ਜਲੰਧਰ 'ਚ ਵੱਡੀ ਵਾਰਦਾਤ, ਇਸ ਮਸ਼ਹੂਰ ਸ਼ੋਅਰੂਮ 'ਚ ਸੁਰੱਖਿਆ ਗਾਰਡਾਂ ਨੂੰ ਬੰਦੀ ਬਣਾ ਕੀਤੀ ਲੱਖਾਂ ਦੀ ਲੁੱਟ

Wednesday, Aug 02, 2023 - 11:41 AM (IST)

ਜਲੰਧਰ (ਮਹੇਸ਼)–ਕਮਿਸ਼ਨਰੇਟ ਪੁਲਸ ਦੇ ਥਾਣਾ ਜਲੰਧਰ ਕੈਂਟ ਦੀ ਨੈਸ਼ਨਲ ਹਾਈਵੇਅ (ਜਲੰਧਰ-ਦਿੱਲੀ ਮਾਰਗ) ’ਤੇ ਸਥਿਤ ਪਰਾਗਪੁਰ ਚੌਂਕੀ ਤੋਂ ਸਿਰਫ਼ 100 ਮੀਟਰ ਦੀ ਦੂਰੀ ’ਤੇ ਮੱਕੜ ਮੋਟਰਜ਼ ਦੇ ਸ਼ੋਅਰੂਮ ਵਿਚ ਲੁਟੇਰਿਆਂ ਵੱਲੋਂ ਗੰਨ ਪੁਆਇੰਟ ’ਤੇ ਨਾਈਟ ਡਿਊਟੀ ’ਤੇ ਤਾਇਨਾਤ 2 ਸੁਰੱਖਿਆ ਗਾਰਡਾਂ ਨੂੰ ਬੰਦੀ ਬਣਾ ਕੇ 7 ਲੱਖ 75 ਹਜ਼ਾਰ 540 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਡੀ. ਵੀ. ਆਰ., ਲੈਪਟਾਪ ਅਤੇ 1 ਮੋਬਾਇਲ ਫੋਨ ਵੀ ਲੈ ਗਏ।

ਮੱਕੜ ਮੋਟਰਜ਼ ਦੇ ਜਨਰਲ ਮੈਨੇਜਰ ਬਲਜੀਤ ਰਾਏ ਵਾਲੀਆ ਵੱਲੋਂ ਉਕਤ ਸਬੰਧ ਵਿਚ ਕੰਟਰੋਲ ਰੂਮ ’ਤੇ ਸੂਚਿਤ ਕੀਤਾ ਗਿਆ, ਜਿਸ ਦੇ ਤੁਰੰਤ ਬਾਅਦ ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ, ਏ. ਡੀ. ਸੀ. ਪੀ. (ਡੀ) ਭੁਪਿੰਦਰ ਸਿੰਘ, ਏ. ਸੀ. ਪੀ. ਜਲੰਧਰ ਕੈਂਟ ਹਰਸ਼ਪ੍ਰੀਤ ਸਿੰਘ, ਏ. ਸੀ. ਪੀ. (ਡੀ) ਪਰਮਜੀਤ ਸਿੰਘ, ਜਲੰਧਰ ਕੈਂਟ ਥਾਣਾ ਮੁਖੀ ਸੁਖਬੀਰ ਸਿੰਘ ਅਤੇ ਪਰਾਗਪੁਰ ਪੁਲਸ ਚੌਂਕੀ ਇੰਚਾਰਜ ਸੁਰਿੰਦਰਪਾਲ ਸਿੰਘ ਡਾਗ ਸਕੁਐਡ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਦੀਆਂ ਟੀਮਾਂ ਨੂੰ ਲੈ ਕੇ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ-  ਭੈਣ ਦੀ ਕੋਠੀ ’ਚ ਰਹਿੰਦੇ ਭਰਾ ਨੇ ਕੀਤੀ ਖ਼ੁਦਕੁਸ਼ੀ, ਅਜਿਹੇ ਹਾਲ 'ਚ ਵੇਖ ਧਾਹਾਂ ਮਾਰ ਰੋਈ ਭੈਣ

PunjabKesari

ਸ਼ੋਅਰੂਮ ਦੇ ਮੈਨੇਜਰ ਬਲਜੀਤ ਰਾਏ ਵਾਲੀਆ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਨਾਈਟ ਡਿਊਟੀ ’ਤੇ ਸ਼ੋਅਰੂਮ ’ਚ 2 ਸੁਰੱਖਿਆ ਗਾਰਡ ਆਕਾਸ਼ ਅਤੇ ਰੋਹਿਤ ਨਿਵਾਸੀ ਖੁਸਰੋਪੁਰ ਤਾਇਨਾਤ ਸਨ। ਉਨ੍ਹਾਂ ਬੀਤੇ ਦਿਨ ਉਨ੍ਹਾਂ ਨੂੰ ਫੋਨ ’ਤੇ ਸ਼ੋਅਰੂਮ ਵਿਚ ਹੋਈ ਵਾਰਦਾਤ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਹ ਸ਼ੋਅਰੂਮ ਪੁੱਜੇ। ਸੁਰੱਖਿਆ ਗਾਰਡਾਂ ਦੇ ਦੱਸਣ ਮੁਤਾਬਕ ਲੁਟੇਰਿਆਂ ਦੀ ਗਿਣਤੀ ਅੱਧੀ ਦਰਜਨ ਸੀ, ਜਿਹੜੇ ਕਿ ਕੰਧ ਟੱਪ ਕੇ ਸ਼ੋਅਰੂਮ ਦੇ ਅੰਦਰ ਦਾਖ਼ਲ ਹੋਏ। ਉਨ੍ਹਾਂ ਪਿਸਤੌਲ ਦੀ ਨੋਕ ’ਤੇ ਉਨ੍ਹਾਂ ਨੂੰ ਬੰਦੀ ਬਣਾਇਆ ਅਤੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਵਾਰਦਾਤ ਨੂੰ ਅੰਜਾਮ ਦਿੱਤਾ।

 

PunjabKesari

ਲੁਟੇਰਿਆਂ ਨੇ ਸਭ ਤੋਂ ਪਹਿਲਾਂ ਸ਼ੋਅਰੂਮ ਵਿਚ ਲੱਗੇ ਡੀ. ਵੀ. ਆਰ. ਨੂੰ ਲਾਹਿਆ ਤਾਂ ਕਿ ਉਹ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਨਾ ਹੋ ਸਕਣ। ਦੇਰ ਰਾਤ 2 ਤੋਂ ਲੈ ਕੇ ਤੜਕੇ 5 ਵਜੇ ਤਕ 3 ਘੰਟੇ ਲੁਟੇਰੇ ਸ਼ੋਅਰੂਮ ਦੇ ਅੰਦਰ ਹੀ ਰਹੇ। ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਜਾਣ ਵਾਲੇ ਔਜ਼ਾਰ ਵੀ ਲੁਟੇਰੇ ਸ਼ੋਅਰੂਮ ਦੀ ਵਰਕਸ਼ਾਪ ਵਿਚੋਂ ਹੀ ਲੈ ਕੇ ਆਏ ਸਨ। ਦੇਰ ਸ਼ਾਮ ਤਕ ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੀ ਰਹੀ। ਪਰਾਗਪੁਰ ਚੌਂਕੀ ਅਤੇ ਨੇੜਲੀਆਂ ਹੋਰਨਾਂ ਥਾਵਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਘੋਖੀ ਗਈ ਪਰ ਲੁਟੇਰਿਆਂ ਦਾ ਕੋਈ ਵੀ ਸੁਰਾਗ ਪੁਲਸ ਦੇ ਹੱਥ ਹੁਣ ਤਕ ਨਹੀਂ ਲੱਗਾ। ਰਾਤ ਦੇ ਸਮੇਂ ਥਾਣਾ ਜਲੰਧਰ ਕੈਂਟ ਵਿਚ ਇਸ ਵਾਰਦਾਤ ਨੂੰ ਲੈ ਕੇ ਐੱਫ਼. ਆਈ. ਆਰ. ਵੀ ਦਰਜ ਕਰ ਲਈ ਗਈ ਸੀ।

ਇਹ ਵੀ ਪੜ੍ਹੋ- ਦੋਆਬਾ ਵਾਸੀਆਂ ਲਈ ਚੰਗੀ ਖ਼ਬਰ, ਆਦਮਪੁਰ ਏਅਰਪੋਰਟ ਤੋਂ ਨਾਂਦੇੜ ਸਣੇ ਕਈ ਸ਼ਹਿਰਾਂ ਲਈ ਉੱਡਣਗੀਆਂ ਉਡਾਣਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News