ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

Monday, Nov 16, 2020 - 09:15 PM (IST)

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਸੋਨੂੰ ਸੂਦ ਨੂੰ ਪੰਜਾਬ ਸਟੇਟ ਲਈ ਆਈਕਨ ਨਿਯੁਕਤ ਕਰਨ ਦੀ ਮਿਲੀ ਪ੍ਰਵਾਨਗੀ
ਚੰਡੀਗੜ੍ਹ (ਬਿਊਰੋ) : ਭਾਰਤੀ ਚੋਣ ਕਮਿਸ਼ਨ ਨੇ ਇਕ ਪੱਤਰ ਜਾਰੀ ਕਰਕੇ ਭਾਰਤੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਪ੍ਰੋਡਿਊਸਰ ਸੋਨੂੰ ਸੂਦ ਨੂੰ ਪੰਜਾਬ ਸਟੇਟ ਲਈ ਆਈਕਨ ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਸ੍ਰੀ ਸੋਨੂੰ ਸੂਦ ਨੂੰ ਸਟੇਟ ਆਈਕਨ ਨਿਯੁਕਤ ਕਰਨ ਸਬੰਧੀ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਨੂੰ ਇਕ ਪ੍ਰਸਤਾਵ ਭੇਜਿਆ ਗਿਆ ਸੀ, ਜਿਸ ਨੂੰ ਪ੍ਰਵਾਨਗੀ ਮਿਲ ਗਈ ਹੈ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

ਕਿਸਾਨਾਂ ਨੂੰ ਹੁਣ ਖਾਦ ਖ਼ਰੀਦਣ 'ਤੇ ਮਿਲੇਗਾ 1 ਲੱਖ ਰੁਪਏ ਦਾ ਦੁਰਘਟਨਾ ਬੀਮਾ, IFFCO ਭਰੇਗੀ ਪ੍ਰੀਮੀਅਮ
ਨਵੀਂ ਦਿੱਲੀ — ਫਰਟੀਲਾਇਜ਼ਰ ਵੇਚਣ ਵਾਲੀ ਸਹਿਕਾਰੀ ਸੰਸਥਾ 'ਇਫਕੋ(IFFCO)' ਭਾਵ ਭਾਰਤੀ ਕਿਸਾਨ ਖਾਦ ਸਹਿਕਾਰੀ ਲਿਮਟਿਡ ਨੇ ਕਿਸਾਨਾਂ ਲਈ ਦੁਰਘਟਨਾ ਬੀਮਾ ਯੋਜਨਾ ਲਿਆਂਦੀ ਹੈ। ਇਫਕੋ ਖਾਦ ਦੇ ਹਰ ਗੱਟੇ 'ਤੇ ਬੀਮਾ ਕਵਰੇਜ ਦੇ ਰਿਹਾ ਹੈ, ਜਿਸ ਵਿਚ ਖਾਦ ਦੀ ਹਰੇਕ ਕਿੱਟ 'ਤੇ 4 ਹਜ਼ਾਰ ਰੁਪਏ ਦਾ ਬੀਮਾ ਕੀਤਾ ਜਾਵੇਗਾ। ਕਿਸਾਨ ਵੱਧ ਤੋਂ ਵੱਧ 25 ਗੱਟੇ ਖਰੀਦ ਕੇ 1 ਲੱਖ ਰੁਪਏ ਦਾ ਬੀਮਾ ਖਰੀਦ ਸਕਦਾ ਹੈ।

ਸੰਗਰੂਰ 'ਚ ਵੱਡੀ ਵਾਰਦਾਤ: ਟਿਕ-ਟਾਕ ਸਟਾਰ ਖ਼ੁਸ਼ੀ ਦਾ ਬੇਰਹਿਮੀ ਨਾਲ ਕਤਲ (ਵੀਡੀਓ)
ਸੰਗਰੂਰ (ਰਾਜੇਸ਼ ਕੋਹਲੀ,ਵਰਤੀਆ,ਸੈਣੀ) : ਮੂਨਕ ਦੇ ਪਿੰਡ ਭਾਠੂਆ 'ਚ ਟਿਕਟਾਕ ਸਟਾਰ ਸੁਖਵਿੰਦਰ ਸਿੰਘ ਉਰਫ ਖੁਸ਼ੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਦੁਖਦਾਇਕ ਖ਼ਬਰ: ਇਸ ਨੌਜਵਾਨ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ
ਸਪੋਰਟਸ ਡੈਸਕ : ਬੰਗਲਾਦੇਸ਼ ਅੰਡਰ 19 ਕ੍ਰਿਕੇਟ ਟੀਮ ਦਾ ਹਿੱਸਾ ਰਹਿ ਚੁਕੇ ਮੁਹੰਮਦ ਸੋਜੇਬ ਦੀ 21 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਸਥਾਨਕ ਪੁਲਸ ਮੁਤਾਬਕ ਸੋਜੇਬ ਨੇ ਖ਼ੁਦਕੁਸ਼ੀ ਕੀਤੀ ਹੈ। ਸੋਜੇਬ ਬੰਗ‍ਲਾਦੇਸ਼ ਦੀ ਅੰਡਰ 19 ਏਸ਼ੀਆ ਕੱਪ ਟੀਮ ਦਾ ਵੀ ਹਿੱਸਾ ਰਹਿ ਚੁੱਕਾ ਸੀ। ਸੱਜੇ ਹੱਥ ਦੇ ਓਪਨਰ ਬੱਲੇਬਾਜ ਸੋਜੇਬ ਨੇ ਆਪਣਾ ਆਖ਼ਰੀ ਮੈਚ 2017-18 ਢਾਕਾ ਪ੍ਰੀਮੀਅਰ ਲੀਗ ਦੌਰਾਨ ਸ਼ਿਨਪੁਕੁਰ ਕ੍ਰਿਕਟ ਕਲੱਬ ਵੱਲੋਂ ਖੇਡਿਆ ਸੀ।

ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆ ਦਾ ਗੱਭਰੂ ਪੁੱਤ
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ 'ਚ ਨਸ਼ੇ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਚੰਦਨ (25) ਵਜੋਂ ਹੋਈ ਹੈ। 

ਫਿਰ ਵਾਪਰੀ ਪਟਿਆਲਾ ਵਰਗੀ ਘਟਨਾ, ਵੱਢ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ ਦਾ ਹੱਥ, ਖੁਦ ਚੁੱਕ ਕੇ ਪੁੱਜਾ ਹਸਪਤਾਲ
ਸ਼ਾਹਕੋਟ (ਤ੍ਰੇਹਣ) : ਦੀਵਾਲੀ ਵਾਲੇ ਦਿਨ ਇਥੇ ਦੋ ਧਿਰਾਂ ਵਿਚਾਲੇ ਹੋਏ ਖੂਨੀ ਸੰਘਰਸ਼ ਵਿਚ ਬੀਤੇ ਦਿਨੀਂ ਪਟਿਆਲੇ ਵਾਲੀ ਘਟਨਾ ਫਿਰ ਸਾਹਮਣੇ ਆਈ ਹੈ। ਇਕ ਨੌਜਵਾਨ ਦਾ ਹੱਥ ਕੱਟ ਕੇ ਜ਼ਮੀਨ 'ਤੇ ਡਿੱਗ ਪਿਆ ਅਤੇ ਡਿੱਗੇ ਹੋਏ ਹੱਥ ਨੂੰ ਉਕਤ ਨੌਜਵਾਨ ਖੁਦ ਚੁੱਕ ਕੇ ਹਸਪਤਾਲ ਪਹੁੰਚ ਗਿਆ ਪਰ ਇਸ ਵਾਰ ਸਹੂਲਤਾਂ ਦੀ ਘਾਟ ਕਾਰਣ ਜ਼ਖਮੀ ਨੌਜਵਾਨ ਦਾ ਹੱਥ ਜੁੜਣ ਦੇ ਆਸਾਰ ਨਾਂਹ ਦੇ ਬਰਾਬਰ ਹਨ।

ਪੰਜਾਬ ਦੀਆਂ 117 ਸੀਟਾਂ 'ਤੇ ਭਾਜਪਾ ਵੱਲੋਂ ਚੋਣਾਂ ਲੜਨ ਲਈ ਕਹਿਣਾ ਮੁੰਗੇਰੀ ਲਾਲ ਦੇ ਸੁਫ਼ਨੇ ਵਰਗਾ : ਧਰਮਸੋਤ
ਪਟਿਆਲਾ/ਰੱਖੜਾ (ਰਾਣਾ) : ਅਕਾਲੀ ਗਠਜੋੜ ਨਾਲ ਲੰਮਾਂ ਸਮਾਂ ਰਹਿ ਕੇ ਯਾਰੀ ਤੋੜਨ ਤੋਂ ਬਾਅਦ ਹੁਣ ਭਾਜਪਾ ਦਿਲ 'ਚ ਭਰਮ ਪਾਲ ਬੈਠੀ ਹੈ ਕਿ ਅਸੀਂ 2022 ਦੇ ਸਿੰਘਾਸਨ ਨੂੰ ਫਤਿਹ ਕਰ ਲਵਾਂਗੇ ਪਰ ਪੰਜਾਬ ਦੇ ਲੋਕ ਉਨ੍ਹਾਂ ਦੀਆਂ ਦੋਰੰਗੀਆਂ ਚਾਲਾਂ ਨੂੰ ਅੰਦਰੋਂ ਸਮਝ ਗਏ ਹਨ ਅਤੇ ਭਾਜਪਾ ਦੇ ਜਿੱਤਣ ਦਾ ਸੁਫ਼ਨਾ ਮੁੰਗੇਰੀ ਲਾਲ ਦੇ ਸੁਫ਼ਨਿਆਂ ਵਰਗਾ ਹੀ ਰਹਿ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਕ ਸਮਾਗਮ ਮਗਰੋਂ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਕੀਤਾ।
 


Bharat Thapa

Content Editor

Related News