ਸੰਘਣੀ ਧੁੰਦ ਨੇ ਲਈ ਸਾਈਕਲ ਸਵਾਰ ਲੜਕੀ ਦੀ ਜਾਨ
Tuesday, Jan 02, 2018 - 06:49 AM (IST)

ਫਗਵਾੜਾ, (ਰੁਪਿੰਦਰ ਕੌਰ)- ਸੰਘਣੀ ਧੁੰਦ ਕਾਰਨ ਪਿੰਡ ਚਾਚੋਕੀ ਦੇ ਕੋਲ ਇਕ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ 18 ਸਾਲਾ ਸਾਈਕਲ ਸਵਾਰ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਹੈ।ਮ੍ਰਿਤਕਾ ਦੀ ਪਛਾਣ ਨੇਹਾ ਪੁੱਤਰੀ ਪ੍ਰਦੀਪ ਕੁਮਾਰ ਵਜੋਂ ਹੋਈ ਹੈ। ਮੌਕੇ ਦਾ ਫਾਇਦਾ ਉਠਾ ਕੇ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।