ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

Monday, Nov 23, 2020 - 09:00 PM (IST)

ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਵੱਡੀ ਰਾਹਤ : ਰੇਲ ਮੰਤਰਾਲਾ ਨੇ ਪੰਜਾਬ 'ਚ 34 ਗੱਡੀਆਂ ਕੀਤੀਆਂ ਬਹਾਲ
ਜੈਤੋ (ਰਘੂਨੰਦਨ ਪਰਾਸ਼ਰ): ਰੇਲ ਮੰਤਰਾਲਾ ਨੇ ਪਿਛਲੇ 24 ਸਤੰਬਰ ਤੋਂ ਪੰਜਾਬ ਦੀਆਂ ਬੰਦ ਪ‌ਈਆਂ ਗੱਡੀਆਂ 'ਚੋ 34 ਗੱਡੀਆਂ ਨੂੰ ਅੱਜ ਤੋਂ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਰੇਲ ਮੰਤਰਾਲਾ ਨੇ ਪੰਜਾਬ ਦੇ ਕਿਸਾਨ ਜੱਥੇਬੰਦੀਆਂ ਵਲੋਂ ਰੇਲ ਰੋਕੋ ਅੰਦੋਲਨ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਦੀਆਂ ਸਾਰੀਆਂ ਗੱਡੀਆਂ ਦੀ ਆਵਾਜਾਈ 'ਤੇ ਰੋਕ ਲੱਗਾ ਦਿੱਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਰੇਲ ਮੰਤਰਾਲਾ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਕਿਸਾਨਾਂ ਨੇ ਸੂਬੇ 'ਚ ਸਾਰੇ ਰੇਲ ਟ੍ਰੈਕ ਖਾਲੀ ਕਰ ਦਿੱਤੇ ਗਏ ਹਨ । ਇਸ ਨਾਲ ਰੇਲ ਗੱਡੀਆਂ ਦੀ ਆਵਾਜਾਈ ਅਸਾਨੀ ਨਾਲ ਕੀਤੀ ਜਾ ਸਕਦੀ ਹੈ। 

 

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

PSEB ਨੇ ਸ਼ੁਰੂ ਕੀਤੀ 10ਵੀਂ ਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਦੀ ਤਿਆਰੀ, ਸ਼ੈਡਿਊਲ ਜਾਰੀ
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2021 'ਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ 'ਚ ਦਸਵੀਂ ਸ਼੍ਰੇਣੀ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫ਼ੀਸ ਅਤੇ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। 

ਪੰਜਾਬ 'ਚ 'ਠੰਡ' ਨੇ ਤੋੜਿਆ ਬੀਤੇ 10 ਸਾਲਾਂ ਦਾ ਰਿਕਾਰਡ, ਅਜੇ ਹੋਰ ਡਿਗੇਗਾ ਪਾਰਾ
ਲੁਧਿਆਣਾ (ਨਰਿੰਦਰ) : ਪੰਜਾਬ 'ਚ ਠੰਡ ਨੇ ਬੀਤੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਹਾੜੀ ਇਲਾਕਿਆਂ 'ਚ ਪੈ ਰਹੀ ਲਗਾਤਾਰ ਬਰਫਬਾਰੀ ਕਾਰਨ ਅਤੇ ਵੈਸਟਰਨ ਡਿਸਟਰਬੈਂਸ ਕਾਰਨ ਠੰਡ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਮਹਿਕਮੇ ਦਾ ਦਾਅਵਾ ਹੈ ਕਿ ਬੀਤੇ ਦਿਨ ਘੱਟੋ-ਘੱਟ ਪਾਰਾ 4.5 ਦਰਜ ਕੀਤਾ ਗਿਆ ਹੈ, ਜਿਸ ਨੇ ਬੀਤੇ 10 ਸਾਲ ਦਾ ਰਿਕਾਰਡ ਤੋੜਿਆ ਹੈ। ਮੌਸਮ ਮਹਿਕਮੇ ਮੁਤਾਬਕ ਨਵੰਬਰ ਮਹੀਨੇ 'ਚ ਕਦੇ ਵੀ ਪਾਰਾ ਇੰਨਾ ਹੇਠਾਂ ਨਹੀਂ ਡਿੱਗਦਾ।

