ਭਰਾ ਵਲੋਂ ਕੁਹਾੜੀ ਨਾਲ ਵੱਢੀ ਭੈਣ ਆਖਿਰ ਤੋੜ ਗਈ ਦਮ, ਪਰਿਵਾਰ ’ਚ ਮਚ ਗਿਆ ਕੋਹਰਾਮ

Tuesday, Sep 05, 2023 - 06:29 PM (IST)

ਭਰਾ ਵਲੋਂ ਕੁਹਾੜੀ ਨਾਲ ਵੱਢੀ ਭੈਣ ਆਖਿਰ ਤੋੜ ਗਈ ਦਮ, ਪਰਿਵਾਰ ’ਚ ਮਚ ਗਿਆ ਕੋਹਰਾਮ

ਲੁਧਿਆਣਾ (ਰਾਜ) : ਬਾੜੇਵਾਲ ਸਥਿਤ ਭਾਈ ਦਯਾ ਸਿੰਘ ਨਗਰ ’ਚ 12 ਸਾਲ ਦੀ ਚਚੇਰੀ ਭੈਣ ਨੂੰ ਕੁਹਾੜੀ ਨਾਲ ਵੱਢਣ ਦੇ ਮਾਮਲੇ ’ਚ ਜ਼ਖਮੀ ਭੈਣ ਸੰਧਿਆ ਦੀ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ, ਜਦਕਿ ਮੁਲਜ਼ਮ ਰਾਕੇਸ਼ ਕੁਮਾਰ ਅਜੇ ਪੀ. ਜੀ. ਆਈ. ’ਚ ਦਾਖਲ ਹੈ, ਜਿਸ ਦਾ ਹਾਲਤ ਗੰਭੀਰ ਬਣੀ ਹੋਈ ਹੈ। ਇਸ ਮਾਮਲੇ ’ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮੁਲਜ਼ਮ ਭਰਾ ਰਾਕੇਸ਼ ਕੁਮਾਰ ਖ਼ਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਦੇ ਠੀਕ ਹੋਣ ਤੋਂ ਬਾਅਦ ਹੀ ਪੁਲਸ ਉਸ ਨੂੰ ਗ੍ਰਿਫ਼ਤਾਰ ਕਰੇਗੀ। ਹਾਲ ਦੀ ਘੜੀ, ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਰਾਕੇਸ਼ ਨੇ ਸੰਧਿਆ ਨੂੰ ਕਿਉਂ ਮਾਰਿਆ?

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਜਾਰੀ ਕੀਤੀ ਵੱਡੀ ਚਿਤਾਵਨੀ, 8 ਕੁੜੀਆਂ ਦੇ ਫੇਸਬੁੱਕ ਖਾਤੇ ਕੀਤੇ ਗਏ ਜਨਤਕ

