ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

Sunday, Nov 15, 2020 - 09:12 PM (IST)

ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਦੀਵਾਲੀ ਵਾਲੀ ਰਾਤ ਵਾਪਰੀ ਵੱਡੀ ਵਾਰਦਾਤ, ਪਿਤਾ ਦੀ ਤਸਵੀਰ ਸਾਹਮਣੇ ਰੱਖ ਕੀਤੀ ਖ਼ੁਦਕੁਸ਼ੀ
ਖੰਨਾ (ਵਿਪਨ ਬੀਜਾ) : ਦੀਵਾਲੀ ਵਾਲੀ ਰਾਤ ਨੂੰ ਖੰਨਾ ਦੇ ਪਿੰਡ ਭਾਦਲਾ ਨੀਚਾ ਦੇ ਇਕ 42 ਸਾਲਾ ਵਿਅਕਤੀ ਸੰਤੋਖ ਸਿੰਘ  ਉਰਫ਼ ਸੋਖਾ ਨੇ ਆਪਣੀ ਬਾਰਾਂ ਬੋਰ ਦੀ ਲਾਇਸੈਂਸੀ ਬੰਦੂਕ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਸੰਤੋਖ ਸਿੰਘ 'ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਬਾਹਰਲੇ ਸੂਬਿਆਂ ਵਿਚ ਕਈ ਮੁਕੱਦਮੇ ਦਰਜ ਸਨ। ਫਿਲਹਾਲ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

ਫਿਰੋਜ਼ਪੁਰ: ਤੇਜ਼ ਮੀਂਹ ਦੇ ਨਾਲ ਹੋਈ ਗੜ੍ਹੇਮਾਰੀ, ਵਧੀ ਠੰਡ
ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ 'ਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ ਅਤੇ ਅੱਜ ਦੁਪਹਿਰ ਫਿਰੋਜ਼ਪੁਰ ਤੇਜ਼ ਮੀਂਹ ਅਤੇ ਗੜੇਮਾਰੀ ਹੋਈ, ਜਿਸ 'ਚ ਮੌਸਮ ਇਕ ਦਮ ਠੰਡਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਪ੍ਰਦੂਸ਼ਿਤ ਧੂੰਏ ਦੇ ਕਾਰਨ ਦੂਰ-ਦੂਰ ਤੱਕ ਕੁੱਝ ਦਿਖਾਈ ਨਹੀਂ ਦੇ ਰਿਹਾ ਸੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਵਾਹਨ ਚਲਾਉਂਦੇ ਸਮੇਂ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਦੁਪਹਿਰ ਸਮੇਂ ਮੀਂਹ ਹੋਣ ਦੇ ਕਾਰਨ ਪ੍ਰਦੂਸ਼ਿਤ ਧੂਆਂ ਵੀ ਘੱਟ ਹੋ ਗਿਆ।