ਜਲੰਧਰ ਜ਼ਿਲ੍ਹੇ 'ਚ ਮੁੜ ਕੋਰੋਨਾ ਦਾ ਵੱਡਾ ਧਮਾਕਾ, ਵੱਡੀ ਗਿਣਤੀ 'ਚ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ
ਜਲੰਧਰ (ਰੱਤਾ)— ਕੋਰੋਨਾ ਨੂੰ ਲੈ ਕੇ ਲੋਕ ਜਿੰਨੀ ਲਾਪਰਵਾਹੀ ਵਿਖਾ ਰਹੇ ਹਨ, ਹਰ ਰੋਜ਼ ਓਨੇ ਹੀ ਜ਼ਿਆਦਾ ਪਾਜ਼ੇਟਿਵ ਰੋਗੀ ਤਾਂ ਆ ਹੀ ਰਹੇ ਹਨ, ਨਾਲ ਹੀ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਸੋਮਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਵੱਡਾ ਧਮਾਕਾ ਹੋ ਗਿਆ। ਸਿਹਤ ਮਹਿਰਮੇ ਨੂੰ 171 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਜਦਕਿ ਦੋ ਮਰੀਜ਼ਾਂ ਨੇ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਚਲੇ ਗਏ।

'ਲੁਧਿਆਣਾ ਬੱਸ ਅੱਡੇ' 'ਤੇ 2 ਘੰਟੇ ਲਈ ਆਵਾਜਾਈ ਠੱਪ, ਸਵਾਰੀਆਂ ਨੂੰ ਝੱਲਣੀ ਪਈ ਪਰੇਸ਼ਾਨੀ
ਲੁਧਿਆਣਾ (ਮੋਹਿਨੀ, ਨਰਿੰਦਰ) : ਮਹਾਨਾਗਰ ਤੋਂ ਬਾਹਰੀ ਸੂਬਿਆਂ 'ਚ ਜਾਣ ਵਾਲੀਆਂ ਨਿੱਜੀ ਬੱਸਾਂ ਜੋ ਕਿ ਸਵਾਰੀਆਂ ਨੂੰ ਯੂ. ਪੀ., ਬਿਹਾਰ, ਹਰਿਦੁਆਰ, ਜੈਪੁਰ, ਦਿੱਲੀ, ਜੰਮੂ ਆਦਿ ਸੂਬਿਆਂ 'ਚ ਲਿਜਾਂਦੀਆਂ ਹਨ, ਇਸ ਦੇ ਲਈ ਟਰਾਂਸਪੋਰਟ ਮਾਫੀਆ ਨੇ ਵੱਖਰਾ ਹੀ ਸਟੈਂਡ ਸਥਾਪਿਤ ਕੀਤਾ ਹੋਇਆ ਹੈ, ਜਿਸ ਨਾਲ ਬੱਸ ਅੱਡਾ, ਗਿੱਲ ਰੋਡ, ਪ੍ਰਤਾਪ ਚੌਂਕ, ਦਾਣਾ ਮੰਡੀ ਆਦਿ ਇਲਾਕਿਆਂ 'ਚ ਆਪਣੇ ਕਾਊਂਟਰ ਲਾ ਕੇ ਨਾਜਾਇਜ਼ ਤੌਰ 'ਤੇ ਬੱਸਾਂ 'ਚ ਸਵਾਰੀਆਂ ਨੂੰ ਭਰਿਆ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ।

ਜਲੰਧਰ: ਜਦੋਂ ਫੈਕਟਰੀ 'ਚ ਵੜੇ ਸਾਂਬਰ ਨੇ ਪੁਲਸ ਤੇ ਜੰਗਲਾਤ ਮਹਿਕਮੇ ਨੂੰ ਪਾਈਆਂ ਭਾਜੜਾਂ (ਵੀਡੀਓ)
ਜਲੰਧਰ (ਸੋਨੂੰ)— ਜਲੰਧਰ ਦੇ ਨਿਊ ਪ੍ਰਿਥਵੀ ਨਗਰ 'ਚ ਅੱਜ ਉਸ ਸਮੇਂ ਭੱਜਦੌੜ ਮਚ ਗਈ, ਜਦੋਂ ਇਥੇ ਇਕ ਸਾਂਬਰ ਗਲੀਆਂ 'ਚੋਂ ਹੁੰਦੇ ਹੋਏ ਫੈਕਟਰੀ 'ਚ ਜਾ ਵੜਿਆ। ਸਾਂਬਰ ਨੂੰ ਜੰਗਲਾਤ ਮਹਿਕਮੇ ਅਤੇ ਪੁਲਸ ਕਾਮਿਆਂ ਨੇ ਲੋਕਾਂ ਦੀ ਮਦਦ ਨਾਲ ਕਰੀਬ ਚਾਰ ਘੰਟਿਆਂ ਫੜਿਆ। ਇਸ ਦੌਰਾਨ ਲੋਕਾਂ 'ਚ ਡਰ ਦਾ ਮਾਹੌਲ ਪਾਇਆ ਗਿਆ। ਇਸ ਮੌਕੇ ਜੰਗਲਾਤ ਮਹਿਕਮਾ ਅਤੇ ਪੁਲਸ ਕਾਮਿਆਂ ਨੇ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਾਂਬਰ ਛੁੱਟ ਕੇ ਇਲਾਕੇ ਦੀਆਂ ਗਲੀਆਂ ਭੱਜ ਗਿਆ।

ਏਅਰ ਇੰਡੀਆ ਵਲੋਂ ਮੁਆਫ਼ੀ ਮੰਗਣ ਤੋਂ ਬਾਅਦ ਵੀ ਸ਼ਾਂਤ ਨਹੀਂ ਹੋਈ ਹਿਮਾਂਸ਼ੀ ਖੁਰਾਣਾ, ਜਾਣੋ ਹੁਣ ਕੀ ਕਿਹਾ
ਜਲੰਧਰ (ਬਿਊਰੋ)– ਏਅਰ ਇੰਡੀਆ ਵਲੋਂ ਫਲਾਈਟਸ ਰੱਦ ਕਰਨ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਵਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਰਾਹੀਂ ਆਪਣਾ ਗੁੱਸਾ ਜ਼ਾਹਿਰ ਕੀਤਾ ਗਿਆ। ਹਿਮਾਂਸ਼ੀ ਦੀ ਪੋਸਟ ਜਿਵੇਂ ਹੀ ਵਾਇਰਲ ਹੋਈ ਤਾਂ ਏਅਰ ਇੰਡੀਆ ਵਲੋਂ ਮੁਆਫ਼ੀ ਮੰਗੀ ਗਈ। ਏਅਰ ਇੰਡੀਆ ਨੇ ਆਪਣੀ ਮੁਆਫ਼ੀ ’ਚ ਲਿਖਿਆ, ‘ਹਿਮਾਂਸ਼ੀ ਖੁਰਾਣਾ ਜੀ, ਤੁਹਾਨੂੰ ਜਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਲਈ ਅਸੀਂ ਦਿਲੋਂ ਮੁਆਫ਼ੀ ਮੰਗਦੇ ਹਾਂ। ਅਸੀਂ ਆਪਣੀ ਦਿੱਲੀ ਟੀਮ ਨਾਲ ਗੱਲਬਾਤ ਕੀਤੀ ਹੈ ਤੇ ਫਲਾਈਟਸ ਕੱਲ ਤੋਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।

ਬਠਿੰਡਾ 'ਚ ਦਿਲ ਕੰਬਾਊ ਵਾਰਦਾਤ, ਪਤੀ-ਪਤਨੀ ਤੇ ਧੀ ਦਾ ਸਿਰ 'ਚ ਗੋਲ਼ੀਆਂ ਮਾਰ ਕੇ ਕਤਲ (ਤਸਵੀਰਾਂ)
ਬਠਿੰਡਾ (ਵਿਜੇ) : ਬਠਿੰਡਾ ਦੀ ਕਮਲਾ ਨਹਿਰੂ ਕਲੋਨੀ ਦੀ ਇਕ ਦਿਲ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਕੋਠੀ ਨੰਬਰ 387 ਵਿਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਸਿਰ 'ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਿੰਨਾਂ ਦੀਆਂ ਲਾਸ਼ਾਂ ਕੋਠੀ ਵਿਚੋਂ ਹੀ ਬਰਾਮਦ ਹੋਈਆਂ ਹਨ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਵੱਡੀ ਖ਼ਬਰ : ਪੰਜਾਬ 'ਚ ਮੁੜ ਦੌੜਨਗੀਆਂ 'ਰੇਲਾਂ', ਰੇਲ ਮੰਤਰੀ ਨੇ ਕੀਤਾ ਟਵੀਟ
ਚੰਡੀਗੜ੍ਹ : ਪੰਜਾਬ 'ਚ ਕਿਸਾਨ ਅੰਦੋਲਨ ਕਾਰਨ ਠੱਪ ਹੋਈ ਰੇਲ ਸੇਵਾ ਅੱਜ ਮੁੜ ਬਹਾਲ ਹੋ ਸਕਦੀ ਹੈ। ਇਸ ਸਬੰਧੀ ਰੇਲ ਮੰਤਰੀ ਪਿਯੂਸ਼ ਗੋਇਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਰੇਲ ਮੰਤਰੀ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਪੰਜਾਬ 'ਚ 23 ਨਵੰਬਰ ਤੋਂ ਰੇਲਵੇ ਟਰੈਕ ਅਤੇ ਸਟੇਸ਼ਨਾਂ 'ਤੇ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੇ ਮੁਲਤਵੀ ਹੋਣ 'ਤੇ ਭਾਰਤੀ ਰੇਲਵੇ ਪੰਜਾਬ ਅਤੇ ਪੰਜਾਬ ਤੋਂ ਹੋ ਕੇ ਜਾਣ ਵਾਲੀਆਂ ਰੇਲ ਸੇਵਾਵਾਂ ਨੂੰ ਸ਼ੁਰੂ ਕਰਨ ਜਾ ਰਿਹਾ ਹੈ।


author

Bharat Thapa

Content Editor

Related News