ਨਾਲੇ ਦੇ ਵਿਰੋਧ ''ਚ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ

Monday, Jun 12, 2017 - 05:18 AM (IST)

ਨਾਲੇ ਦੇ ਵਿਰੋਧ ''ਚ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, (ਘੁੰਮਣ)- ਟਾਂਡਾ ਰੋਡ 'ਤੇ ਬਾਬਾ ਵਿਸ਼ਵਕਰਮਾ ਮਾਰਕੀਟ 'ਚ ਦੋਵਾਂ ਪਾਸੇ ਬਣ ਰਹੇ ਨਾਲੇ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਮਾਰਕੀਟ ਦੇ ਪ੍ਰਧਾਨ ਬਿਕਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲਾ ਬਣਾਇਆ ਜਾ ਰਿਹਾ ਹੈ, ਉਸ ਨਾਲ ਮਾਰਕੀਟ ਦਾ ਕੰਮ ਪ੍ਰਭਾਵਿਤ ਹੋਵੇਗਾ। 
ਉਨ੍ਹਾਂ ਕਿਹਾ ਕਿ ਨਾਲੇ ਨੂੰ ਸੜਕ ਦੇ ਲੈਵਲ ਦੇ ਬਰਾਬਰ ਬਣਾਇਆ ਜਾਵੇ ਤੇ ਅੰਡਰ ਗਰਾਊਂਡ ਕਰ ਕੇ ਪਾਈਪ ਪਾਈ ਜਾਵੇ ਕਿਉਂਕਿ ਪਹਿਲਾਂ ਤੋਂ ਜੋ ਨਾਲਾ ਬਣਿਆ ਪਿਆ ਹੈ, ਉਹ ਗੰਦਗੀ ਨਾਲ ਭਰਿਆ ਰਹਿੰਦਾ ਹੈ, ਜਿਸ ਕਾਰਨ ਪਾਣੀ ਖੜ੍ਹਾ ਹੋਣ ਕਾਰਨ ਮੱਛਰ ਪੈਦਾ ਹੁੰਦਾ ਹੈ।
ਨਾਲਾ ਬਣਾ ਰਹੇ ਅਧਿਕਾਰੀ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ 4-5 ਦੁਕਾਨਾਂ ਛੱਡ ਕੇ ਇਕ ਕੱਟ ਦੇ ਦੇਣਗੇ ਤਾਂ ਕਿ ਕੋਈ ਵੀ ਗੱਡੀ ਉਨ੍ਹਾਂ ਦੀ ਦੁਕਾਨ 'ਤੇ ਪਹੁੰਚ ਸਕੇ। ਕਲਸੀ ਨੇ ਕਿਹਾ ਕਿ ਜੇਕਰ ਰਸਤਾ ਨਾ ਦਿੱਤਾ ਗਿਆ ਤਾਂ ਗੱਡੀਆਂ ਰਸਤੇ 'ਚ ਖੜ੍ਹੀਆਂ ਰਹਿਣਗੀਆਂ, ਜਿਸ ਨਾਲ ਟ੍ਰੈਫਿਕ ਪ੍ਰਭਾਵਿਤ ਹੋਵੇਗੀ।


Related News