ਹੈਰੋਇਨ ਸਪਲਾਈ ਕਰਨ ਆਇਆ ਚੜ੍ਹਿਆ ਪੁਲਸ ਦੇ ਹੱਥੇ
Friday, Jan 05, 2018 - 08:11 AM (IST)
ਜਲੰਧਰ, (ਰਾਜੇਸ਼)- ਮਖਦੂਮਪੁਰਾ ਨੇੜੇ ਹੈਰੋਇਨ ਦੀ ਸਪਲਾਈ ਕਰਨ ਆਏ ਇਕ ਸਮੱਗਲਰ ਨੂੰ ਸੀ. ਆਈ. ਏ. ਸਟਾਫ ਦੀ ਪੁਲਸ ਨੇ ਕਾਬੂ ਕਰ ਲਿਆ। ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੋ ਉਹ ਇਲਾਕੇ ਦੇ ਇਕ ਨੌਜਵਾਨ ਨੂੰ ਵੇਚਣ ਆਇਆ ਸੀ। ਪੁਲਸ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਪਵਨ ਅੰਗੁਰਾਲ ਉਰਫ ਪੰਮਾ ਪੁੱਤਰ ਕਸਤੂਰੀ ਲਾਲ ਮੁਹੱਲਾ ਝਾਂਗੜਾ ਵਾਸੀ ਬਸਤੀ ਗੁਜ਼ਾਂ ਵਜੋਂ ਹੋਈ ਹੈ। ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
