ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

Monday, Dec 21, 2020 - 08:52 PM (IST)

ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਸਰਕਾਰ ਦੀ ਚਿੱਠੀ 'ਚ ਕੁਝ ਵੀ ਨਵਾਂ ਨਹੀਂ, ਕੇਂਦਰ ਨੂੰ ਪੇਸ਼ ਕਰਨਾ ਹੋਵੇਗਾ ਠੋਸ ਹੱਲ : ਕਿਸਾਨ ਆਗੂ
ਨਵੀਂ ਦਿੱਲੀ- ਕਿਸਾਨ ਨੇਤਾਵਾਂ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਸਰਕਾਰ ਠੋਸ ਹੱਲ ਪੇਸ਼ ਕਰਦੀ ਹੈ ਤਾਂ ਉਹ ਹਮੇਸ਼ਾ ਗੱਲਬਾਤ ਲਈ ਤਿਆਰ ਹਨ ਪਰ ਦਾਅਵਾ ਕੀਤਾ ਕਿ ਗੱਲਬਾਤ ਲਈ ਅਗਲੀ ਤਾਰੀਖ਼ ਦੇ ਸੰਬੰਧ 'ਚ ਕੇਂਦਰ ਦੀ ਚਿੱਠੀ 'ਚ ਕੁਝ ਵੀ ਨਵਾਂ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ (ਭਾਕਿਊ) ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੇ ਆਪਣੀ ਚਿੱਠੀ ਦਾ ਜ਼ਿਕਰ ਕੀਤਾ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ 'ਚ ਸੋਧ ਦੇ ਪਹਿਲੇ ਪ੍ਰਸਤਾਵ 'ਤੇ ਗੱਲ ਕਰਨਾ ਚਾਹੁੰਦੀ ਹੈ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

ਟਿਕਰੀ ਬਾਰਡਰ ਪੁੱਜੇ ਸਿੱਧੂ ਮੂਸੇ ਵਾਲਾ ਨੇ ਖਾਲਸਾ ਏਡ ਨਾਲ ਮਿਲ ਕੇ ਕੀਤੀ ਸੇਵਾ (ਦੇਖੋ ਤਸਵੀਰਾਂ)
ਨਵੀਂ ਦਿੱਲੀ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਅੱਜ ਟਿਕਰੀ ਬਾਰਡਰ ਪਹੁੰਚਿਆ। ਇਸ ਦੌਰਾਨ ਸਿੱਧੂ ਨੇ ਖਾਲਸਾ ਏਡ ਨਾਲ ਮਿਲ ਕੇ ਸੇਵਾ ’ਚ ਹੱਥ ਵੰਡਾਇਆ। ਸਿੱਧੂ ਮੂਸੇ ਵਾਲਾ ਦੀਆਂ ਸੇਵਾ ਕਰਦੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਪੰਜਾਬੀ ਕਲਾਕਾਰਾਂ ਨੇ ਦਿੱਲੀ ’ਚ ਚਲਾਈ ਸਫਾਈ ਮੁਹਿੰਮ, ਹਰਫ ਚੀਮਾ ਨੇ ਵੀਡੀਓ ਸਾਂਝੀ ਕਰਕੇ ਦੇਖੋ ਕੀ ਕਿਹਾ
ਨਵੀਂ ਦਿੱਲੀ (ਬਿਊਰੋ)– ਪੰਜਾਬੀ ਗਾਇਕ ਕਿਸਾਨ ਅੰਦੋਲਨ ’ਚ ਵੱਡਾ ਯੋਗਦਾਨ ਪਾ ਰਹੇ ਹਨ। ਹਾਲ ਹੀ ’ਚ ਪੰਜਾਬੀ ਗਾਇਕ ਹਰਫ ਚੀਮਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਧਰਨੇ ਦੌਰਾਨ ਉਹ ਦਿੱਲੀ ਵਿਖੇ ਸਫਾਈ ਮੁਹਿੰਮ ਚਲਾ ਰਹੇ ਹਨ। ਦਿੱਲੀ ਜਾਂ ਉਸ ