ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ, ਟਰੱਕ ਯੂਨੀਅਨ ਦੇ ਪ੍ਰਧਾਨ ਦੀ ਕੀਤੀ ਚੋਣ
Monday, Mar 05, 2018 - 06:02 PM (IST)
ਸੰਗਰੂਰ (ਰਾਜੇਸ਼ ਕੋਹਲੀ) — ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਬਾਅਦ ਲੋਕਾਂ ਦੀ ਭਲਾਈ ਨੂੰ ਦੇਖਦੇ ਹੋਏ ਤੇ ਟਰੱਕ ਓਪਰੇਟਰਾਂ ਦੇ ਵਿਰੋਧ ਦੇ ਬਾਵਜੂਦ ਪੰਜਾਬ 'ਚ ਟਰੱਕ ਯੂਨੀਅਨ ਖਤਮ ਕਰ ਦਿੱਤੀ ਗਈ ਸੀ ਤੇ ਬਕਾਇਦਾ ਸਰਕਾਰ ਨੇ ਇਸ ਲਈ ਨੋਟੀਫਿਕੇਸ਼ਨ ਤਕ ਜਾਰੀ ਕਰ ਦਿਤੀ ਸੀ ਪਰ ਪਿਛਲੇ ਦਿਨੀਂ ਸਰਵਸੰਮਤੀ ਨਾਲ ਸੰਗਰੂਰ ਤੇ ਭਵਾਨੀਗੜ੍ਹ ਟਰੱਕ ਯੂਨੀਅਨ ਦੀ ਚੋਣ ਜ਼ਿਲਾ ਪ੍ਰਸ਼ਾਸਨ ਦੀ ਦੇਖ-ਰੇਖ 'ਚ ਪੂਰਾ ਹੋਣ ਤੋਂ ਬਾਅਦ ਪੰਜਾਬ ਸਰਕਾਰ ਤੇ ਸਥਾਨਕ ਕਾਂਗਰਸੀ ਵਿਧਾਇਕ ਦੀ ਨਿਅਤ 'ਤੇ ਵਿਰੋਧੀ ਅਕਾਲੀ ਪਾਰਟੀ ਦੇ ਆਗੂ ਸਵਾਲ ਚੁੱਕਣ ਲੱਗੇ ਹਨ।
ਅਕਾਲੀ ਆਗੂ ਤੇ ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਨੇ ਦੋਸ਼ ਲਗਾਇਆ ਕਿ ਇਕ ਪਾਸੇ ਤਾਂ ਪੰਜਾਬ 'ਚ ਸਾਰੀਆਂ ਟਰੱਕ ਯੂਨੀਅਨਾਂ ਨੂੰ ਭੰਗ ਕਰ ਦਿੱਤਾ ਹੈ ਤੇ ਦੂਜੇ ਪਾਸੇ ਸਥਾਨਕ ਕਾਂਗਰਸੀ ਵਿਧਾਇਕ ਨੇ ਧੱਕੇ ਨਾਲ ਪ੍ਰਸ਼ਾਸਨ ਦੀ ਮਦਦ ਲੈ ਕੇ ਭਵਾਨੀਗੜ੍ਹ ਤੇ ਸੰਗਰੂਰ ਟਰੱਕ ਯੂਨੀਅਨ 'ਤੇ ਆਪਣੇ ਚਹੇਤਿਆਂ ਨੂੰ ਕਬਜ਼ਾ ਕਰਵਾ ਦਿੱਤਾ ਹੈ। ਇਸ ਤੋਂ ਇਹ ਸਪਸ਼ੱਟ ਹੋ ਜਾਂਦਾ ਹੈ ਕਿ ਪੰਜਾਬ 'ਚ ਹੁਣ ਕਾਂਗਰਸ ਦੇ ਰਾਜ 'ਚ ਪਹਿਲਾਂ ਸ਼ਰਾਬ ਮਾਫਿਆ, ਰੇਤ ਮਾਫਿਆ ਤੇ ਨਸ਼ਾ ਮਾਫਿਆ ਤੋਂ ਬਾਅਦ ਹੁਣ ਟਰੱਕ ਯੂਨੀਅਨ 'ਤੇ ਕਬਜ਼ਾ ਕਰਨ ਵਾਲਾ ਮਾਫਿਆ ਪੈਦਾ ਹੋ ਗਿਆ ਹੈ।
ਦੂਜੇ ਪਾਸੇ ਜਦ ਇਸ ਸੰਬੰਧੀ ਕਾਂਗਰਸੀ ਵਿਧਾਇਕ ਵਿਜੇਂਦਰ ਸਿੰਗਲਾ ਅਕਾਲੀ ਆਗੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਅਕਾਲੀ ਆਗੂ ਵਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਟਰੱਕ ਯੂਨੀਅਨ ਨੇ ਆਪਣੇ ਪੱਧਰ 'ਤੇ ਪ੍ਰਧਾਨ ਚੁਣਿਆ ਹੈ, ਇਸ ਮਾਮਲੇ 'ਚ ਉਨ੍ਹਾਂ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈ।
