ਘਰ ਦੀ ਛੱਤ ਡਿੱਗੀ

Sunday, Aug 20, 2017 - 12:45 AM (IST)

ਘਰ ਦੀ ਛੱਤ ਡਿੱਗੀ

ਧਾਰੀਵਾਲ,   (ਖੋਸਲਾ, ਬਲਬੀਰ)-  ਬੀਤੇ ਦਿਨੀਂ ਪਏ ਮੀਂਹ ਦੀ ਭੜਾਸ ਨਾਲ ਪਿੰਡ ਸੋਹਲ ਦੇ ਇਕ ਘਰ ਦੀ ਛੱਤ ਡਿੱਗਣ ਨਾਲ ਆਰਥਿਕ ਨੁਕਸਾਨ ਹੋ ਗਿਆ। ਵਿਲੀਅਮ ਮਸੀਹ ਪੁੱਤਰ ਤਫੈਲ ਮਸੀਹ ਵਾਸੀ ਪਿੰਡ ਸੋਹਲ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਉਹ ਬੀਤੀ ਰਾਤ ਆਪਣੇ ਘਰ ਦੇ ਕਮਰੇ ਵਿਚ ਪਰਿਵਾਰ ਸਮੇਤ ਸੁੱਤੇ ਹੋਏ ਸਨ ਕਿ ਅਚਾਨਕ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਗਈ, ਜਿਸ 'ਤੇ ਉਨ੍ਹਾਂ ਕਮਰੇ ਤੋਂ ਬਾਹਰ ਦੌੜ ਕੇ ਆਪਣੀ ਜਾਨ ਬਚਾਈ ਪਰ ਉਨ੍ਹਾਂ ਦਾ ਅੰਦਰ ਪਿਆ ਹੋਇਆ ਘਰੇਲੂ ਸਾਮਾਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।


Related News