ਅਕਾਲੀ-ਭਾਜਪਾ ਗੱਠਜੋੜ ’ਚ ਮੌਜੂਦਾ ਹਾਲਾਤ ਬਣੇ ‘ਅੜਿੱਕਾ’, ਭਾਜਪਾ ਚੁੱਕੇਗੀ ਇਹ ਵੱਡਾ ਕਦਮ

Thursday, Sep 28, 2023 - 04:32 PM (IST)

ਅਕਾਲੀ-ਭਾਜਪਾ ਗੱਠਜੋੜ ’ਚ ਮੌਜੂਦਾ ਹਾਲਾਤ ਬਣੇ ‘ਅੜਿੱਕਾ’, ਭਾਜਪਾ ਚੁੱਕੇਗੀ ਇਹ ਵੱਡਾ ਕਦਮ

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਟੁੱਟੇ ਗੱਠਜੋੜ ਦੇ ਮੁੜ ਜੁੜਨ ਦੀਆਂ ਉੱਡ ਰਹੀਆਂ ਖ਼ਬਰਾਂ ਬਾਰੇ ਸੂਤਰਾਂ ਨੇ ਦੱਸਿਆ ਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਵੱਲੋਂ ਆਪਣੇ ਦਿੱਲੀ ਬੈਠੇ ਨੇਤਾਵਾਂ ਨਾਲ ਤਾਜ਼ਾ ਹਾਲਾਤ ਨੂੰ ਦੇਖਦਿਆਂ ਅਕਾਲੀਆਂ ਨਾਲ ਭਵਿੱਖ ਦੇ ਗੱਠਜੋੜ ਨੂੰ ਬ੍ਰੇਕਾਂ ਲਾਉਣ ਲਈ ਕਹਿ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਭਾਜਪਾ ਸਿੱਖ ਭਾਈਚਾਰੇ ਨੂੰ ਭਰੋਸੇ ’ਚ ਲੈ ਕੇ ਅਤੇ ਉਨ੍ਹਾਂ ਦੀਆਂ ਹੋਰ ਮੰਗਾਂ ਨੂੰ ਖੁਦ ਹੱਲ ਕਰਵਾਉਣ ਲਈ ਵੱਡੇ ਯਤਨ ਕਰੇਗੀ, ਫਿਰ ਗੱਠਜੋੜ ਬਾਰੇ ਕੁਝ ਸੋਚੇਗੀ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਪਟਵਾਰੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

ਬਾਕੀ ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਕੈਨੇਡਾ ਅਤੇ ਭਾਰਤ ਵਿਚਲੇ ਹਾਲਾਤ ਕਾਰਨ ਕੈਨੇਡਾ ’ਚ ਬੈਠੇ ਲੱਖਾਂ ਸਿੱਖਾਂ ਤੇ ਪੰਜਾਬੀਆਂ ’ਤੇ ਲੱਗੀਆਂ ਪਾਬੰਦੀਆਂ ਤੋਂ ਕਾਫ਼ੀ ਪ੍ਰੇਸ਼ਾਨ ਅਤੇ ਗਹਿਰੀ ਸੋਚ ਵਿਚ ਹੈ ਅਤੇ ਦੋਹਾਂ ਮੁਲਕਾਂ ਨੂੰ ਬੈਠ ਕੇ ਮਸਲਾ ਹੱਲ ਕਰਨ ਦੀ ਮੰਗ ਕਰ ਰਿਹਾ ਹੈ। ਪਰ ਉਸ ਨੂੰ ਪਤਾ ਹੈ ਕਿ ਦੇਸ਼ ’ਚ ਰਾਜ ਕਰਦੀ ਭਾਜਪਾ ਪੱਖੀ ਐੱਨ. ਡੀ. ਏ. ਸਰਕਾਰ ਤੇ ਕੈਨੇਡਾ ਵਿਚਾਲੇ ਮਿਲ-ਬੈਠ ਕੇ ਹੱਲ ਕੱਢਣ ਦੀ ਬਜਾਏ ਤਕਰਾਰਬਾਜ਼ੀ ਚੱਲ ਰਹੀ ਹੈ।

ਇਹ ਵੀ ਪੜ੍ਹੋ :  ਮਨਪ੍ਰੀਤ ਬਾਦਲ ਨੂੰ ਲੈ ਕੇ ਵੱਡਾ ਖ਼ੁਲਾਸਾ, ਗ੍ਰਿਫ਼ਤਾਰ ਵਿਅਕਤੀਆਂ ਨੇ ਖੋਲ੍ਹ 'ਤਾ ਸਾਰਾ ਕੱਚਾ-ਚਿੱਠਾ

ਇਸ ਲਈ ਅਕਾਲੀ ਦਲ ਸੋਚ ਰਿਹਾ ਹੈ ਕਿ ਹੋਰ ਨਾ ਕਿਧਰੇ ਜਲਦਬਾਜ਼ੀ ਵਿਚ ਅਕਾਲੀ-ਭਾਜਪਾ ਗੱਠਜੋੜ ਕਰ ਕੇ ਦਿੱਲੀ ਕਿਸਾਨ ਮੋਰਚੇ ਵਾਂਗ ਫਿਰ ਨਾ ਕਿਧਰੇ ਉਲਝ ਜਾਵੇ ਕਿਉਂਕਿ 3 ਕਾਲੇ ਕਾਨੂੰਨਾਂ ਕਾਰਨ ਅਕਾਲੀ ਦਲ ਨੇ ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਸੀ। ਨਤੀਜੇ ਵਜੋਂ ਭਾਜਪਾ ਵੀ ਹੱਥੋਂ ਨਿਕਲ ਗਈ, ਕਿਸਾਨ ਵੀ ਆਪਣੇ ਨਾ ਹੋ ਸਕੇ ਤੇ ਅਕਾਲੀ ਦਲ ਸਿਰਫ਼ 3 ਸੀਟਾਂ ’ਤੇ ਸਿਮਟ ਕੇ ਰਹਿ ਗਿਆ।

ਇਹ ਵੀ ਪੜ੍ਹੋ- 8 ਸਾਲ ਪੁਰਾਣੇ ਮਾਮਲੇ 'ਚ ਗ੍ਰਿਫ਼ਤਾਰ ਹੋਏ ਸੁਖਪਾਲ ਖਹਿਰਾ, ਜਾਣੋ ਇਸ ਕੇਸ 'ਚ ਹੁਣ ਤੱਕ ਕੀ-ਕੀ ਹੋਇਆ

ਹੁਣ ਲੋਕ ਸਭਾ ਚੋਣਾਂ ਸਿਰ ’ਤੇ  ਹਨ, ਜਿਸ ਕਰ ਕੇ ਅਕਾਲੀ ਦਲ ਤਾਜ਼ੇ ਹਾਲਾਤ ਨੂੰ ਦੇਖ ਕੇ ਗੱਠਜੋੜ ਸਬੰਧੀ ਫੂਕ-ਫੂਕ ਕੇ ਪੈਰ ਧਰ ਰਿਹਾ ਹੈ। ਇਸ ਸਾਰੇ ਮਾਮਲੇ ’ਤੇ ਸਿਆਸੀ ਮਾਹਿਰਾਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਲਈ ਗੱਠਜੋੜ ਕਰਨਾ ਮਜਬੂਰੀ ਹੈ ਪਰ ਮੌਜੂਦਾ ਹਾਲਾਤ ਇਸ ’ਚ ਵੱਡਾ ਅੜਿੱਕਾ ਬਣ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News