ਖਾਲੜਾ ਮਿਸ਼ਨ ਨੇ ਟਰੂਡੋ ਨੂੰ ਪੰਜਾਬ ਦੌਰੇ ਤੋਂ ਪਹਿਲਾਂ ਲਿਖਿਆ ਪੱਤਰ

Monday, Feb 12, 2018 - 12:02 AM (IST)

ਖਾਲੜਾ ਮਿਸ਼ਨ ਨੇ ਟਰੂਡੋ ਨੂੰ ਪੰਜਾਬ ਦੌਰੇ ਤੋਂ ਪਹਿਲਾਂ ਲਿਖਿਆ ਪੱਤਰ

ਚੰਡੀਗੜ੍ਹ (ਭੁੱਲਰ)-ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਸਹਿਯੋਗੀ ਜਥੇਬੰਦੀਆਂ ਨੇ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ, ਫਰਜ਼ੀ ਮੁਕਾਬਲਿਆਂ, ਨਸ਼ਿਆਂ, ਖੁਦਕੁਸ਼ੀਆਂ ਅਤੇ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਤੋਂ ਦਖਲ ਦੀ ਮੰਗ ਕੀਤੀ ਹੈ। ਟਰੂਡੋ ਦੇ 17 ਫਰਵਰੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਮਿਸ਼ਨ ਦੇ ਸੀਨੀਅਰ ਆਗੂਆਂ ਵਿਰਸਾ ਸਿੰਘ ਬਹਿਲਾ, ਪਰਮਜੀਤ ਕੌਰ ਖਾਲੜਾ, ਕ੍ਰਿਪਾਲ ਸਿੰਘ ਰੰਧਾਵਾ, ਹਰਮਨਦੀਪ ਸਿੰਘ, ਸਤਵਿੰਦਰ ਸਿੰਘ ਪਲਾਸੌਰ, ਸਤਵੰਤ ਸਿੰਘ ਮਾਣਕ, ਪ੍ਰਵੀਨ ਕੁਮਾਰ, ਕਾਬਲ ਸਿੰਘ, ਅਵਤਾਰ ਸਿੰਘ, ਜਗਦੀਪ ਸਿੰਘ, ਗੁਰਜੀਤ ਸਿੰਘ ਤਰਸਿੱਕਾ ਅਤੇ ਤਰਸੇਮ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਹ ਸਿੱਖਾਂ ਨਾਲ ਹੋਏ ਅਨਿਆਂ ਨੂੰ ਦੂਰ ਕਰਵਾਉਣ ਲਈ ਆਪਣਾ ਰਸੂਖ ਵਰਤਣ।  ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਭੂਮਿਕਾ ਨੂੰ ਵੀ ਇਸ ਸਮੇਂ ਸਿੱਖ ਵਿਰੋਧੀ ਦੱਸਿਆ ਗਿਆ।


Related News