‘ਜੱਗ ਬਾਣੀ’ ਦੀ ਭਵਿੱਖਬਾਣੀ ਰਿੰਕੂ ਬਨਣਗੇ ‘ਆਪ’ ਲਈ ਹੁਕਮ ਦਾ ਯੱਕਾ ਹੋਈ ਸੱਚ ਸਾਬਿਤ, ਇਤਿਹਾਸ ਰਚਿਆ’

Sunday, May 14, 2023 - 12:33 PM (IST)

‘ਜੱਗ ਬਾਣੀ’ ਦੀ ਭਵਿੱਖਬਾਣੀ ਰਿੰਕੂ ਬਨਣਗੇ ‘ਆਪ’ ਲਈ ਹੁਕਮ ਦਾ ਯੱਕਾ ਹੋਈ ਸੱਚ ਸਾਬਿਤ, ਇਤਿਹਾਸ ਰਚਿਆ’

ਪਠਾਨਕੋਟ (ਸ਼ਾਰਦਾ) - ਲੋਕ ਸਭਾ ਉਪ ਚੋਣ ’ਚ ਜਿਸ ਦਿਨ ਆਮ ਆਦਮੀ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਕਾਂਗਰਸ ਤੋਂ ਲਿਆ ਕੇ ਆਪਣਾ ਉਮੀਦਵਾਰ ਬਣਾਇਆ ਸੀ, ਉਸੇ ਦਿਨ ‘ਜਗ ਬਾਣੀ’ ਨੇ ਭਵਿੱਖਬਾਣੀ ਕੀਤੀ ਸੀ ਕਿ ਰਿੰਕੂ ‘ਆਪ’ ਦੇ ਲਈ ਤਰੁੱਪ ਦਾ ਪੱਤਾ ਸਾਬਿਤ ਹੋ ਸਕਦੇ ਹਨ, ਜੋ ਸੱਚ ਸਾਬਿਤ ਹੋਇਆ ਅਤੇ ਆਮ ਆਦਮੀ ਪਾਰਟੀ ਨੇ ਜਲੰਧਰ ਦੀ ਸੀਟ ਜਿੱਤ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ

ਇਹ ਵੀ ਪੜ੍ਹੋ : ਚੋਣ ਪ੍ਰਚਾਰ ਦੌਰਾਨ ਹਰਭਜਨ ਸਿੰਘ ਭੱਜੀ ਦਾ ਗਾਇਬ ਰਹਿਣਾ ਖੜ੍ਹੇ ਕਰ ਰਿਹੈ ਵੱਡੇ ਸਵਾਲ

ਇਸ ਇਤਿਹਾਸਕ ਜਿੱਤ ਦੀ ਵਧੇਰੇ ਸਿਆਸੀ ਵਿਸ਼ਲੇਸ਼ਕਾਂ ਨੂੰ ਆਸ ਨਹੀਂ ਸੀ। ਉਹ ਇਹੀ ਮੰਨ ਕੇ ਚੱਲ ਰਹੇ ਸੀ ਕਿ ਸਖਤ ਮੁਕਾਬਲਾ ਹੋਵੇਗਾ ਅਤੇ ਹਮਦਰਦੀ ਦੀ ਵੋਟ ਕਾਰਨ ਕਾਂਗਰਸ ਨੂੰ ਬੜ੍ਹਤ ਮਿਲੇਗੀ ਪਰ 7 ਵਿਧਾਨ ਸਭਾ ਸੀਟਾਂ ’ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਕੇ ਆਪਣੇ 2022 ਦੇ ਨਤੀਜੇ ਨੂੰ ਵੀ ਪਿੱਛੇ ਛੱਡ ਦਿੱਤਾ।

ਕਾਂਗਰਸ ਲਈ ਇਹ ਚੋਣ ਇਕ ਝਟਕੇ ਵਾਂਗ ਹੈ, ਕਿਉਂਕਿ ਕਾਂਗਰਸ 2022 ਦੀ ਵਿਧਾਨ ਸਭਾ ਚੋਣਾਂ ’ਚ 5 ਸੀਟਾਂ ਜਿੱਤੀਆਂ ਸਨ ਪਰ ਹੁਣ ਕਾਂਗਰਸ ਇਕ ਵੀ ਵਿਧਾਨ ਸਭਾ ’ਚ ਲੀਡ ਨਹੀਂ ਲੈ ਸਕੀ। ਭਾਜਪਾ 2 ਵਿਧਾਨ ਸਭਾ ਸੀਟਾਂ ’ਤੇ ਲੀਡ ਲੈ ਕੇ ਆਪਣੀ ਪਿੱਠ ਨੂੰ ਥਾਪੜਣ ਦੀ ਸਥਿਤੀ ’ਚ ਹੈ।

