ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

Monday, Oct 12, 2020 - 08:47 PM (IST)

ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ, ਇਸ ਦਿਨ ਤੋਂ ਖੁੱਲ੍ਹਣਗੇ ਸਕੂਲ
ਚੰਡੀਗੜ੍ਹ : ਪੰਜਾਬ 'ਚ ਕੋਵਿਡ-19 ਕਾਰਣ ਬੰਦ ਹੋਏ ਸਕੂਲਾਂ ਨੂੰ ਪੰਜਾਬ ਸਰਕਾਰ ਵਲੋਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਸ਼ਰਤਾਂ ਸਮੇਤ ਅੰਸ਼ਕ ਤੌਰ 'ਤੇ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ 15 ਅਕਤੂਬਰ 2020 ਤੋਂ ਸਕੂਲਾਂ ਨੂੰ ਅੰਸ਼ਕ ਤੌਰ 'ਤੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en 

ਹੁਸ਼ਿਆਰਪੁਰ 'ਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲਾ
ਹੁਸ਼ਿਆਰਪੁਰ -ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਅੱਜ ਟਾਂਡਾ ਦੇ ਕਿਸਾਨਾਂ ਵਲੋਂ ਹਮਲਾ ਕੀਤਾ ਗਿਆ, ਹਾਲਾਂਕਿ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਵਲੋਂ ਅਸ਼ਵਨੀ ਸ਼ਰਮਾ ਨੂੰ ਘਟਨਾ ਸਥਾਨ ਤੋਂ ਦੂਰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਗਿਆ। ਕਿਸਾਨਾਂ ਵਲੋਂ ਅਸ਼ਵਨੀ ਸ਼ਰਮਾ ਦੀ ਕਾਰ ਦੀ ਭੰਨਤੋੜ ਕਰਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਮੈਨੇਜਰ ਤੋਂ ਦੁਖੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਵਟਸਐਪ 'ਤੇ ਭੇਜਿਆ ਮੈਸੇਜ ਪੜ੍ਹ ਉੱਡੇ ਪਰਿਵਾਰ ਦੇ ਹੋਸ਼ (ਵੀਡੀਓ)
ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਜਲੰਧਰ ਰੋਡ ਸਥਿਤ ਕਸਬਾ ਦਸੂਹਾ 'ਚ ਇਕ ਵਿਅਕਤੀ ਵੱਲੋਂ ਨਿੱਜੀ ਕੰਪਨੀ ਦੇ ਮੈਨੇਜਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ 35 ਸਾਲਾ ਮੁਨੀਸ਼ ਡਡਵਾਲ ਵਜੋਂ ਹੋਈ ਹੈ, ਜਿਸ ਨੂੰ ਪੈਸਿਆਂ ਦੇ ਲੈਣ-ਦੇਣ ਦੇ ਚਲਦਿਆਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।

ਬੁਰੀ ਖ਼ਬਰ : 'ਪੰਜਾਬ' 'ਚ 'ਬਲੈਕ ਆਊਟ' ਦੀ ਸੰਭਾਵਨਾ, ਬਚਿਆ ਸਿਰਫ 3 ਦਿਨਾਂ ਦਾ ਕੋਲਾ
ਚੰਡੀਗੜ੍ਹ : ਪੰਜਾਬ ਹੁਣ ਹਨ੍ਹੇਰੇ 'ਚ ਡੁੱਬਣ ਦੀ ਕਗਾਰ 'ਤੇ ਪਹੁੰਚ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਦੇ ਖ਼ਿਲਾਫ਼ ਕਿਸਾਨ ਰੇਲਵੇ ਟਰੈਕਾਂ 'ਤੇ ਬੈਠੇ ਹੋਏ ਹਨ ਅਤੇ 'ਰੇਲ ਰੋਕੋ' ਅੰਦੋਲਨ ਕਾਰਨ 5 ਥਰਮਲ ਪਲਾਂਟਾਂ ਨੂੰ ਕੋਲਾ ਨਹੀਂ ਪਹੁੰਚ ਰਿਹਾ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਵੇਣੂ ਪ੍ਰਸਾਦ ਨੇ ਕਿਹਾ ਕਿ ਕੋਲੇ ਦੀ ਕਮੀ ਨਾਲ 5 'ਚੋਂ 2 ਥਰਮਲ ਪਲਾਂਟ ਬੰਦ ਹੋਣ ਦੀ ਕਗਾਰ 'ਤੇ ਹਨ, ਜਦੋਂ ਕਿ ਤਿੰਨ ਥਰਮਲ ਪਲਾਂਟਾਂ 'ਚ ਸਿਰਫ 2 ਤੋਂ 3 ਦਿਨਾਂ ਦਾ ਕੋਲਾ ਬਚਿਆ ਹੈ।

ਪਟਿਆਲਾ ਪੁਲਸ ਨੂੰ ਸਫ਼ਲਤਾ, ਗੈਂਗਸਟਰ ਦਿਲਪ੍ਰੀਤ ਬਾਬਾ ਦੇ 2 ਸਾਥੀ ਅਸਲੇ ਸਣੇ ਗ੍ਰਿਫ਼ਤਾਰ
ਪਟਿਆਲਾ (ਜਗਦੇਵ) : ਪਟਿਆਲਾ ਪੁਲਸ ਵੱਲੋਂ ਸੋਮਵਾਰ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਦੇ 2 ਸਾਥੀਆਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਉਕਤ ਮੁਲਜ਼ਮਾਂ ਤੋਂ ਇਕ 32 ਬੋਰ ਪਿਸਤੌਲ, 2 ਮੈਗਜ਼ੀਨ, 14 ਜ਼ਿੰਦਾ ਰੌਂਦ ਤੇ 315 ਬੋਰ ਪਿਸਤੌਲ, 2 ਕਾਰਤੂਸ ਜ਼ਿੰਦਾ ਅਤੇ ਨਾਭਾ ਤੋਂ ਖੋਹੀ ਸਵਿੱਫਟ ਕਾਰਨ ਬਰਾਮਦ ਕੀਤੀ ਹੈ।

ਇਤਿਹਾਸਕ ਦਿਨ : ਪੰਜਾਬ ਵਾਸੀਆਂ ਨੂੰ ਮਿਲਿਆ ਵੱਡਾ ਤੋਹਫ਼ਾ, ਸਰਹੱਦੀ ਪਿੰਡਾਂ ਦੀਆਂ ਲੱਗੀਆਂ ਮੌਜਾਂ
ਗੁਰਦਾਸਪੁਰ, ਚੰਡੀਗੜ੍ਹ : ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਫ਼ਾਜ਼ਿਲਕਾ ਵਿਖੇ ਸੁਰੱਖਿਆ ਪੱਖੋਂ ਅਹਿਮ ਅਤੇ ਲੋਕਾਂ ਲਈ ਅਤਿ ਲੋੜੀਂਦੇ ਪੁਲ ਸੋਮਵਾਰ ਨੂੰ ਉਦਘਾਟਨ ਉਪਰੰਤ ਰਾਸ਼ਟਰ ਨੂੰ ਸਮਰਪਿਤ ਕਰ ਦਿੱਤੇ ਗਏ। ਪੁਲਾਂ ਦੇ ਸਾਂਝੇ ਉਦਘਾਟਨ ਉਪਰੰਤ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਲਈ ਇਤਿਹਾਸਕ ਹੋ ਨਿੱਬੜਿਆ ਹੈ ਕਿਉਂਕਿ ਸੂਬਾ ਵਾਸੀਆਂ ਨੂੰ ਵੱਡਾ ਤੋਹਫ਼ਾ ਮਿਲਿਆ ਹੈ। 

ਰੋਹ ਨਾਲ ਭਰੀਆਂ ਬੀਬੀਆਂ ਨੇ ਉਡਾਈਆਂ ਮੋਦੀ ਦੀਆਂ ਧੱਜੀਆਂ, 6 ਸਾਲਾ ਬੱਚੀ ਨੇ ਦਿੱਤੀ ਸਿੱਧੀ ਚੁਣੌਤੀ (ਵੀਡੀਓ)
ਸੰਗਰੂਰ (ਹਨੀ)— ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਭਰ 'ਚ ਕਿਸਾਨਾਂ ਦਾ ਰੋਸ ਵੱਧਦਾ ਜਾ ਰਿਹਾ ਹੈ। ਵੱਡੀ ਗਿਣਤੀ 'ਚ ਬੀਬੀਆਂ ਸਣੇ ਛੋਟੇ ਬੱਚੇ ਵੀ ਧਰਨੇ ਪ੍ਰਦਰਸ਼ਨਾਂ ਦਾ ਹਿੱਸਾ ਬਣ ਰਹੇ ਹਨ। ਕਿਸਾਨਾਂ ਦੇ ਨਾਲ-ਨਾਲ ਬੀਬੀਆਂ ਵੀ ਰੇਲ ਪੱਟੜੀਆਂ 'ਤੇ ਬੈਠ ਗਈਆਂ ਹਨ।

ਚੰਡੀਗੜ੍ਹ ਤੋਂ ਵੱਡੀ ਖ਼ਬਰ, ਟਿਕ-ਟੌਕ ਸਟਾਰ 'ਤੇ ਨੌਜਵਾਨਾਂ ਨੇ ਸ਼ਰੇਆਮ ਚਲਾਈਆਂ ਗੋਲੀਆਂ
ਚੰਡੀਗੜ੍ਹ (ਕੁਲਦੀਪ) : ਇੱਥੋਂ ਦੇ ਇੰਡਸਟ੍ਰੀਅਲ ਖੇਤਰ 'ਚ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬ੍ਰਾਂਡ ਦੀ ਹੱਤਿਆ ਦੀ ਗੁੱਥੀ ਅਜੇ ਸੁਲਝੀ ਨਹੀਂ ਸੀ ਕਿ ਸੈਕਟਰ-9ਸੀ ਸਥਿਤ ਐੱਸ. ਕੇ. ਬਾਰ 'ਚ ਉਸ ਸਮੇਂ ਅਫੜਾ-ਹਫੜੀ ਮਚ ਗਈ ਜਦੋਂ ਟਿਕ-ਟੌਕ ਸਟਾਰ 'ਤੇ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ। 

ਜੰਤਰ-ਮੰਤਰ ਵਿਖੇ ਧਰਨੇ 'ਤੇ ਡਟੇ ਭਗਵੰਤ ਮਾਨ ਗ੍ਰਿਫ਼ਤਾਰ, ਕਿਸਾਨਾਂ ਦੇ ਹੱਕ 'ਚ ਦਿੱਤਾ ਜ਼ਬਰਦਸਤ ਭਾਸ਼ਣ (ਵੀਡੀਓ)
ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਆਮ ਆਦਮੀ ਪਾਰਟੀ ਪੰਜਾਬ ਦੀ ਲੀਡਰਸ਼ਿਪ ਦਿੱਲੀ 'ਚ ਜੰਤਰ-ਮੰਤਰ ਵਿਖੇ ਕਿਸਾਨਾਂ ਦੇ ਹੱਕ 'ਚ ਡਟੀ ਹੋਈ ਹੈ। ਆਪ ਆਗੂਆਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਦਿੱਲੀ ਪੁਲਸ ਨੇ ਭਗਵੰਤ ਮਾਨ ਸਮੇਤ ਬਾਕੀ ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ।

'ਰਵਨੀਤ ਬਿੱਟੂ' ਦਾ ਕਾਫ਼ਲਾ ਹਾਦਸੇ ਦਾ ਸ਼ਿਕਾਰ, ਟਰੱਕ ਨਾਲ ਹੋਈ ਟੱਕਰ
ਰਾਜਪੁਰਾ (ਨਰਿੰਦਰ) : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਕਾਫ਼ਲਾ ਬੀਤੀ ਰਾਤ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਰਾਜਪੁਰਾ ਤੋਂ ਚੰਡੀਗੜ੍ਹ ਜਾ ਰਹੇ ਸੀ ਕਿ ਅਚਾਨਕ ਉਨ੍ਹਾਂ ਦੀ ਪਾਇਲਟ ਗੱਡੀ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ।


author

Bharat Thapa

Content Editor

Related News