ਠੱਗੀ ਦਾ ਨਵਾਂ ਢੰਗ, ਜਿਪਸੀ ਸਵਾਰ ਅੱਠ ਹਜ਼ਾਰ ਦੀ ਮੂੰਗਫਲੀ ਲੈ ਕੇ ਫਰਾਰ

01/13/2018 12:09:15 PM


ਸਾਦਿਕ (ਪਰਮਜੀਤ) - ਅੱਜ ਸਵੇਰੇ ਸਮੇਂ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਜਿਪਸੀ ਸਵਾਰ ਦੋ ਨੌਜਵਾਨ ਇਕ ਗਰੀਬ ਦੁਕਾਨਦਾਰ ਤੋਂ ਇਕ ਕੁਵਿੰਟਲ ਮੂੰਗਫਲੀ ਲੈ ਕੇ ਫਰਾਰ ਹੋ ਗਏ। ਪੀੜਤ ਪ੍ਰਵਾਸੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਸੜਕ ਕਿਨਾਰੇ ਬੈਠ ਕੇ ਮੂੰਗਫਲੀ, ਰਿਊੜੀਆਂ, ਗੱਚਕ ਆਦਿ ਵੇਚਣ ਦਾ ਕੰਮ ਕਰਦਾ ਹੈ। ਸਵੇਰ ਸਮੇਂ ਚੰਗੇ ਕੱਪੜੇ ਪਹਿਨੇ ਦੋ ਨੌਜਵਾਨ ਨੇ ਉਸ ਦੀ ਦੁਕਾਨ ਅੱਗੇ ਜਿਪਸੀ ਰੋਕੀ ਅਤੇ ਕੁਵਿੰਟਲ ਮੂੰਗਫਲੀ ਖਰੀਦ ਦਾ ਕਹਿ ਕੇ ਰੇਟ ਤੈਅ ਕਰਨ ਲੱਗੇ। ਭਾਅ ਮੁਕਾਉਣ ਤੋਂ ਬਾਅਦ ਉਸ ਨੇ ਕਿਹਾ ਕਿ ਮੇਰੇ ਕੋਲ ਵੱਡਾ ਕੰਡਾ ਨਹੀਂ, ਸਾਹਮਣੇ ਕੁਆੜੀਏ ਦੀ ਦੁਕਾਨ 'ਤੇ ਤੋਲ ਦਿੰਦਾ ਹਾਂ ਪਰ ਕੁਆੜੀਏ ਦੀ ਦੁਕਾਨ ਬੰਦ ਸੀ ਤਾਂ 33 ਕਿਲੋ ਦਾ ਗੱਟਾ ਮੁਕਾ ਤੇ ਤਿੰਨ ਗੱਟੇ ਜਿਸਪੀ ਵਿਚ ਰਖਵਾ ਲਏ ਤੇ ਫਿਰ ਰਿਊਡੀਆਂ ਦਿਖਾਉਣ ਲਈ ਕਿਹਾ। ਜਿਸ ਤੇ ਉਸ ਨੇ ਕਿਹਾ ਕਿ ਗੁਆਂਡ ਦੀ ਦੁਕਾਨ ਵਿਚ ਪਈਆਂ ਹਨ ਮੈਂ ਲੈ ਕੇ ਆਉਂਦਾ ਹਾਂ। ਜਲਦੀ ਰਿਉੜੀਆਂ ਲਿਆਉਣ ਦਾ ਕਹਿ ਕੇ ਦੋਨੋ ਗੱਡੀ ਵਿਚ ਬੈਠ ਗਏ ਜਦ ਉਹ ਦੁਕਾਨ ਵਿਚੋਂ ਰਿਊਡੀਆਂ ਲੈ ਕੇ ਪੁੱਜਾ ਤਾਂ ਦੋਨੋ ਨੌਜਵਾਨ ਕਰੀਬ 8 ਹਜ਼ਾਰ ਰੁਪਏ ਦੀ ਮੂੰਗਫਲੀ ਲੈ ਕੇ ਫਰਾਰ ਹੋ ਗਏ। ਪੀੜਤ ਰਾਕੇਸ਼ ਨੇ ਰੋਂਦੇ ਹੋਏ ਦੱਸਿਆ ਕਿ ਇਸ ਵਾਰ ਸ਼ੀਜਨ ਠੀਕ ਨਾ ਲੱਗਣ ਕਾਰਨ ਪਹਿਲਾਂ ਹੀ ਮੰਦਾ ਚੱਲ ਰਿਹਾ ਸੀ ਤੇ ਹੁਣ ਇਸ ਠੱਗੀ ਨੇ ਮੇਰਾ ਲੱਕ ਤੋੜ ਦਿੱਤਾ।


Related News