ਸੂਰਜ ਦਾ ਚੜ੍ਹਿਆ ਪਾਰਾ! ਲੂ ਤੋਂ ਅਜੇ ਕੋਈ ਰਾਹਤ ਨਹੀਂ, 1 ਤੇ 2 ਨੂੰ ਹਲਕੇ ਮੀਂਹ ਦੀ ਸੰਭਾਵਨਾ
Thursday, May 30, 2024 - 06:07 AM (IST)
 
            
            ਚੰਡੀਗੜ੍ਹ (ਪਾਲ)– ਚੰਡੀਗੜ੍ਹ ਦੇ ਇਤਿਹਾਸ ਦਾ ਸਭ ਤੋਂ ਗਰਮ ਦਿਨ ਬੁੱਧਵਾਰ ਨੂੰ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ, ਜੋ ਆਮ ਨਾਲੋਂ 6 ਡਿਗਰੀ ਵੱਧ ਸੀ। ਸ਼ਹਿਰ ਦਾ ਆਲ ਟਾਈਮ ਰਿਕਾਰਡ 46.5 ਡਿਗਰੀ ਹੈ, ਜੋ 1988 ’ਚ ਦਰਜ ਕੀਤਾ ਗਿਆ ਸੀ। ਇਸ ਨਾਲ ਹੀ ਏਅਰਪੋਰਟ ’ਤੇ ਵੱਧ ਤੋਂ ਵੱਧ ਤਾਪਮਾਨ ਆਲ ਟਾਈਮ ਰਿਕਾਰਡ ਤੋਂ ਪਾਰ ਪਹੁੰਚ ਗਿਆ, ਜੋ 46.7 ਡਿਗਰੀ ਦਰਜ ਹੋਇਆ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਨੇ ਕਿਹਾ ਕਿ ਵਧਦਾ ਤਾਪਮਾਨ ਹੈਰਾਨੀਜਨਕ ਹੈ।
ਇਹ ਖ਼ਬਰ ਵੀ ਪੜ੍ਹੋ : ਕਾਂਗਰਸ ਲੋਕਾਂ ਨੂੰ ਡਰਾਉਣ ਦੀ ਕਰ ਰਹੀ ਰਾਜਨੀਤੀ, ਖ਼ੁਦ 100 ਵਾਰ ਕਰ ਚੁੱਕੇ ਨੇ ਸੰਵਿਧਾਨ ’ਚ ਸੋਧ : ਮੋਹਨ ਯਾਦਵ
ਵਿਭਾਗ ਨੇ ਪਹਿਲਾਂ ਹੀ ਕਈ ਸਾਲਾਂ ਦੇ ਮੁਕਾਬਲੇ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਜਤਾਈ ਸੀ। ਚੰਡੀਗੜ੍ਹ ’ਚ ਤਾਪਮਾਨ 44 ਡਿਗਰੀ ਦੇ ਕਰੀਬ ਰਹਿਣ ਦੀ ਉਮੀਦ ਸੀ। ਵੀਰਵਾਰ ਤੋਂ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ, ਜਿਸ ਕਾਰਨ ਤਾਪਮਾਨ ’ਚ ਮਾਮੂਲੀ ਗਿਰਾਵਟ ਆ ਸਕਦੀ ਹੈ ਪਰ ਲੂ ਤੋਂ ਰਾਹਤ ਨਹੀਂ ਮਿਲਣ ਵਾਲੀ। 1 ਤੇ 2 ਜੂਨ ਨੂੰ ਹਲਕੇ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਗਰਮੀ ਤੋਂ ਰਾਹਤ ਮਿਲੇਗੀ ਜਾਂ ਨਹੀਂ। ਮਈ ਦਾ ਮਹੀਨਾ ਉਮੀਦ ਨਾਲੋਂ ਕਿਤੇ ਜ਼ਿਆਦਾ ਗਰਮ ਰਿਹਾ। ਵਿਭਾਗ ਦਾ ਕਹਿਣਾ ਹੈ ਕਿ ਤਾਪਮਾਨ 45 ਤੋਂ 39 ਡਿਗਰੀ ਵਿਚਕਾਰ ਰਹਿ ਸਕਦਾ ਹੈ। ਮਾਨਸੂਨ ਤੋਂ ਬਾਅਦ ਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੇਗੀ। ਮਾਨਸੂਨ ਦੇ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ’ਚ ਜੂਨ ਦੇ ਆਖ਼ਰੀ ਹਫ਼ਤੇ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਅਗਲੇ 3 ਦਿਨਾਂ ਲਈ ਅਲਰਟ
