ਰਜਿਸਟਰੀ ਕਿਸੇ ਦੂਜੇ ਦੇ ਨਾਂ ਕਰਵਾ ਕੇ ਮਾਂ-ਬੇਟੇ ਨੇ ਮਾਰੀ 2 ਲੱਖ ਦੀ ਠੱਗੀ
Tuesday, Aug 15, 2017 - 06:29 AM (IST)

ਲੁਧਿਆਣਾ, (ਮਹੇਸ਼)- ਪ੍ਰਾਪਰਟੀ ਦੇ ਨਾਂ 'ਤੇ 2 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਸਦਰ ਪੁਲਸ ਨੇ ਮਾਂ-ਬੇਟੇ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਇਹ ਮਾਮਲਾ ਰੇਲਵੇ ਕਾਲੋਨੀ ਦੇ ਨੀਰਜ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ।
ਨੀਰਜ ਨੇ ਦੱਸਿਆ ਕਿ ਉਸ ਨੇ ਐੱਸ. ਬੀ. ਐੱਸ. ਨਗਰ ਦੀ ਮਨਜੀਤ ਕੌਰ ਅਤੇ ਉਸ ਦੇ ਬੇਟੇ ਸੁਰਜੀਤ ਸਿੰਘ ਦੇ ਨਾਲ ਇਕ ਪਲਾਟ ਦਾ ਸੌਦਾ ਕੀਤਾ ਸੀ, ਜਿਸ ਦੇ ਬਦਲੇ 'ਚ ਉਸ ਨੇ 2 ਲੱਖ ਰੁਪਏ ਦਿੱਤੇ ਸਨ ਅਤੇ ਬਾਕੀ ਦੀ ਰਕਮ ਰਜਿਸਟਰੀ ਦੇ ਸਮੇਂ ਦੇਣੀ ਸੀ ਪਰ ਇਸ ਤੋਂ ਪਹਿਲਾਂ ਹੀ ਇਸ ਮਾਂ-ਬੇਟੇ ਨੇ ਉਸ ਪਲਾਟ ਦੀ ਰਜਿਸਟਰੀ ਕਿਸੇ ਦੂਜੇ ਵਿਅਕਤੀ ਦੇ ਨਾਂ 'ਤੇ ਕਰ ਕੇ ਉਸ ਦੇ ਨਾਲ ਧੋਖਾਦੇਹੀ ਕੀਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।