰੀ ਅਕਾਲ ਤਖਤ ਤੋਂ ਸੇਵਾ ਲਗਦੀ ਹੈ ਤੇ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗ ਕੇ ਸੇਵਾ ਕਰ ਦਿੰਦਾ ਹੈ, ਉਸ ਨੂੰ ਮੁਆਫ ਕਰ ਦਿੱਤਾ ਜਾਂਦਾ ਹੈ।


Related News