ਅਸਲ ਵਿਚ, ਮ੍ਰਿਤਕ ਸੰਧਿਆ ਅਤੇ ਜ਼ਖਮੀ ਰਾਕੇਸ਼ ਚਚੇਰੇ ਭੈਣ-ਭਰਾ ਹਨ, ਜੋ ਬਾੜੇਵਾਲ ਸਥਿਤ ਭਾਈ ਦਯਾ ਸਿੰਘ ਨਗਰ ਦੇ ਇਕ ਵਿਹੜੇ ’ਚ ਰਹਿੰਦੇ ਹਨ। ਬੀਤੇ ਸ਼ਨੀਵਾਰ ਦੀ ਬਾਅਦ ਦੁਪਹਿਰ ਸੰਧਿਆ ਬਾਹਰ ਵਿਹੜੇ ’ਚ ਬੈਠੀ ਹੋਈ ਸੀ। ਇਸ ਦੌਰਾਨ ਰਾਕੇਸ਼ ਆਪਣੇ ਕਮਰੇ ’ਚ ਸੀ। ਕੁਝ ਹੀ ਦੇਰ ਬਾਅਦ ਰਾਕੇਸ਼ ਕਮਰੇ ’ਚੋਂ ਕੁਹਾੜੀ ਲੈ ਕੇ ਨਿਕਲਿਆ ਅਤੇ ਉਸ ਨੇ ਵਿਹੜੇ ਵਿਚ ਬੈਠੀ ਸੰਧਿਆ ’ਤੇ ਕੁਹਾੜੀ ਨਾਲ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਹ ਦੇਖ ਕੇ ਆਸ-ਪਾਸ ਦੇ ਲੋਕ ਸੁੰਨ ਰਹਿ ਗਏ। ਕੋਲ ਹੀ ਮੌਜੂਦ ਸੰਧਿਆ ਦੀ ਭੈਣ ਨੇ ਕਿਸੇ ਤਰ੍ਹਾਂ ਰਾਕੇਸ਼ ਨੂੰ ਪਾਸੇ ਕੀਤਾ ਪਰ ਰਾਕੇਸ਼ ਨੇ ਇਸ ਦੌਰਾਨ ਤੇਜ਼ਧਾਰ ਹਥਿਆਰ ਕੱਢਿਆ ਅਤੇ ਖੁਦ ਦਾ ਵੀ ਗਲਾ ਵੱਢ ਲਿਆ ਸੀ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਮਸ਼ਹੂਰ ਪ੍ਰੋਡਿਊਸਰ ਡੀ. ਐੱਕਸ. ਐੱਕਸ. ਐੱਕਸ. ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਮੌਕੇ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਸਨ, ਜਿਨ੍ਹਾਂ ਨੂੰ ਇਕ ਟੈਂਪੂ ਰਾਹੀਂ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਸੀ। ਉੱਥੋਂ ਰਾਕੇਸ਼ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਸੀ, ਜਦੋਂਕਿ ਸੰਧਿਆ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ। ਐਤਵਾਰ ਦੀ ਦੇਰ ਰਾਤ ਨੂੰ ਸੰਧਿਆ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ, ਜਦੋਂਕਿ ਰਾਕੇਸ਼ ਦਾ ਅਜੇ ਇਲਾਜ ਚੱਲ ਰਿਹਾ ਹੈ। ਵਾਰਦਾਤ ਤੋਂ ਬਾਅਦ ਮੌਕੇ ’ਤੇ ਥਾਣਾ ਸਰਾਭਾ ਨਗਰ ਅਤੇ ਚੌਕੀ ਰਘੂਨਾਥ ਐਨਕਲੇਵ ਦੀ ਪੁਲਸ ਪੁੱਜੀ। ਜਾਂਚ ਦੌਰਾਨ ਪੁਲਸ ਨੂੰ ਸੰਧਿਆ ਦੇ ਕਮਰੇ ’ਚੋਂ ਸਿਲੰਡਰ ਦੇ ਨਾਲ ਕੁਝ ਕੱਪੜੇ ਸੜੇ ਹੋਏ ਮਿਲੇ ਹਨ। ਪੁਲਸ ਨੇ ਇਹ ਕਬਜ਼ੇ ਵਿਚ ਲੈ ਲਏ ਹਨ।

ਇਹ ਵੀ ਪੜ੍ਹੋ : ਕੈਨੇਡਾ ’ਚ 36 ਘੰਟਿਆਂ ਦੌਰਾਨ ਪਟਿਆਲਾ ਦੇ ਤੀਜੇ ਨੌਜਵਾਨ ਦੀ ਮੌਤ, ਨਹੀਂ ਵੇਖਿਆ ਜਾਂਦਾ ਮਾਂ ਦਾ ਦਰਦ

ਉੱਧਰ, ਐੱਸ. ਐੱਚ. ਓ. ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਰਾਕੇਸ਼ ਨੇ ਸੰਧਿਆ ਨੂੰ ਕਿਉਂ ਮਾਰਿਆ, ਅਜੇ ਇਸ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਕਿਉਂਕਿ ਸੰਧਿਆ ਦੇ ਘਰ ਵਾਲਿਆਂ ਨੂੰ ਵੀ ਇਸ ਸਬੰਧੀ ਕੁਝ ਪਤਾ ਨਹੀਂ। ਜਦੋਂ ਰਾਕੇਸ਼ ਠੀਕ ਹੋਵੇਗਾ ਤਾਂ ਹੀ ਇਸ ਦਾ ਪਤਾ ਲੱਗ ਸਕੇਗਾ। ਮੁਲਜ਼ਮ ’ਤੇ ਕਤਲ ਦੀ ਧਾਰਾ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ‘ਮੈਂ ਲਾਰੈਂਸ ਬਿਸ਼ਨੋਈ ਦਾ ਭਰਾ ਬੋਲਦਾ, ਤੈਨੂੰ ਤੇ ਤੇਰੇ ਸਾਰੇ ਪਰਿਵਾਰ ਨੂੰ ਕਰਾਂਗਾ ਖ਼ਤਮ’

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News