ਵਿਭਾਗ ਨੇ 3 ਦਿਨਾਂ ਲਈ ਅਲਰਟ ਜਾਰੀ ਕੀਤਾ ਹੈ। ਵੀਰਵਾਰ ਤੇ ਸ਼ੁੱਕਰਵਾਰ ਨੂੰ ਆਰੇਂਜ ਤੇ ਸ਼ਨੀਵਾਰ ਨੂੰ ਯੈਲੋ ਅਲਰਟ ਦਿੱਤਾ ਹੈ। ਅਲਰਟ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਤੇਜ਼ ਹਵਾਵਾਂ ਨਾਲ ਮਿੱਟੀ ਭਰੀ ਹਵਾ ਚੱਲਣ ਦੀ ਗੱਲ ਆਖੀ ਗਈ ਹੈ।
ਹੁਣ ਤੱਕ ਮਈ ’ਚ 4 ਵਾਰ ਬਣੇ ਰਿਕਾਰਡ
- 29 ਮਈ- 46 ਡਿਗਰੀ
- 28 ਮਈ- 45 ਡਿਗਰੀ
- 26 ਮਈ- 45.6 ਡਿਗਰੀ
- 17 ਮਈ- 45.5 ਡਿਗਰੀ
ਵੱਧ ਤੋਂ ਵੱਧ ਤਾਪਮਾਨ
- ਸਵੇਰੇ 5.30 ਵਜੇ 27.6 ਡਿਗਰੀ
- ਸਵੇਰੇ 8.30 ਵਜੇ 36 ਡਿਗਰੀ
- ਸਵੇਰੇ 11.30 ਵਜੇ 41.8 ਡਿਗਰੀ
- ਦੁਪਹਿਰ 2.30 ਵਜੇ 44.8 ਡਿਗਰੀ
- ਸ਼ਾਮ 5.30 ਵਜੇ 45.3 ਡਿਗਰੀ
ਅਗਲੇ 3 ਦਿਨਾਂ ਦਾ ਤਾਪਮਾਨ
- ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 45 ਡਿਗਰੀ, ਘੱਟੋ-ਘੱਟ ਤਾਪਮਾਨ 28 ਡਿਗਰੀ ਹੋ ਸਕਦਾ ਹੈ।
- ਸ਼ੁੱਕਰਵਾਰ ਨੂੰ ਵੱਧ ਤੋਂ ਵੱਧ 43 ਡਿਗਰੀ, ਘੱਟੋ-ਘੱਟ ਤਾਪਮਾਨ 30 ਡਿਗਰੀ ਹੋ ਸਕਦਾ ਹੈ।
- ਸ਼ਨੀਵਾਰ ਵੱਧ ਤੋਂ ਵੱਧ 43 ਡਿਗਰੀ, ਘੱਟੋ-ਘੱਟ ਤਾਪਮਾਨ 30 ਡਿਗਰੀ ਹੋ ਸਕਦਾ ਹੈ।
ਸਾਲ 2011 ਤੋਂ ਮਈ ਦਾ ਵੱਧ ਤੋਂ ਵੱਧ ਤਾਪਮਾਨ
- 2024 46 ਡਿਗਰੀ (ਹੁਣ ਤੱਕ)
- 2023 43.1 ਡਿਗਰੀ
- 2022 43.6 ਡਿਗਰੀ
- 2021 42.1 ਡਿਗਰੀ
- 2020 43.1 ਡਿਗਰੀ
- 2019 43.5 ਡਿਗਰੀ
- 2018 43.6 ਡਿਗਰੀ
- 2017 42.5 ਡਿਗਰੀ
- 2016 43.1 ਡਿਗਰੀ
- 2015 43.4 ਡਿਗਰੀ
- 2014 41.5 ਡਿਗਰੀ
- 2013 43.8 ਡਿਗਰੀ
- 2012 43.2 ਡਿਗਰੀ
- 2011 41.3 ਡਿਗਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            