ਵੱਡੀ ਖ਼ਬਰ : ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ’ਚ ਹੀ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Tuesday, Nov 14, 2023 - 06:31 PM (IST)

ਵੱਡੀ ਖ਼ਬਰ : ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ’ਚ ਹੀ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸਮਾਣਾ (ਦਰਦ) : ਪਿੰਡ ਦੋਦੜਾ ਵਿਖੇ ਮੰਗਲਵਾਰ ਸਵੇਰੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਕੂਲ ਦੇ ਕਮਰੇ ’ਚ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐੱਸ. ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਿਤਪਾਲ ਸਿੰਘ (42) ਪੁੱਤਰ ਜੋਗਿੰਦਰ ਸਿੰਘ ਦੇ ਭਰਾ ਲਖਬੀਰ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੇ ਅਪਾਹਜ ਭਰਾ ਵੱਲੋਂ ਕਾਫੀ ਲੰਮੇ ਸਮੇਂ ਤੋਂ ਪਿੰਡ ਵਿਚ ਹੀ ਇਕ ਨਿੱਜੀ ਸਕੂਲ ਚਲਾਇਆ ਜਾ ਰਿਹਾ ਸੀ, ਜੋ ਰਾਤ ਸਮੇਂ ਸਕੂਲ ਵਿਚ ਹੀ ਸੋਂਦਾ ਸੀ। ਬੀਤੀ ਰਾਤ ਵੀ ਉਹ ਸਕੂਲ ਵਿਚ ਆਮ ਵਾਂਗ ਸੁੱਤਾ ਸੀ। ਜਿਸ ਨੇ ਸਵੇਰੇ ਕਰੀਬ 5 ਵਜੇ ਆਪਣੇ ਮੋਬਾਇਲ ਤੋਂ ਕਰੀਬੀਆਂ ਨੂੰ ਫੋਨ ਕੀਤੇ ਪਰ ਉਸ ਦੇ ਮਰਨ ਦਾ ਪਤਾ ਸਵੇਰੇ ਸਕੂਲ ਸਟਾਫ ਦੇ ਆਉਣ ’ਤੇ ਲੱਗਿਆ। 

ਇਹ ਵੀ ਪੜ੍ਹੋ : ਪੁਲਸ ਤੋਂ ਬਚ ਕੇ ਭੱਜ ਰਹੇ ਨਸ਼ਾ ਤਸਕਰਾਂ ਨੇ ਵਿਛਾ ਦਿੱਤੀਆਂ ਲਾਸ਼ਾਂ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਲਖਬੀਰ ਨੇ ਦੱਸਿਆ ਕਿ ਜਦੋਂ ਉਹ ਸਕੂਲ ਸਟਾਫ ਦੇ ਕਹਿਣ ’ਤੇ ਸਕੂਲ ਗਏ ਤਾਂ ਉਸ ਦਾ ਭਰਾ ਪੱਖੇ ਨਾਲ ਫਾਹਾ ਲੈ ਕੇ ਲਟਕਿਆ ਹੋਇਆ ਸੀ। ਜਿਸ ਦੀ ਸੂਚਨਾ ਉਨ੍ਹਾਂ ਪੁਲਸ ਨੂੰ ਦਿੱਤੀ। ਉਨ੍ਹਾਂ ਦੀ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਰੰਜਿਸ਼ ਤੋਂ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਹ ਕਈ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਦੂਜੇ ਪਾਸੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਅਨੁਸਾਰ 174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਠੰਡ ਨੇ ਫੜਿਆ ਜ਼ੋਰ, ਆਉਂਦੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖ ਬਾਣੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News