ਖਪਤਕਾਰ ਫੋਰਮ ਨੇ ਬੀਮਾ ਕੰਪਨੀ ਨੂੰ ਦਿੱਤੇ ਮੁਆਵਜ਼ਾ ਦੇਣ ਦੇ ਨਿਰਦੇਸ਼
Monday, Jul 30, 2018 - 06:31 AM (IST)

ਚੰਡੀਗਡ਼੍ਹ, (ਰਾਜਿੰਦਰ)- ਚੋਰੀ ਦਾ ਵਾਹਨ ਬਿਨਾਂ ਟਾਇਰਾਂ ਦੇ ਰਿਕਵਰ ਹੋਣ ਤੋਂ ਬਾਅਦ ਰਾਸ਼ੀ ਜਾਰੀ ਨਾ ਕਰਨ ’ਤੇ ਖਪਤਕਾਰ ਫੋਰਮ ਨੇ ਬੀਮਾ ਕੰਪਨੀ ਨੂੰ ਸੇਵਾ ’ਚ ਕੁਤਾਹੀ ਦਾ ਦੋਸ਼ੀ ਕਰਾਰ ਦਿੱਤਾ ਹੈ। ਫੋਰਮ ਨੇ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸ਼ਿਕਾਇਤਕਰਤਾ ਨੂੰ ਟਾਇਰ ਤੇ ਰਿੰਮਾਂ ਦੇ 2 ਲੱਖ 27 ਹਜ਼ਾਰ 350 ਰੁਪਏ ਅਦਾ ਕਰੇ। ਇਸ ਦੇ ਨਾਲ ਹੀ ਮਾਨਸਿਕ ਪ੍ਰੇਸ਼ਾਨੀ ਲਈ 20 ਹਜ਼ਾਰ ਰੁਪਏ ਮੁਆਵਜ਼ਾ ਤੇ 10 ਹਜ਼ਾਰ ਰੁਪਏ ਮੁਕੱਦਮਾ ਖਰਚ ਅਦਾ ਕਰੇ। ਇਹ ਨਿਰਦੇਸ਼ ਜ਼ਿਲਾ ਖਪਤਕਾਰ ਅਦਾਲਤ-2 ਚੰਡੀਗਡ਼੍ਹ ਨੇ ਸੁਣਵਾਈ ਦੌਰਾਨ ਦਿੱਤੇ।
ਸ਼ਿਕਾਇਤਕਰਤਾ ਰਾਮ ਰਤਨ ਨਿਵਾਸੀ ਪੱਟੀ ਚੌਧਰੀ ਕੈਥਲ ਨੇ ਆਈ. ਟੀ. ਪਾਰਕ ਚੰਡੀਗਡ਼੍ਹ ਸਥਿਤ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਤੇ ਹੁੱਡਾ ਕੈਥਲ ਸਥਿਤ ਇੰਸ਼ੋਰੈਂਸ ਏਜੰਟ ਖਿਲਾਫ ਖਪਤਕਾਰ ਫੋਰਮ ’ਚ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਸ਼ਿਕਾਇਤ ’ਚ ਕਿਹਾ ਕਿ ਉਨ੍ਹਾਂ ਨੇ ਆਪਣੇ ਵਾਹਨ ਦਾ ਬੀਮਾ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਤੋਂ ਕਰਵਾਇਆ ਸੀ। ਇਸ ਦੀ ਮਿਆਦ 6 ਨਵੰਬਰ 2012 ਤੋਂ 5 ਨਵੰਬਰ 2013 ਤਕ ਸੀ। ਸੈਕਿੰਡ ਹੈਂਡ ਖਰੀਦੇ ਗਏ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਆਪਣੇ ਨਾਂ ’ਤੇ 11 ਅਪ੍ਰੈਲ 2013 ਨੂੰ ਟਰਾਂਸਫਰ ਕਰਵਾ ਲਿਆ ਤੇ ਇੰਸ਼ੋਰੈਂਸ ਪਾਲਿਸੀ ਵੀ ਆਪਣੇ ਨਾਂ ਟਰਾਂਸਫਰ ਕਰਵਾ ਲਈ ਸੀ। ਸ਼ਿਕਾਇਤਕਰਤਾ ਨੇ ਖਪਤਕਾਰ ਫੋਰਮ ਨੂੰ ਦੱਸਿਆ ਕਿ 15 ਜੁਲਾਈ 2013 ਨੂੰ ਪੁਲਸ ਸਟੇਸ਼ਨ ਏਰੀਆ ਕੈਥਲ ਸਿਟੀ ਤੋਂ ਉਨ੍ਹਾਂ ਦਾ ਵਾਹਨ ਰਾਤ ਨੂੰ ਚੋਰੀ ਹੋ ਗਿਅਾ। ਇਸ ਸਬੰਧੀ ਉਨ੍ਹਾਂ ਪੁਲਸ ਸਟੇਸ਼ਨ ਸਿਟੀ ਕੈਥਲ ’ਚ ਐੱਫ. ਆਈ. ਆਰ. ਦਰਜ ਕਰਵਾਈ। ਇਸਦੀ ਸੂਚਨਾ ਏਜੰਟ ਰਾਹੀਂ ਬੀਮਾ ਕੰਪਨੀ ਨੂੰ ਦਿੱਤੀ। ਜਾਂਚ ਤੋਂ ਬਾਅਦ ਪੁਲਸ ਨੇ ਉਨ੍ਹਾਂ ਦਾ ਵਾਹਨ ਤਾਂ ਰਿਵਕਰ ਕਰ ਲਿਆ ਪਰ ਉਸ ਦੇ ਸਾਰੇ ਟਾਇਰ ਰਿੰਮਾਂ ਸਮੇਤ ਗਾਇਬ ਸਨ।
ਸ਼ਿਕਾਇਤਕਰਤਾ ਨੇ ਟਾਇਰ ਤੇ ਰਿਮ ਦੇ ਬਿੱਲ ਬੀਮਾ ਕੰਪਨੀ ਨੂੰ ਦਿੱਤੇ ਕਿ ਉਨ੍ਹਾਂ ਦੀ ਰਾਸ਼ੀ ਅਦਾ ਕੀਤੀ ਜਾਵੇ। ਬੀਮਾ ਕੰਪਨੀ ਨੇ ਕਿਹਾ ਕਿ ਉਨ੍ਹਾਂ ਨੇ ਸੇਵਾ ’ਚ ਕੁਤਾਹੀ ਨਹੀਂ ਕੀਤੀ ਹੈ।