ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ
Wednesday, Nov 04, 2020 - 09:04 PM (IST)
ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਪੰਜਾਬ ਦੇ ਕਿਸਾਨ ਰਾਸ਼ਟਰ ਵਿਰੋਧੀ ਨਹੀਂ, ਮੰਗ ਰਹੇ ਹਨ ਆਪਣਾ ਹੱਕ : ਕੈਪਟਨ
ਚੰਡੀਗੜ੍ਹ/ਨਵੀਂ ਦਿੱਲੀ,(ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਸਰਹੱਦਾਂ 'ਤੇ ਤਾਇਨਾਤ ਹਨ ਜੋ ਬਹੁਤ ਮੁਸ਼ਕਿਲ ਹਾਲਤ 'ਚ ਦੇਸ਼ ਲਈ ਲੜਦੇ ਰਹੇ ਹਨ ਅਤੇ ਦੇਸ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਆਪਣਾ ਖੂਨ ਵੀ ਵਹਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਨਾਗਰਿਕ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ 'ਚ ਸ਼ਾਮਲ ਹੋਣ ਸੰਬੰਧੀ ਸੋਚ ਵੀ ਨਹੀਂ ਸਕਦਾ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
ਲੁਧਿਆਣਾ ਪੁਲਸ ਦੀ ਵੱਡੀ ਕਾਮਯਾਬੀ, 28 ਕਿੱਲੋ ਹੈਰੋਇਨ ਤੇ 6 ਕਿੱਲੋ ਆਈਸ ਡਰੱਗ ਬਰਾਮਦ
ਲੁਧਿਆਣਾ (ਨਰਿੰਦਰ ਮਹਿੰਦਰੂ) : ਐੱਸ. ਟੀ. ਐੱਫ. ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ 3 ਮੁਲਜ਼ਮਾਂ ਨੂੰ 28 ਕਿੱਲੋ ਹੈਰੋਇਨ ਦੀ ਖੇਪ ਅਤੇ 6 ਕਿੱਲੋ ਆਈਸ ਡਰੱਗ ਨਾਲ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਹਾਲਾਂਕਿ 5 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਮਾਮਲੇ ਵਿਚ 8 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਫਿਰ ਘੇਰਿਆ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਾਫ਼ਲਾ
ਗੜ੍ਹਦੀਵਾਲਾ (ਜਤਿੰਦਰ) : ਅੱਜ ਟੋਲ ਪਲਾਜ਼ਾ ਮਾਨਗੜ੍ਹ ਵਿਖੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਸ ਸਮੇਂ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਪਠਾਨਕੋਟ ਤੋਂ ਆਪਣੇ ਕਾਫਲੇ ਸਮੇਤ ਹੁਸ਼ਿਆਰਪੁਰ ਨੂੰ ਜਾ ਰਹੇ ਸਨ। ਇਸ ਦੌਰਾਨ ਟੋਲ ਪਲਾਜ਼ਾ ਮਾਨਗੜ੍ਹ ਵਿਖੇ ਉਨ੍ਹਾਂ ਦਾ ਕਾਫਲਾ ਪਹੁੰਚਣ ਦੇ ਮੌਕੇ 'ਤੇ ਕਿਸਾਨ ਆਗੂ ਗੁਰਪ੍ਰੀਤ ਸਿੰਘ ਹੀਰਾਹਾਰ, ਮਨਜੀਤ ਸਿੰਘ ਮੱਲੇਵਾਲ੍ਹ ਅਤੇ ਅਵਤਾਰ ਸਿੰਘ ਮਾਨਗੜ੍ਹ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਹੱਥਾਂ ਵਿਚ ਕਾਲੀਆਂ ਝੰਡੀਆਂ ਫੜ ਕੇ ਕੇਂਦਰ ਸਰਕਾਰ ਅਤੇ ਭਾਜਪਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਅਗਵਾ ਕੀਤੇ ਬੱਚੇ ਦੀ ਮਿਲੀ ਲਾਸ਼ ਦੇ ਮਾਮਲੇ 'ਚ ਹੋਏ ਵੱਡੇ ਖ਼ੁਲਾਸੇ, ਕਰੋੜਾਂ ਦੀ ਪ੍ਰਾਪਰਟੀ ਕਰਕੇ ਕੀਤਾ ਕਤਲ
ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ, ਜੋਬਨਪ੍ਰੀਤ)— ਬਲਾਚੌਰ ਤੋਂ 30 ਅਕਤੂਬਰ ਨੂੰ ਅਗਵਾ ਹੋਏ ਬੱਚੇ ਦੀ ਮਲਕਪੁਰ ਨੇੜਿਓਂ ਸਰਹਿੰਦ ਪੁਲਸ ਵੱਲੋਂ ਬੀਤੇ ਦਿਨ ਲਾਸ਼ ਬਰਾਮਦ ਕੀਤੀ ਗਈ ਸੀ। ਮ੍ਰਿਤਕ ਬੱਚੇ ਦੀ ਪਛਾਣ ਤਰਨਵੀਰ ਸਿੰਘ (16) ਵਾਸੀ ਵਾਰਡ ਨੰਬਰ-2 ਬਲਾਚੌਰ ਵਜੋਂ ਹੋਈ। ਲਾਸ਼ ਦੀ ਪਛਾਣ ਲਈ ਬਲਾਚੌਰ ਪੁਲਸ ਅਤੇ ਤਰਨਵੀਰ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਉਸ ਦੀ ਪਛਾਣ ਕੀਤੀ।
