ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ

Saturday, Dec 26, 2020 - 09:02 PM (IST)

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਵੱਡੀ ਖ਼ਬਰ: ਕਿਸਾਨ ਆਗੂਆਂ ਨੇ ਤੈਅ ਕੀਤਾ ਕੇਂਦਰ ਨਾਲ ਬੈਠਕ ਦਾ ਸਮਾਂ ਅਤੇ ਤਾਰੀਖ਼
ਨਵੀਂ ਦਿੱਲੀ— ਕੇਂਦਰ ਸਰਕਾਰ ਵਲੋਂ ਭੇਜੀ ਗਈ ਦੂਜੀ ਚਿੱਠੀ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਮੰਥਨ ਕੀਤਾ। ਮੰਥਨ ਤੋਂ ਬਾਅਦ ਆਖ਼ਰਕਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਮਾਂ ਅਤੇ ਤਾਰੀਖ਼ ਮਿੱਥ ਲਈ ਹੈ। ਕਿਸਾਨ 29 ਦਸੰਬਰ 2020 ਨੂੰ ਵਿਗਿਆਨ ਭਵਨ ’ਚ ਸਵੇਰੇ 11.00 ਵਜੇ ਬੈਠਕ ਕਰਨਗੇ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਖੇਤੀ ਮੰਤਰਾਲਾ ਨੂੰ ਇਸ ਬਾਬਤ ਚਿੱਠੀ ਵੀ ਭੇਜੀ ਹੈ। 

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

ਕੈਨੇਡਾ ’ਚ ਕੱਢੀ ਕਿਸਾਨ ਰੈਲੀ ਦੌਰਾਨ ਵਾਰਿਸ ਭਰਾਵਾਂ ਨੇ ਕਿਸਾਨਾਂ ’ਚ ਭਰਿਆ ਜੋਸ਼ (ਵੀਡੀਓ)
ਵੈਨਕੂਵਰ, ਕੈਨੇਡਾ (ਬਿਊਰੋ)– ਪੰਜਾਬੀ ਗਾਇਕ ਮਨਮੋਹਨ ਵਾਰਿਸ ਤੇ ਕਮਲ ਹੀਰ ਕੈਨੇਡਾ ’ਚ ਵੀ ਕਿਸਾਨਾਂ ਦੇ ਹੱਕਾਂ ਲਈ ਡਟੇ ਹੋਏ ਹਨ। ਹਾਲ ਹੀ ’ਚ ਕੈਨੇਡਾ ਦੇ ਵੈਨਕੂਵਰ ਸ਼ਹਿਰ ’ਚ ਕਿਸਾਨ ਰੈਲੀ ਕੱਢੀ ਗਈ, ਜਿਸ ’ਚ ਵਾਰਿਸ ਭਰਾਵਾਂ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਇਸ ਦੌਰਾਨ ਉਨ੍ਹਾਂ ਆਪਣੇ ਭਾਸ਼ਣ ਨਾਲ ਕਿਸਾਨਾਂ ’ਚ ਜੋਸ਼ ਵੀ ਭਰਿਆ।

'ਸ਼ਹੀਦੀ ਜੋੜ ਮੇਲੇ' 'ਚ ਪੁੱਜ ਰਹੀਆਂ ਸੰਗਤਾਂ ਨੂੰ ਪ੍ਰਸ਼ਾਸਨ ਦੀ ਖ਼ਾਸ ਅਪੀਲ (ਵੀਡੀਓ)
ਫਤਿਹਗੜ੍ਹ ਸਾਹਿਬ : ਦਸਵੇਂ ਪਾਤਸ਼ਾਹ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ 'ਚ ਲੱਗਣ ਵਾਲੇ ਸਲਾਨਾ ਤਿੰਨ ਰੋਜ਼ਾ 'ਸ਼ਹੀਦੀ ਜੋੜ ਮੇਲੇ' 'ਚ ਸੰਗਤਾਂ ਹੁੰਮਹੁਮਾ ਕੇ ਪਹੁੰਚ ਰਹੀਆਂ ਹਨ ਅਤੇ ਗੁਰੂ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ।

