ਪਟਿਆਲਾ ਦੇ SBI ਬੈਂਕ ’ਚੋਂ ਬੱਚੇ ਵਲੋਂ 35 ਲੱਖ ਚੋਰੀ ਕਰਨ ਦੇ ਮਾਮਲੇ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਸੱਚ
Sunday, Aug 14, 2022 - 06:31 PM (IST)
ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਸਥਿਤ ਐੱਸ. ਬੀ. ਆਈ. ਦੇ ਮੁੱਖ ਦਫ਼ਤਰ ਵਿਚੋਂ ਇਕ 12 ਸਾਲ ਦੇ ਬੱਚੇ ਵਲੋਂ ਕੈਸ਼ ਦਾ ਭਰਿਆ ਬੈਗ ਚੋਰੀ ਕਰਨ ਦੇ ਮਾਮਲੇ ਨੂੰ ਪੁਲਸ ਨੇ ਹੱਲ ਕਰ ਲਿਆ ਹੈ। ਇਸ ਵਾਰਦਾਤ ਦੀਆਂ ਸੀ. ਸੀ. ਟੀ. ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਸਨ, ਜਿਸ ਤੋਂ ਪਤਾ ਲੱਗਾ ਸੀ ਕਿ ਬੱਚੇ ਨਾਲ ਇਕ ਹੋਰ ਵਿਅਕਤੀ ਸੀ। ਹੁਣ ਪੁਲਸ ਵੱਲੋਂ ਇਸ ਸਾਰੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਇਸ ਮਾਮਲੇ ਵਿਚ ਮੱਧ ਪ੍ਰਦੇਸ਼ ਤੋਂ 33 ਲੱਖ 50 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਐੱਸ. ਐੱਸ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਤਕਰੀਬਨ 10 ਦਿਨਾਂ ਵਿਚ ਇਹ ਸਾਰੀ ਵਾਰਦਾਤ ਨੂੰ ਪੁਲਸ ਨੇ ਸੁਲਝਾ ਲਿਆ ਹੈ ਅਤੇ ਚੋਰੀ ਹੋਈ ਰਕਮ 35 ਲੱਖ ਵਿਚੋਂ 33 ਲੱਖ 50 ਹਜ਼ਾਰ ਰੁਪਏ ਮੁਲਜ਼ਮਾਂ ਦੇ ਟਿਕਾਣੇ ਤੋਂ ਬਰਾਮਦ ਕਰ ਲਏ ਹਨ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ’ਚ ਮਾਂ ਵਲੋਂ ਕਤਲ ਕਰਕੇ ਰੱਖੀ ਗਈ ਬੱਚੀ ਦੇ ਭਰਾ ਨੇ ਦੱਸਿਆ ਰੌਂਗਟੇ ਖੜ੍ਹੇ ਕਰਨ ਵਾਲਾ ਸੱਚ
ਇਸ ਮਾਮਲੇ ਵਿਚ ਪੁਲਸ ਵੱਲੋਂ ਜਾਂਚ ਕਰਨ ਲਈ ਅਤੇ ਕਾਰਵਾਈ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ, ਜਿਨ੍ਹਾਂ ਨੇ ਸਾਰੇ ਪਹਿਲੂਆਂ ਨੂੰ ਜਾਣਦੇ ਹੋਏ ਜਦ ਕਾਰਵਾਈ ਕੀਤੀ ਤਾਂ ਪਤਾ ਲੱਗਾ ਕਿ ਇਸ ਪਿੱਛੇ ਇਕ ਅੰਤਰਰਾਜੀ ਗਿਰੋਹ ਦਾ ਹੱਥ ਹੈ, ਜਿਸ ਦੇ ਆਧਾਰ ’ਤੇ ਪਟਿਆਲਾ ਪੁਲਸ ਵੱਲੋਂ ਪਿੰਡ ਕੜਿਆਣਾ ਥਾਣਾ ਥੋਡਾ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਵਿਖੇ ਦੋਸ਼ੀਆਂ ਦੇ ਘਰ ਵਿਚ ਰੇਡ ਕੀਤੀ, ਜਿੱਥੋਂ 33 ਲੱਖ 50 ਹਜ਼ਾਰ ਰੁਪਏ ਬਰਾਮਦ ਹੋਏ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਹਿਚਾਣ ਵੀ ਹੋ ਚੁੱਕੀ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਐੱਸ. ਬੀ. ਆਈ. ਬੈਂਕ ਮੁੱਖ ਦਫਤਰ ਵਿਚ ਚੋਰੀ ਹੋਈ 35 ਲੱਖ ਰੁਪਏ ਦੀ ਰਕਮ ਏ. ਟੀ. ਐੱਮ. ਮਸ਼ੀਨਾਂ ਵਿਚ ਲੋਡ ਕਰਨ ਲਈ ਬੈਂਕ ਵਿੱਚ ਕੈਸ਼ ਰਖਿਆ ਗਿਆ ਸੀ, ਜਿੱਥੇ ਇਸ ਗਰੋਹ ਨੇ ਇਕ ਬੱਚੇ ਨੂੰ ਰੇਕੀ ਕਰਨ ਤੋਂ ਬਾਅਦ ਅੰਦਰ ਭੇਜਿਆ ਅਤੇ ਉਸ ਬੱਚੇ ਦੀ ਵਲੋਂ ਕਾਲੇ ਰੰਗ ਦਾ ਬੈਗ ਜਿਸ ਵਿਚ 35 ਲੱਖ ਰੁਪਏ ਸਨ, ਨੂੰ ਚੋਰੀ ਕਰ ਲਿਆ ਗਿਆ।
ਇਹ ਵੀ ਪੜ੍ਹੋ : ਬੱਸਾਂ ’ਚ ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇੰਨੇ ਦਿਨ ਜਾਮ ਰਹੇਗਾ ਚੱਕਾ, ਹੋ ਸਕਦੀ ਹੈ ਖੱਜਲ-ਖੁਆਰੀ
ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ। ਇਸ ਸਬੰਧ ਦੇ ਵਿਚ ਮੁਕੱਦਮਾ ਨੰਬਰ 165 3 ਤਾਰੀਖ਼ ਨੂੰ ਪਟਿਆਲਾ ਦੇ ਥਾਣਾ ਕੋਤਵਾਲੀ ਵਿਚ ਦਰਜ ਹੋਇਆ ਸੀ। ਜਾਂਚ ਵਿਚ ਖੁਲਾਸਾ ਹੋਇਆ ਕਿ ਮੱਧ ਪ੍ਰਦੇਸ਼ ਦਾ ਇਹ ਸਭ ਤੋਂ ਵੱਡਾ ਅੰਤਰਰਾਜੀ ਗੈਂਗ ਬੈਂਕਾਂ ’ਚੋਂ ਪੈਸੇ ਕਢਵਾਉਣ ਆਏ ਲੋਕਾਂ ਨੂੰ ਵੀ ਟਾਰਗਿਟ ਬਣਾਉਂਦਾ ਸੀ। ਇਸ ਤੋਂ ਇਲਾਵਾ ਵਿਆਹ ਸ਼ਾਦੀਆਂ ਵਾਲੇ ਘਰਾਂ ਵਿਚ ਵੀ ਧਾਵਾ ਬੋਲ ਕੇ ਪੈਸੇ ਅਤੇ ਗਹਿਣੇ ਚੋਰੀ ਕਰਦਾ ਸੀ। ਇਸ ਗੈਂਗ ਵਲੋਂ ਹੁਣ ਤੱਕ ਯੂ. ਪੀ, ਹਰਿਆਣਾ ਅਤੇ ਹੋਰ ਕਈ ਸੂਬਿਆਂ ਵਿਚ ਵੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਸ਼ਿਮਲਾ ਲਈ ਨਿਕਲੇ ਦੋਸਤਾਂ ਨਾਲ ਰਸਤੇ ’ਚ ਵਾਪਰਿਆ ਹਾਦਸਾ, ਮੌਤ ਨੇ ਤੋੜ ਦਿੱਤੀ ਯਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।