ਆਮ ਆਦਮੀ ਪਾਰਟੀ ਦੀ ਬੂਥ ਲੈਵਲ ਦੀ ਮਾਈਕ੍ਰੋ ਮੈਨੇਜਮੈਂਟ ਦੇ ਸਾਹਮਣੇ ਹੋਰ ਸਿਆਸੀ ਧਿਰਾਂ ਪੂਰੀ ਤਰ੍ਹਾਂ ਨਾਲ ਬੇਵੱਸ ਨਜ਼ਰ ਆਈਆਂ ਹਨ। ਅਜਿਹਾ ਹੀ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਹੋਇਆ ਸੀ, ਜਦੋਂ ਲਹਿਰ ਦੇ ਨਾਲ-ਨਾਲ ਮਾਈਕ੍ਰੋ ਮੈਨੇਜਮੈਂਟ ਬੜੀ ਕੰਮ ਆਈ ਸੀ। ਜਲੰਧਰ ਲੋਕ ਸਭਾ ਦੀ ਸੀਟ ਨੂੰ ‘ਆਪ’ ਨੇ ਹਾਰ ਤੋਂ ਜਿੱਤ ’ਚ ਪਲਟ ਕੇ ਹੋਰ ਧਿਰਾਂ ਨੂੰ ਵੀ ਸੋਚਣ ’ਤੇ ਮਜਬੂਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ

ਆਉਣ ਵਾਲੇ ਸਮੇਂ ’ਚ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ ਹਨ, ਉਸ ਦੇ ਲਈ ਹੁਣ ‘ਆਪ’ ਵਰਕਰ ਪੂਰੀ ਤਰ੍ਹਾਂ ਉਤਸ਼ਾਹਿਤ ਹੋ ਜਾਣਗੇ ਅਤੇ 9-10 ਮਹੀਨਿਆਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਹੁਣ ਆਮ ਆਦਮੀ ਪਾਰਟੀ ਜ਼ੋਰ-ਸ਼ੋਰ ਨਾਲ ਉਤਰੇਗੀ। ਕਾਂਗਰਸ ਨੂੰ ਹੁਣ ਗੂੜ੍ਹੀ ਚਿੰਤਾ ਕਰਨੀ ਪਵੇਗੀ ਕਿ ਉਹ ਇਸ ਰਵਾਇਤੀ ਸੀਟ ’ਚ ਕਿਉਂ ਹਾਰੀ ਹੈ? ਇਹ ਚੋਣ ਪੰਜਾਬ ਦੀ ਸਿਆਸਤ ਬਾਰੇ ਇਕ ਅਹਿਮ ਸੰਦੇਸ਼ ਦੇਣ ਜਾ ਰਹੀ ਹੈ ਪਰ ਮੁੱਖ ਮੁਕਾਬਲਾ 2024 ਦੀਆਂ ਲੋਕਸਭਾ ਚੋਣਾਂ ’ਚ ਹੋਵੇਗਾ, ਜੋ 2027 ਦੀ ਵਿਧਾਨ ਸਭਾ ਚੋਣਾਂ ਦੇ ਸੰਭਾਵਿਤ ਨਤੀਜਿਆਂ ਦੇ ਬਾਰੇ ਸੰਕੇਤ ਦੇਣਗੀਆਂ।

ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਜਲੰਧਰ ’ਚ ਸੁਸ਼ੀਲ ਰਿੰਕੂ ਵਰਗਾ ਜ਼ਮੀਨੀ ਪੱਧਰ ਦਾ ਨੌਜਵਾਨ ਨੇਤਾ ਮਿਲ ਗਿਆ ਹੈ। ਜੇਕਰ ਉਹ ਪੂਰੀ ਮਿਹਨਤ ਨਾਲ ਕੰਮ ਕਰਦਾ ਹੈ ਤਾਂ ਆਉਣ ਵਾਲੇ ਸਮੇਂ ’ਚ ਆਮ ਆਦਮੀ ਪਾਰਟੀ ਲਈ ਉਹ ਵੱਡਾ ਨੇਤਾ ਬਣ ਕੇ ਉਭਰੇਗਾ ਅਤੇ 2024 ’ਚ ਲੋਕਸਭਾ ’ਚ ਮੁੜ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ : ਸੰਸਦ ਮੈਂਬਰ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸਾਹਮਣੇ ਆਈਆਂ ਤਸਵੀਰਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News