ਸ਼ਹੀਦ ਊਧਮ ਸਿੰਘ ਨੂੰ ਬਣਦਾ ਅਸਲ ਸਨਮਾਨ ਦੇਣਾ ਭੁੱਲਿਆ ਜਲੰਧਰ ਨਗਰ ਨਿਗਮ, ਜਾਣੋ ਕਿਵੇਂ
ਜਲੰਧਰ (ਜਤਿੰਦਰ ਚੋਪੜਾ)— ਮਹਾਨਗਰ ਜਲੰਧਰ ਸ਼ਹਿਰ ਦਾ ਨਗਰ ਨਿਗਮ ਉਸ ਸਮੇਂ ਸ਼ਹੀਦਾਂ ਦਾ ਸਨਮਾਨ ਕਰਨਾ ਭੁੱਲ ਗਿਆ ਜਦੋਂ ਅੱਜ ਸ਼ਹੀਦ ੳੂਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਦੇਣ ਵਾਲੇ ਲੋਕਾਂ ਵੱਲੋਂ ਸਾਫ਼-ਸਫ਼ਾਈ ਦੀ ਪੋਲ ਖੋਲ੍ਹੀ ਗਈ।

ਕਿਸਾਨ ਅੰਦੋਲਨ ਤੇਜ਼, ਕਿਸਾਨਾਂ ਨੇ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ਨੂੰ ਪੂਰੀ ਤਰ੍ਹਾਂ ਕੀਤਾ ਬੰਦ
ਗਾਜ਼ੀਆਬਾਦ— ਕੇਂਦਰ ਸਰਕਾਰ ਵਲੋਂ ਪਾਸ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਰੋਹ ਵੱਧਦਾ ਜਾ ਰਿਹਾ ਹੈ। ਕਿਸਾਨਾਂ ਨੇ ਦਿੱਲੀ ਤੋਂ ਆਉਣ ਵਾਲੇ ਹਾਈਵੇਅ ਨੂੰ ਬੰਦ ਕਰ ਦਿੱਤਾ ਹੈ। ਕਿਸਾਨ ਅੰਦੋਲਨ ਦਾ ਅੱਜ 31ਵਾਂ ਦਿਨ ਹੈ।

ਨਿਊਜ਼ੀਲੈਂਡ ਵਾਲੇ ਹਰਨੇਕ ਸਿੰਘ ਨੇਕੀ ਦੀ ਕੁੱਟਮਾਰ ਦਾ ਜਾਣੋ ਪੂਰਾ ਸੱਚ (ਵੀਡੀਓ)
ਆਕਲੈਂਡ, (ਰਮਨਜੀਤ ਸਿੰਘ ਸੋਢੀ/ਹਰਮੀਕ ਸਿੰਘ) - ਸੋਸ਼ਲ ਮੀਡੀਆ 'ਤੇ ਨਿਊਜ਼ੀਲੈਂਡ ਵਾਲੇ ਹਰਨੇਕ ਸਿੰਘ ਨੇਕੀ ਦੀ ਕੁੱਟਮਾਰ ਬਾਰੇ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਰੇਡੀਓ ਵਿਰਸਾ ਹੋਸਟ ਹਰਨੇਕ ਸਿੰਘ 'ਤੇ 23 ਦਸੰਬਰ ਦੀ ਰਾਤ ਹਮਲਾ ਹੋਇਆ। 

ਚੰਗੀ ਖ਼ਬਰ : 'ਕੈਨੇਡਾ' ਸਰਕਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਕੂਲੀ ਸਿਲੇਬਸ ’ਚ ਸ਼ਾਮਲ ਕਰਨ ਨੂੰ ਤਿਆਰ
ਲੁਧਿਆਣਾ (ਸਲੂਜਾ) : ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਕੂਲੀ ਸਿਲੇਬਸ ’ਚ ਸ਼ਾਮਲ ਕਰਨ ਨੂੰ ਕੈਨੇਡਾ ਦੀ ਅਲਬਰਟਾ ਸਰਕਾਰ ਨੇ ਤਿਆਰੀ ਕਰ ਲਈ ਹੈ। ਇਸ ਸਬੰਧ 'ਚ ਉਥੋਂ ਦੀ ਸਿੱਖਿਆ ਮੰਤਰੀ ਐਡਰਿਆਨਾ ਲਾਂਗਰੇਂਜ ਨੇ ਸਿੱਖਿਆ ਮਹਿਕਮੇ ਨੂੰ ਇਸ ਸਬੰਧ 'ਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਰਿਪੋਰਟ ਕਰਨ ਨੂੰ ਕਿਹਾ ਹੈ।

ਕੈਨੇਡਾ ਤੋਂ ਦਿੱਲੀ ਪਹੁੰਚੇ ਐਲੀ ਮਾਂਗਟ, ਇਸ ਕਿਸਾਨ ਦੇ ਪੋਤੇ-ਪੋਤੀਆਂ ਦੀ ਕਰਨਗੇ ਮਦਦ (ਵੀਡੀਓ)
ਚੰਡੀਗੜ੍ਹ (ਬਿਊਰੋ) - ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕਈ ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਲਗਾਤਾਰ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਉਥੇ ਹੀ ਵੱਖ-ਵੱਖ ਗਾਇਕ ਵੀ  ਆਪਣੀ ਹਾਜ਼ਰੀ ਲਾਉਣ ਦਿੱਲੀ ਮੋਰਚੇ 'ਤੇ ਪਹੁੰਚ ਰਹੇ ਹਨ।

ਅੰਦੋਲਨ ’ਚ ਪੁੱਜੇ ਗਗਨ ਕੋਕਰੀ ਨੇ ਵੰਡਾਇਆ ਸੇਵਾ ’ਚ ਹੱਥ, ਪਕਾਈਆਂ ਰੋਟੀਆਂ ਤੇ ਵਰਤਾਇਆ ਲੰਗਰ (ਵੀਡੀਓ)
ਚੰਡੀਗੜ੍ਹ (ਬਿਊਰੋ) - ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਨੂੰ ਅੱਜ 31ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ।

ਦਿੱਲੀ ਅੰਦੋਲਨ ਦਰਮਿਆਨ ਇਕ ਹੋਰ ਮੰਦਭਾਗੀ ਖ਼ਬਰ, ਦਿਮਾਗ ਦੀ ਨਾੜੀ ਫਟਣ ਕਾਰਨ ਕਿਸਾਨ ਦੀ ਮੌਤ
ਸੰਗਰੂਰ (ਹਨੀ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਦਿੱਲੀ 'ਚ ਚੱਲ ਰਹੇ ਮੋਰਚੇ ਦਰਮਿਆਨ ਇਕ ਹੋਰ ਮੰਦਭਾਗੀ ਖ਼ਬਰ ਆਈ ਹੈ। ਦਿੱਲੀ ਮੋਰਚੇ 'ਚ ਡਟੇ ਸੰਗਰੂਰ ਦੇ ਕਿਸਾਨ ਦੀ ਧਰਨੇ ਤੋਂ ਪਰਤਣ ਮਗਰੋਂ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ।

ਦਿੱਲੀ ਅੰਦੋਲਨ ਨੂੰ ਲੈ ਕੇ ਸੋਨੂੰ ਸੂਦ ਨੇ ਮੁੜ ਕੀਤਾ ਟਵੀਟ, ਕਿਸਾਨਾਂ ਨੂੰ ਦੱਸਿਆ 'ਦੇਸ਼ ਦਾ ਸਾਂਤਾ ਕਲਾਜ਼'
ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਸੋਨੂੰ ਸੂਦ ਅਕਸਰ ਹੀ ਲੋਕਾਂ ਦੀ ਮਦਦ ਲਈ ਟਵੀਟ ਕਰਦੇ ਵੇਖਿਆ ਜਾਂਦਾ ਹੈ। ਇਸ ਦੇ ਨਾਲ ਅਦਾਕਾਰ ਵੀ ਸਮਕਾਲੀ ਮੁੱਦਿਆਂ 'ਤੇ ਆਪਣੇ ਵਿਚਾਰ ਪੇਸ਼ ਕਰਦੇ ਦਿਖਾਈ ਦਿੱਤੇ।
 


Bharat Thapa

Content Editor

Related News