ਕਿਸਾਨੀ ਮਸਲੇ 'ਤੇ ਕੈਪਟਨ ਦੀ 'ਸੱਜੀ ਤੇ ਖੱਬੀ' ਬਾਂਹ ਬਣੇ ਢੀਂਡਸਾ ਤੇ ਖਹਿਰਾ (ਤਸਵੀਰਾਂ)
ਨਵੀਂ ਦਿੱਲੀ/ਚੰਡੀਗੜ੍ਹ (ਵੈੱਬ ਡੈਸਕ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ 'ਤੇ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨੇ ਤੋਂ ਦੋਵੇਂ ਵਿਰੋਧੀ ਧਿਰਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਭਾਵੇਂ ਦੂਰੀ ਬਣਾਈ ਰੱਖੀ ਪਰ ਦੋਵਾਂ ਪਾਰਟੀਆਂ ਦੇ ਬਾਗੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਪਾਲ ਸਿੰਘ ਖਹਿਰਾ ਮੁੱਖ ਮੰਤਰੀ ਦੇ ਬੇਹੱਦ ਨੇੜੇ ਨਜ਼ਰ ਆਏ।
ਕਾਮਰੇਡ ਬਲਵਿੰਦਰ ਸਿੰਘ ਕਤਲ ਕੇਸ 'ਚ ਵੱਡਾ ਖ਼ੁਲਾਸਾ, ਗੈਂਗਸਟਰਾਂ ਨਾਲ ਜੁੜੀਆਂ ਮਾਮਲੇ ਦੀਆਂ ਤਾਰਾਂ
ਤਰਨਤਾਰਨ (ਰਮਨ) : ਪੁਲਸ ਵਲੋਂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਆਈ.ਜੀ. ਹਰਦਿਆਲ ਸਿੰਘ ਮਾਨ ਅਤੇ ਐੱਸ.ਐੱਸ.ਪੀ ਨੇ ਕਿਹਾ ਕਿ ਇਸ ਮਾਮਲੇ 'ਚ 11 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਦੋਸ਼ੀਆਂ ਦੀ ਪਛਾਣ ਸੁਖਰਾਜ ਸਿੰਘ ਉਰਫ਼ ਸੁੱਖਾ, ਰਵਿੰਦਰ ਸਿੰਘ, ਆਕਾਸ਼ਦੀਪ ਅਰੋੜਾ, ਰਵਿੰਦਰ ਸਿੰਘ ਢਿੱਲੋ ਉਰਫ਼ ਰਵੀ, ਰਾਕੇਸ਼ ਕੁਮਾਰ ਉਰਫ਼ ਕਾਲਾ, ਰਵੀ ਕੁਮਾਰ, ਚਾਂਦ ਕੁਮਾਰ, ਮਨਪ੍ਰੀਤ ਸਿਘ ਉਰਫ਼ ਮਨੀ, ਜਗਜੀਤ ਸਿੰਘ ਉਰਫ਼ ਜੱਗਾ, ਜੋਬਨਜੀਤ ਸਿੰਘ ਉਰਫ਼ ਜੋਬਨ, ਪ੍ਰਭਜੀਤ ਉਰਫ਼ ਬਿੱਟੂ ਵਜੋਂ ਹੋਈ ਹੈ।
ਕੇਂਦਰ ਸਰਕਾਰ ਨੇ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ: ਕੈਪਟਨ
ਨਵੀਂ ਦਿੱਲੀ, ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਦੀ ਰਾਖੀ ਲਈ ਦਿੱਲੀ ਵਿੱਚ ਰਾਜਘਾਟ ਤੋਂ ਮਿਸ਼ਨ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਨੇ ਸੂਬੇ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਲਈ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਅਤੇ ਰਾਜਪਾਲ ਦੀ ਭੂਮਿਕਾ 'ਤੇ ਵੀ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਜਿਨ੍ਹਾਂ ਨੇ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਸੂਬਾਈ ਸੋਧ ਬਿੱਲ ਉਨ੍ਹਾਂ ਨੂੰ ਪੇਸ਼ ਕਰਨ ਦੇ ਕਈ ਹਫ਼ਤਿਆਂ ਬਾਅਦ ਵੀ ਅੱਗੇ ਰਾਸ਼ਟਰਪਤੀ ਨੂੰ ਨਹੀਂ ਭੇਜੇ।ਮੁੱਖ ਮੰਤਰੀ ਨੇ ਕਿਹਾ,''ਰਾਜਪਾਲ ਦੀ ਇਸ ਵਿੱਚ ਨਿਭਾਉਣ ਨਾਲੀ ਕੋਈ ਭੂਮਿਕਾ ਨਹੀਂ ਹੈ।
ਦਿੱਲੀ ਪੁਲਸ ਨਾਲ ਖਹਿਬੜਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਵੱਡਾ ਬਿਆਨ
ਨਵੀਂ ਦਿੱਲੀ/ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਰਾਸ਼ਟਰਪਤੀ ਵਲੋਂ ਮੁਲਾਕਾਤ ਲਈ ਸਮਾਂ ਨਾ ਦੇਣ 'ਤੇ ਰਾਜਘਾਟ ਵਿਖੇ ਧਰਨਾ ਦੇਣ ਜਾ ਰਹੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਹੋਰ ਵਿਧਾਇਕਾਂ ਸਣੇ ਦਿੱਲੀ ਪੁਲਸ ਵਲੋਂ ਰੋਕ ਲਿਆ ਗਿਆ। ਇਸ ਦੌਰਾਨ ਦਿੱਲੀ ਪੁਲਸ ਤੇ ਸਿੱਧੂ ਵਿਚਾਲੇ ਕਾਫੀ ਗਰਮਾ ਗਰਮੀ ਹੋ ਗਈ।