NRI ਦੇ ਘਰ ਹਮਲਾ, ਦਹਿਸ਼ਤ ਕਾਰਨ ਅਮਰੀਕਾ ਤੋਂ ਆਉਣ ਵਾਲੇ ਪਰਿਵਾਰ ਨੇ ਪੰਜਾਬ ਆਉਣ ਤੋਂ ਕੀਤਾ ਇਨਕਾਰ
Monday, Feb 09, 2026 - 09:00 PM (IST)
ਗੁਰਾਇਆ (ਮੁਨੀਸ਼) - ਸੂਬੇ ਵਿੱਚ ਪੰਜਾਬ ਸਰਕਾਰ ਵੱਲੋਂ ਭਾਵੇਂ ਆਪਰੇਸ਼ਨ ਪ੍ਰਹਾਰ ਦੋ ਸ਼ੁਰੂ ਕਰ ਦਿੱਤਾ ਹੈ ਪਰ ਆਏ ਦਿਨ ਫਰੌਤੀਆਂ ਗੋਲੀਬਾਰੀ ਦੀ ਘਟਨਾਵਾਂ ਨੇ ਸਾਰਿਆਂ ਦੇ ਦਿਲਾਂ ਵਿੱਚ ਡਰ ਪੈਦਾ ਕੀਤਾ ਹੋਇਆ ਹੈ ਜਿੱਥੇ ਵਪਾਰੀ ਖਿਡਾਰੀ ਨੌਜਵਾਨ ਡਰ ਦੇ ਸਾਏ ਵਿੱਚ ਜੀ ਰਹੇ ਹਨ ਉਥੇ ਹੀ ਹੁਣ ਐਨ.ਆਰ.ਆਈ. ਵੀ ਪੰਜਾਬ ਆਉਣ ਤੋਂ ਇਨਕਾਰ ਕਰਨ ਲੱਗ ਪਏ ਹਨ। ਤਾਜ਼ਾ ਮਿਸਾਲ ਗੁਰਾਇਆ ਦੇ ਬੜਾ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਦੇ ਇੱਕ ਅਮੇਰੀਕਾ ਤੋਂ ਆਉਣ ਵਾਲੇ ਐਨ.ਆਰ.ਆਈ. ਪਰਿਵਾਰ ਨੇ ਪਿੰਡ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਸਬੰਧੀ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਅਤੇ ਉਨ੍ਹਾਂ ਦੀ ਕੋਠੀ ਦੀ ਦੇਖਭਾਲ ਕਰਦੇ ਨੌਜਵਾਨ ਨੇ ਦੱਸਿਆ ਪਿੰਡ ਦੇ ਰਹਿਣ ਵਾਲੇ ਕੁਲਵੰਤ ਸਿੰਘ ਕਾਂਤਾ ਸਹੋਤਾ ਜੋ ਅਮੇਰਿਕਾ ਵਿੱਚ ਸਿਟੀਜਨ ਹਨ ਉਨ੍ਹਾਂ ਦੇ ਪਿੰਡ ਵਾਲੇ ਘਰ ਤੇ ਜਿੱਥੇ ਪ੍ਰਵਾਸੀ ਮਜ਼ਦੂਰ ਕਈ ਸਾਲਾਂ ਤੋਂ ਰਹਿ ਰਿਹਾ ਹੈ,ਦੋ ਮੋਟਰਸਾਈਕਲ ਸਵਾਰਾਂ ਹਮਲਾਵਰਾਂ ਵੱਲੋਂ ਤੋੜ ਭੰਨ ਕੀਤੀ ਗਈ ਉਨ੍ਹਾਂ ਦੱਸਿਆ ਕਿ 11 ਫਰਵਰੀ ਨੂੰ ਐਨ.ਆਰ.ਆਈ. ਕੁਲਵੰਤ ਸਿੰਘ ਨੇ ਪਰਿਵਾਰ ਨਾਲ ਪਿੰਡ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਘਰ ਤੇ ਹਮਲਾ ਕਰਕੇ ਦਹਿਸ਼ਤ ਪੈਦਾ ਕੀਤੀ ਗਈ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਤੇ ਹਮਲਾ ਕਰਨ ਦਾ ਖੁਲਾਸਾ ਪੁਲਸ ਵੱਲੋਂ ਹੀ ਕੀਤਾ ਗਿਆ ਸੀ ਇਸ ਹਮਲੇ ਤੋਂ ਬਾਅਦ ਐਨ.ਆਰ.ਆਈ. ਪਰਿਵਾਰ ਨੇ ਪਿੰਡ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਗੁਰਾਇਆ ਪੁਲਸ ਸ਼ਿਕਾਇਤ ਦੇ ਦਿੱਤੀ ਹੈ ਚੌਂਕੀ ਧੁਲੇਤਾ ਤੋਂ ਚੌਕੀ ਇੰਚਾਰਜ ਸੁਖਵਿੰਦਰ ਪਾਲ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਸੁਖਵਿੰਦਰ ਪਾਲ ਨੇ ਕਿਹਾ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਦੋ ਮੋਟਰਸਾਈਕਲਾਂ ਤੇ ਸਵਾਰ ਹਮਲਾਵਾਰਾਂ ਵੱਲੋਂ ਖਿੜਕੀਆਂ ਅਤੇ ਰੋਸ਼ਨਦਾਨ ਦੇ ਸ਼ੀਸ਼ਿਆਂ ਦੀ ਤੋੜ ਭੰਨ ਕੀਤੀ ਗਈ ਹੈ ਇਸ ਤੋਂ ਪਹਿਲਾਂ ਕੋਈ ਥਰੈਟ ਕਾਲ ਵਾਲੀ ਗੱਲ ਉਨ੍ਹਾਂ ਦੇ ਨੋਟਿਸ ਵਿੱਚ ਨਹੀਂ ਹੈ।