ਹੁਸ਼ਿਆਰਪੁਰ 'ਚ ਰੂਹ ਕੰਬਾਊ ਹਾਦਸਾ, ਮਹਿਲਾ ਸਮੇਤ ਕਾਰ 'ਚ ਜਿਊਂਦਾ ਸੜਿਆ ਵਕੀਲ (ਤਸਵੀਰਾਂ)
ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ, ਅਮਰੀਕ)— ਦੀਵਾਲੀ ਦੀ ਰਾਤ ਪੁਰਹੀਰਾਂ ਬਾਈਪਾਸ ਨੇੜੇ ਕਾਰ ਨੂੰ ਭਿਆਨਕ ਅੱਗ ਲੱਗਣ ਕਰਕੇ ਮਹਿਲਾ ਸਮੇਤ ਇਕ ਵਕੀਲ ਜਿਊਂਦਾ ਸੜ ਗਿਆ। ਇਸ ਦਰਦਨਾਕ ਹਾਦਸੇ 'ਚ ਭਾਜਪਾ ਨੇਤਾ ਅਤੇ ਸ਼ਹਿਰ ਦੇ ਪ੍ਰਸਿੱਧ ਸੀਨੀਅਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਨ੍ਹਾਂ ਦੀ ਜੂਨੀਅਰ ਵਕੀਲ ਸੀਆ ਖੁੱਲਰ ਦੀ ਕਾਰ 'ਚ ਜ਼ਿਊਂਦਾ ਸੜ ਜਾਣ ਨਾਲ ਮੌਤ ਹੋ ਗਈ। ਪੁਲਸ ਨੇ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਹਨੀਮੂਨ ’ਤੇ ਨੇਹਾ ਤੇ ਰੋਹਨ ਨੇ ਇੰਝ ਮਨਾਈ ਦੀਵਾਲੀ, ਜਸ਼ਨ ਦੀ ਵੀਡੀਓ ਹੋਈ ਵਾਇਰਲ
ਜਲੰਧਰ (ਬਿਊਰੋ)– ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਇਨ੍ਹੀਂ ਦਿਨੀਂ ਦੁਬਈ ਵਿਖੇ ਹਨੀਮੂਨ ਮਨਾ ਰਹੇ ਹਨ। ਦੋਵੇਂ ਹਨੀਮੂਨ ਦੌਰਾਨ ਕੁਝ ਖਾਸ ਵੀਡੀਓਜ਼ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਦੀਵਾਲੀ ਮਨਾਉਂਦਿਆਂ ਨੇਹਾ ਤੇ ਰੋਹਨ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਉਨ੍ਹਾਂ ਦੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਹੁਣ ਤਕ 3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਵੱਡੀ ਵਾਰਦਾਤ: ਸੰਗਰੂਰ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਸੰਦੌੜ/ਸੰਗਰੂਰ (ਰਿਖੀ): ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਪਿੰਡ ਕਲਿਆਣ ਵਿਖੇ ਦੀਵਾਲੀ ਵਾਲੇ ਦਿਨ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਹੈ। ਥਾਣਾ ਸੰਦੌੜ ਵਿਖੇ ਮ੍ਰਿਤਕ ਦੇ ਕਰੀਬੀ ਗੋਰਖਨਾਥ ਵਾਸੀ ਕਲਿਆਣ ਵਲੋਂ ਦਰਜ ਕਰਵਾਏ ਗਏ ਬਿਆਨਾਂ ਤੇ ਦਰਜ ਹੋਏ ਮਾਮਲਾ ਨੰਬਰ 123 ਅਨੁਸਾਰ ਪਰਮਿੰਦਰ ਸਿੰਘ ਉਰਫ਼ ਹੈਪੀ ਅਤੇ ਰਜਿੰਦਰ ਸਿੰਘ ਉਰਫ ਜ਼ਿੰਦਰੀ ਮੋਟਰ ਸਾਈਕਲ ਤੇ ਸਵਾਰ ਹੋ ਕੇ ਆ ਰਹੇ ਸਨ ਕੇ ਰਸਤੇ 'ਚ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਆਪਣੇ ਬਿਆਨਾਂ 'ਚ ਮੁਦਈ ਨੇ ਕਿਹਾ ਕੇ ਜਦੋਂ ਪਰਮਿੰਦਰ ਸਿੰਘ ਨੂੰ ਰਾਏਕੋਟ ਹਸਪਤਾਲ 'ਚ ਲੈ ਕੇ ਜਾ ਰਹੇ ਸਨ ਤਾਂ ਰਸਤੇ 'ਚ ਉਸਦੀ ਮੌਤ ਹੋ ਗਈ।

ਦੀਵਾਲੀ ਤੋਂ ਬਾਅਦ ਅੰਮ੍ਰਿਤਸਰ 'ਚ ਵੱਡਾ ਹਾਦਸਾ, ਇਮਾਰਤ ਨੂੰ ਲੱਗੀ ਭਿਆਨਕ ਅੱਗ (ਤਸਵੀਰਾਂ)
ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ ਦੇ ਹੁਸੈਨਪੁਰਾ ਚੌਕ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਸ ਇਲਾਕੇ ਦੀ ਇਕ ਇਮਾਰਤ 'ਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਜ਼ਿਆਦਾ ਸਨ ਕਿ ਦੂਰ-ਦੂਰ ਤੱਕ ਵਿਖਾਈ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਕ ਦਰਸ਼ਨ ਹਾਰਡਵੇਅਰ ਦਾ ਇਕ ਗੋਦਾਮ ਸੀ, ਜਿਸ 'ਚ ਭਾਰੀ ਮਾਤਰਾ 'ਚ ਮੋਬਾਇਲ ਪਏ ਹੋਏ ਸਨ, ਉਸ 'ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ।

ਮੋਗਾ: ਪਟਾਕੇ ਨਾਲ ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਦਿਖੀਆਂ ਲਪਟਾਂ

ਬਾਘਾਪੁਰਾਣਾ(ਰਾਕੇਸ਼, ਵਿਪਨ): ਸਥਾਨਕ ਨਿਹਾਲ ਸਿੰਘ ਵਾਲਾ ਰੋਡ ਤੇ ਸਥਿਤ ਇਕ ਕਬਾੜ ਦੇ ਗੁਦਾਮ 'ਚ ਪਟਾਕੇ ਦੀ ਚਿੰਗਾਰੀ ਡਿੱਗਣ ਨਾਲ ਲੱਗੀ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਗ ਦੀਆਂ ਲਪਟਾਂ ਤੇ ਕਾਬੂ ਪਾਉਣ ਲਈ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਅਤੇ ਅੱਗ 'ਤੇ ਭਾਰੀ ਜਦੋ-ਜਹਿਦ ਦੇ ਬਾਅਦ ਅੱਗ 'ਤੇ ਕਾਬੂ ਕਰਕੇ ਬੁਝਾਇਆ ਗਿਆ, ਜਿਵੇਂ ਹੀ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਗਏ।


 


author

Bharat Thapa

Content Editor

Related News