ਸਤਲੁਜ ਕਲੱਬ ਦੇ ਬੈੱਡਮਿੰਟਨ ਹਾਲ ''ਚ ਜਾਮ ਨਾਲ ਜਾਮ ਟਕਰਾਉਂਦੇ ਮੈਂਬਰਾਂ ਨੂੰ ਡੀ. ਸੀ. ਨੇ ਫੜਿਆ

Monday, Jun 11, 2018 - 06:01 AM (IST)

ਲੁਧਿਆਣਾ, (ਮੀਨੂ)- ਸ਼ਹਿਰ ਦੇ ਪ੍ਰਸਿੱਧ ਕਲੱਬ ਸਤਲੁਜ ਕਲੱਬ ਦੇ ਬੈੱਡਮਿੰਟਨ ਹਾਲ 'ਚ ਜਾਮ ਨਾਲ ਜਾਮ ਟਕਰਾਉਂਦੇ ਹੋਏ ਕੁਝ ਕਲੱਬ ਮੈਂਬਰਾਂ ਨੂੰ ਡੀ. ਸੀ. ਸਾਹਿਬ ਨੇ ਸ਼ਰੇਆਮ ਫੜਿਆ ਹੈ। ਕਲੱਬ ਮੈਂਬਰਾਂ ਨੇ ਦੱਸਿਆ ਕਿ ਅਫਸਰਾਂ ਦੇ ਇਸ ਕਲੱਬ 'ਚ ਕੁਝ ਦਿਨਾਂ ਤੋਂ ਸ਼ਰੇਆਮ ਬੈੱਡਮਿੰਟਨ ਹਾਲ ਵਿਚ ਮਹਿਖਾਨਾ ਬਣਾਇਆ ਜਾ ਰਿਹਾ ਹੈ। ਜਦ ਇਸ ਬਾਰੇ ਵਿਚ ਡੀ. ਸੀ. ਸਾਹਿਬ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਨੇ ਐਤਵਾਰ ਨੂੰ ਕਲੱਬ ਦਾ ਅਚਾਨਕ ਨਿਰੀਖਣ ਕੀਤਾ। ਜਿਸ ਵਿਚ ਉਨ੍ਹਾਂ ਨੇ ਬੈੱਡਮਿੰਟਨ ਹਾਲ ਵਿਚ 20 ਦੇ ਲਗਭਗ ਕਲੱਬ ਮੈਂਬਰਾਂ ਨੂੰ ਸ਼ਰਾਬ ਦੀਆਂ ਬੋਤਲਾਂ ਸਮੇਤ  ਦੇਖਿਆ। ਇਸ ਦੀ ਵੀਡੀਓ ਵੀ ਬਣਾਈ ਗਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਜਦ ਡੀ. ਸੀ. ਸਾਹਿਬ ਨੇ ਬੈੱਡਮਿੰਟਨ ਹਾਲ ਵਿਚ ਨਿਰੀਖਣ ਕੀਤਾ ਤਾਂ ਉਸ ਸਮੇਂ ਮੌਕੇ 'ਤੇ ਹੋਰ ਕਲੱਬ ਮੈਂਬਰਾਂ ਦੇ ਨਾਲ ਸਪੋਰਟ ਸੈਕਟਰੀ ਵੀ ਮੌਜੂਦ ਸਨ। ਦੱਸ ਦੇਈਏ ਕਿ ਸਤਲੁਜ ਕਲੱਬ ਪਿਛਲੇ ਕੁਝ ਸਾਲਾਂ ਤੋਂ ਵਿਵਾਦ 'ਚ ਜ਼ਿਆਦਾ ਰਿਹਾ ਹੈ। ਪਿਛਲੇ ਸਾਲ ਕਲੱਬ ਵਿਚ ਭਗਵੇਂ ਕੱਪੜਿਆਂ ਵਿਚ ਫੈਸ਼ਨ ਸ਼ੋਅ ਕਰਾਇਆ ਗਿਆ ਸੀ ਅਤੇ ਜੂਆ ਖੇਡਦੇ ਹੋਏ ਵੀ ਕੁਝ ਲੋਕ ਫੜੇ ਗਏ ਸਨ। ਇਹ ਨਹੀਂ ਕਈ ਹੋਰ ਕਾਰਨਾਂ 'ਚ ਵਿਵਾਦਾਂ 'ਚ ਰਿਹਾ ਹੈ। ਅੱਜ ਤਾਂ ਉਸ ਸਮੇਂ ਹੱਦ ਹੋ ਗਈ ਜਦ ਸਪੋਰਟਸ ਏਰੀਏ ਵਿਚ ਹੀ ਸ਼ਰੇਆਮ ਸ਼ਰਾਬ ਪੀਤੀ ਜਾ ਰਹੀ ਸੀ। 


Related News