ਵਿਅਕਤੀ ਨੇ ਪਤਨੀ, ਸਾਲੀ ਅਤੇ ਸਾਢੂ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਖੌਫ਼ਨਾਕ ਕਦਮ

Tuesday, Aug 20, 2024 - 10:56 AM (IST)

ਵਿਅਕਤੀ ਨੇ ਪਤਨੀ, ਸਾਲੀ ਅਤੇ ਸਾਢੂ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਖੌਫ਼ਨਾਕ ਕਦਮ

ਬਟਾਲਾ (ਸਾਹਿਲ)-ਪਿੰਡ ਕੋਹਾਲੀ ਵਿਖੇ ਇਕ ਵਿਅਕਤੀ ਵੱਲੋਂ ਪਤਨੀ, ਸਾਲੀ ਅਤੇ ਸਾਢੂ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੁਲਸ ਚੌਕੀ ਊਧਨਵਾਲ ਦੇ ਇੰਚਾਰਜ ਏ. ਐੱਸ. ਆਈ. ਸਰਵਣ ਸਿੰਘ ਨੇ ਦੱਸਿਆ ਕਿ ਜੋਗਿੰਦਰ ਕੌਰ ਪਤਨੀ ਮਾਨ ਸਿੰਘ ਵਾਸੀ ਪਿੰਡ ਕੋਹਾਲੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਲੜਕਾ ਹਰਮੇਸ਼ ਸਿੰਘ ਜੋ ਕਿ ਪਿੰਡ ’ਚ ਹੀ ਮਿਹਨਤ ਮਜ਼ਦੂਰੀ ਕਰਦਾ ਹੈ, ਦਾ ਵਿਆਹ ਸੰਦੀਪ ਕੌਰ ਵਾਸੀ ਪਿੰਡ ਬਾਲੇਚੱਕ, ਜ਼ਿਲਾ ਤਰਨਤਾਰਨ ਨਾਲ ਹੋਇਆ ਸੀ। ਪਰ ਉਸ ਦੀ ਨੂੰਹ ਸੰਦੀਪ ਕੌਰ ਹਮੇਸ਼ਾ ਉਸ ਦੇ ਮੁੰਡੇ ਨਾਲ ਲੜਾਈ-ਝਗੜਾ ਕਰਦੀ ਸੀ ਅਤੇ ਕਈ-ਕਈ ਦਿਨ ਆਪਣੀ ਭੈਣ ਦੇ ਘਰ ਰਹਿੰਦੀ ਸੀ ਅਤੇ ਫਿਰ ਆ ਕੇ ਉਸ ਦੇ ਮੁੰਡੇ ਨਾਲ ਲੜਾਈ-ਝਗੜਾ ਕਰਦੀ ਸੀ।

ਇਹ ਵੀ ਪੜ੍ਹੋ- ਨੌਜਵਾਨ ਨੇ ਨਸ਼ਾ ਲੈਣਾ ਬੰਦ ਕੀਤਾ ਤਾਂ ਕਰ 'ਤਾ ਕਤਲ, ਜਨਮਦਿਨ ਵਾਲੇ ਦਿਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਉਸ ਨੇ ਪੁਲਸ ਨੂੰ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਮੇਰੀ ਨੂੰਹ ਸੰਦੀਪ ਕੌਰ, ਇਸ ਦੀ ਭੈਣ ਅਤੇ ਭਣਵੱਈਆ ਸਤਨਾਮ ਸਿੰਘ ਮੇਰੇ ਮੁੰਡੇ ਹਰਮੇਸ਼ ਸਿੰਘ ਨਾਲ ਲੜਾਈ-ਝਗੜਾ ਕਰ ਕੇ ਅਤੇ ਮੇਰੀ ਉਕਤ ਨੂੰਹ ਨੂੰ ਆਪਣੇ ਨਾਲ ਲੈ ਕੇ ਚਲੇ ਗਏ ਸਨ, ਜਿਸ ਕਾਰਨ ਉਸ ਦਾ ਮੁੰਡਾ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਸੀ। ਜੋਗਿੰਦਰ ਕੌਰ ਮੁਤਾਬਕ ਮੇਰਾ ਮੁੰਡਾ ਹਰਮੇਸ਼ ਪਿੰਡ ਦੇ ਵਿਅਕਤੀ ਕੁਲਦੀਪ ਸਿੰਘ ਦੇ ਖੇਤ ’ਚ ਕੰਮ ਕਰਦਾ ਸੀ ਅਤੇ ਇਸ ਨੇ ਉਨ੍ਹਾਂ ਦੇ ਘਰ ਰੋਟੀ ਖਾਣ ਜਾਣਾ ਸੀ, ਜੋ ਨਹੀਂ ਗਿਆ ਅਤੇ ਉੁਸ ਦੀ ਪਤਨੀ ਸੁੱਖ ਮੇਰੇ ਘਰ ਆ ਕੇ ਕਹਿਣ ਲੱਗੀ ਕਿ ਹਰਮੇਸ਼ ਰੋਟੀ ਖਾਣ ਨਹੀਂ ਆਇਆ, ਜਿਸ ਤੋਂ ਬਾਅਦ ਮੈਂ ਤੇ ਮੇਰੀ ਕੁੜੀ ਹਰਵਿੰਦਰ ਕੌਰ ਨੇ ਉਸ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਮੇਰੇ ਉਕਤ ਮੁੰਡੇ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਮੇਰੇ ਮੁੰਡੇ ਨੇ ਆਪਣੀ ਪਤਨੀ ਸੰਦੀਪ ਕੌਰ, ਸਾਲੀ ਅਤੇ ਸਾਢੂ ਸਤਨਾਮ ਸਿੰਘ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ।

ਇਹ ਵੀ ਪੜ੍ਹੋ- ਰੱਖੜ ਪੁੰਨਿਆ 'ਤੇ CM ਮਾਨ ਦਾ ਪੰਜਾਬ ਵਾਸੀਆਂ ਲਈ ਖ਼ਾਸ ਤੋਹਫ਼ਾ, ਪੜ੍ਹੋ ਖ਼ਬਰ

ਚੌਕੀ ਇੰਚਾਰਜ ਏ. ਐੱਸ. ਆਈ. ਸਰਵਣ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਮਾਤਾ ਜੋਗਿੰਦਰ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਸੰਦੀਪ ਕੌਰ, ਸਾਲੀ ਅਤੇ ਸਾਢੂ ਸਤਨਾਮ ਸਿੰਘ ਖਿਲਾਫ ਥਾਣਾ ਘੁਮਾਣ ਵਿਖੇ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਰੱਖੜ ਪੁੰਨਿਆ 'ਤੇ ਮੱਥਾ ਟੇਕਣ ਜਾ ਰਹੇ ਨੌਜਾਵਾਨ ਦੀ ਹਾਦਸੇ 'ਚ ਮੌਤ, ਕੁਝ ਦਿਨ ਬਾਅਦ ਜਾਣਾ ਸੀ ਨਿਊਜ਼ੀਲੈਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News