ਨਿੱਜੀ ਏਜੰਸੀ ਕਰੇਗੀ ਹੋਮ ਆਈਸੋਲੇਸ਼ਨ ’ਚ ਰਹਿਣ ਵਾਲੇ ਮਰੀਜ਼ਾਂ ਦੀ ਦੇਖ-ਭਾਲ
Monday, Mar 22, 2021 - 12:50 AM (IST)
ਲੁਧਿਆਣਾ, (ਸਹਿਗਲ)– ਪੰਜਾਬ ਸਰਕਾਰ ਵੱਲੋਂ ਆਈਸੋਲੇਸ਼ਨ ’ਚ ਰਹਿਣ ਵਾਲੇ ਮਰੀਜ਼ਾਂ ਦੀ ਦੇਖ-ਭਾਲ ਲਈ ਇਕ ਏਜੰਸੀ ਦੀ ਨਿਯੁਕਤੀ ਕੀਤੀ ਹੈ, ਜੋ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਐਕਟਿਵ ਹੋ ਗਈ ਦੱਸੀ ਜਾਂਦੀ ਹੈ।
ਪੰਜਾਬ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਏਜੰਸੀ ਮੁਲਾਜ਼ਮ ਹੋਮ ਆਈਸੋਲੇਸ਼ਨ ਵਿਚ ਰਹਿਣ ਵਾਲੇ ਹਰ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਰਹਿਣਗੇ ਅਤੇ ਰੋਜ਼ ਫੋਨ ’ਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ ਜਾਵੇਗਾ। ਜੇਕਰ ਕਿਸੇ ਮਰੀਜ਼ ਨੂੰ ਹੋਮ ਆਈਸੋਲੇਸ਼ਨ ਵਿਚ ਰਹਿੰਦੇ ਹੋਏ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਹ ਵਾਪਸ ਉਸੇ ਨੰਬਰ ’ਤੇ ਵਰਕਰ ਨੂੰ ਸੂਚਿਤ ਕਰ ਸਕਦਾ ਹੈ, ਜਿੱਥੋਂ ਉਸ ਦਾ ਹਾਲ-ਚਾਲ ਜਾਣਨ ਲਈ ਰੋਜ਼ ਕਾਲ ਆ ਰਹੀ ਹੋਵੇ।
ਡਾ. ਭਾਸਕਰ ਨੇ ਦੱਸਿਆ ਕਿ ਇਸ ਨਾਲ ਹੋਮ ਆਈਸੋਲੇਸ਼ਨ ’ਚ ਰਹਿਣ ਵਾਲੇ ਮਰੀਜ਼ਾਂ ਦੀ ਦੇਖ-ਭਾਲ ਬਿਹਤਰ ਢੰਗ ਨਾਲ ਹੋ ਸਕੇਗੀ ਅਤੇ ਸਿੱਧੇ ਫੀਡਬੈਕ ਨਾਲ ਸਾਰੇ ਮਰੀਜ਼ਾਂ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ।