ਪੰਜਾਬ 'ਚ ਝੋਨੇ ਦੀ ਖ਼ਰੀਦ ਨੇ ਤੋੜਿਆ ਪਿਛਲਾ ਰਿਕਾਰਡ, ਇਸ ਵਾਰ 182.87 ਲੱਖ ਮੀਟ੍ਰਿਕ ਟਨ ਦੀ ਖ਼ਰੀਦ

Saturday, Nov 25, 2023 - 04:32 PM (IST)

ਚੰਡੀਗੜ੍ਹ : ਪੰਜਾਬ 'ਚ ਮੀਂਹ ਤੋਂ ਬਾਅਦ ਬਣੇ ਹੜ੍ਹ ਵਰਗੇ ਹਾਲਾਤ 'ਚ ਤਿਆਰ ਹੋਈ ਝੋਨੇ ਦੀ ਫ਼ਸਲ ਨੇ ਉਤਪਾਦਨ ਅਤੇ ਖ਼ਰੀਦ 'ਚ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਸਾਲ 2022 'ਚ 205.24 ਲੱਖ ਮੀਟ੍ਰਿਕ ਟਨ ਝੋਨੇ ਦਾ ਉਤਪਾਦਨ ਹੋਇਆ। ਸਾਲ 2023 'ਚ 208.90 ਲੱਖ ਮੀਟ੍ਰਿਕ ਟਨ ਝੋਨੇ ਦੇ ਉਤਪਾਦਨ ਦੀ ਉਮੀਦ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਮਹਿੰਗਾ ਹੋਇਆ ਟੋਲ, ਇਸ ਟੋਲ ਪਲਾਜ਼ਾ 'ਤੇ ਵਧੀਆ ਦਰਾਂ, ਜਾਣੋ ਕੀ ਹਨ ਨਵੇਂ ਰੇਟ 

ਸਾਲ 2022-23 'ਚ 182.28 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ ਸੀ। ਇਸ ਸਾਲ ਇਹ ਅੰਕੜਾ ਪਾਰ ਕਰ ਗਿਆ ਹੈ। ਪੰਜਾਬ ਮੰਡੀ ਬੋਰਡ ਦੇ ਅੰਕੜਿਆਂ ਮੁਤਾਬਕ 24 ਨਵੰਬਰ ਤੱਕ ਪੰਜਾਬ 'ਚ 182.87 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ ਹੈ। ਖ਼ਰੀਦ ਅੱਗੇ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਰੇਲਵੇ ਟਰੈਕ ਜਾਮ, ਕਈ Trains ਰੱਦ ਤੇ ਕਈ ਹੋ ਗਈਆਂ ਲੇਟ, ਲੋਕ ਭਾਰੀ ਪਰੇਸ਼ਾਨ

ਇਸ ਸਾਲ ਪਨਗ੍ਰੇਨ ਏਜੰਸੀ ਦਾ 75.41 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦ 'ਚ ਰਿਕਾਰਡ ਰਿਹਾ ਹੈ। ਮਾਰਕਫੈੱਡ, ਵੇਅਰ ਹਾਊਸ, ਪਨਸਪ, ਐੱਫ. ਸੀ. ਆਈ. ਅਤੇ ਪ੍ਰਾਈਵੇਟ ਨੇ ਪਿਛਲੇ ਸਾਲ ਤੋਂ ਵੀ ਘੱਟ ਖ਼ਰੀਦ ਕੀਤੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News