ਕੈਪਟਨ ਦੀ ਫੋਟੋ ਵਾਲੇ ਬੈਗ 'ਚ ਵੰਡਿਆ ਜਾਵੇਗਾ ਸਰਕਾਰੀ ਰਾਸ਼ਨ
Monday, Mar 30, 2020 - 01:53 AM (IST)
ਲੁਧਿਆਣਾ, (ਹਿਤੇਸ਼)- ਪੰਜਾਬ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਉਣ ਲਈ ਲਾਏ ਗਏ ਕਰਫਿਊ ਦੌਰਾਨ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ 10 ਲੱਖ ਲੋਕਾਂ ਨੂੰ ਰਾਸ਼ਨ ਦੇਣ ਦਾ ਜੋ ਫੈਸਲਾ ਕੀਤਾ ਗਿਆ ਹੈ। ਉਸਦੇ ਲਈ ਤਿਆਰ ਕੀਤੇ ਗਏ ਬੈਗ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾਈ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਇਹ ਰਾਸ਼ਨ ਅਗਲੇ ਦੋ ਦਿਨ ਤਕ ਲੋਕਾਂ ਤਕ ਪਹੁੰਚਣਾ ਸ਼ੁਰੂ ਹੋ ਜਾਵੇਗਾ।
1. ਇਹ ਮਿਲੇਗਾ ਰਾਸ਼ਨ
10 ਕਿਲੋ ਆਟਾ, 2 ਕਿਲੋ ਚੀਨੀ, 2 ਕਿਲੋ ਦਾਲ
2. ਇਸ ਰੇਟ 'ਤੇ ਹੋਵੇਗੀ ਖਰੀਦ
240 ਰੁਪਏ ਆਟਾ ਥੈਲੀ
ਚਨਾ ਦਾਲ 57 ਰੁਪਏ ਕਿਲੋ
ਕਾਲਾ ਚਨਾ 50 ਰੁਪਏ ਕਿਲੋ
3. ਇਨ੍ਹਾਂ ਵਿਭਾਗਾਂ ਤੋਂ ਲਈ ਜਾਵੇਗੀ ਸਪਲਾਈ
ਫਲੌਰ ਮਿੱਲ ਅਤੇ ਚੱਕੀ ਤੋਂ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਕਰਨਗੇ ਆਟੇ ਦਾ ਪ੍ਰਬੰਧ
ਸ਼ੂਗਰ ਫੈੱਡ ਦੇ ਜ਼ਰੀਏ ਨਜ਼ਦੀਕੀ ਮਿੱਲ ਤੋਂ ਆਉਣਗੇ ਚੀਨੀ ਦੇ ਪੈਕੇਟ
ਨੇਫਡ ਵੱਲੋਂ ਦਿੱਤੀ ਜਾਵੇਗੀ ਦਾਲ ਦੀ ਡਲਿਵਰੀ
4. ਜ਼ਿਲਾ ਪ੍ਰਸ਼ਾਸਨ ਦੇ ਜ਼ਰੀਏ ਕੀਤੀ ਜਾਵੇਗੀ ਸਪਲਾਈ
ਸਰਕਾਰ ਵੱਲੋਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਦੇਣ ਲਈ ਜ਼ਿਲਾ ਪ੍ਰਸ਼ਾਸਨ ਦੀ ਮੱਦਦ ਲੈਣ ਦਾ ਫੈਸਲਾ ਕੀਤਾ ਗਿਆ ਹੈ, ਜੋ ਅੱਗੇ ਸਪਲਾਈ ਕਰਨ ਦਾ ਪ੍ਰਬੰਧ ਕਰਨਗੇ।
5. ਸੰਦੀਪ ਸੰਧੂ ਕਰਨਗੇ ਵਿਧਾਇਕਾਂ ਦੇ ਨਾਲ ਤਾਲਮੇਲ
ਸਰਕਾਰ ਵੱਲੋਂ ਰਾਸ਼ਨ ਦੇਣ ਦਾ ਫੈਸਲਾ ਕੀਤੇ ਗਏ ਨੂੰ ਕਈ ਦਿਨ ਬੀਤ ਚੁੱਕੇ ਹਨ ਪਰ ਹੁਣ ਤਕ ਡਲਿਵਰੀ ਸ਼ੁਰੂ ਨਹੀਂ ਹੋਈ ਹੈ। ਜਿਸ ਨੂੰ ਲੈ ਕੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਵੱਲੋਂ ਚੀਫ ਮਨਿਸਟਰ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਸਿਆਸੀ ਸਲਾਹਕਾਰ ਸੰਦੀਪ ਸੰਧੂ ਨੂੰ ਉਨ੍ਹਾਂ ਨਾਲ ਤਾਲਮੇਲ ਬਿਠਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਿਸ ਵਿਚ ਵਿਧਾਇਕਾਂ ਤੋਂ ਡਿਮਾਂਡ ਲੈਣ ਦਾ ਪਹਿਲੂ ਸ਼ਾਮਲ ਹੈ।