ਹਰਿਗੋਬਿੰਦ ਨਗਰ ’ਚੋਂ ਲਾਪਤਾ ਹੋਇਆ ਨਾਬਾਲਗ ਬੱਚਾ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਬਰਾਮਦ
Saturday, Aug 24, 2024 - 06:16 AM (IST)
ਜਲੰਧਰ (ਵਰੁਣ) : ਹਰਿਗੋਬਿੰਦ ਨਗਰ ਵਿਚੋਂ ਲਾਪਤਾ ਹੋਏ 13 ਸਾਲਾ ਨਾਬਾਲਗ ਨੂੰ ਕਮਿਸ਼ਨਰੇਟ ਪੁਲਸ ਨੇ ਸਹੀ-ਸਲਾਮਤ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ ਹੈ। ਜਿਉਂ ਹੀ ਬੱਚੇ ਨੂੰ ਪੁਲਸ ਜਲੰਧਰ ਲਿਆਈ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾ ਕੇ ਬੱਚੇ ਨੂੰ ਉਸ ਦੇ ਹਵਾਲੇ ਕਰ ਦਿੱਤਾ ਗਿਆ।
ਏ. ਸੀ. ਪੀ. ਨਾਰਥ ਸ਼ੀਤਲ ਸਿੰਘ ਨੇ ਦੱਸਿਆ ਕਿ 20 ਅਗਸਤ ਨੂੰ ਮੁਹੰਮਦ ਹਸਨ ਨਿਵਾਸੀ ਹਰਿਗੋਬਿੰਦ ਨਗਰ ਨੇ ਥਾਣਾ ਨੰਬਰ 8 ਵਿਚ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦਾ 13 ਸਾਲਾ ਬੱਚਾ ਅਚਾਨਕ ਘਰ ਨੇੜਿਓਂ ਲਾਪਤਾ ਹੋ ਗਿਆ ਹੈ। ਹਰਕਤ ਵਿਚ ਆਏ ਪੁਲਸ ਅਧਿਕਾਰੀਆਂ ਨੇ ਤੁਰੰਤ ਵੱਖ-ਵੱਖ ਟੀਮਾਂ ਬਣਾ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ : ਕ੍ਰਿਸ਼ਨ ਜਨਮ ਅਸਥਾਨ ਮੰਦਰ 26 ਅਗਸਤ ਨੂੰ 20 ਘੰਟੇ ਖੁੱਲ੍ਹਾ ਰਹੇਗਾ
ਪੁਲਸ ਨੇ ਨੇੜਲੇ ਸ਼ਹਿਰਾਂ ਅਤੇ ਸੂਬਿਆਂ ਦੀ ਪੁਲਸ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ’ਤੇ ਵੀ ਬੱਚੇ ਸਬੰਧੀ ਜਾਣਕਾਰੀ ਭੇਜ ਦਿੱਤੀ। 2 ਦਿਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਕਿ ਉਕਤ ਬੱਚਾ ਦਿੱਲੀ ਦੇ ਰੇਲਵੇ ਸਟੇਸ਼ਨ ’ਤੇ ਹੈ। ਪੁਲਸ ਟੀਮ ਤੁਰੰਤ ਦਿੱਲੀ ਲਈ ਰਵਾਨਾ ਹੋ ਗਈ ਅਤੇ ਬੱਚੇ ਨੂੰ ਸਹੀ-ਸਲਾਮਤ ਬਰਾਮਦ ਕਰ ਲਿਆ। ਬੱਚੇ ਨੂੰ ਪੁਲਸ ਨੇ ਜਲੰਧਰ ਲਿਆ ਕੇ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8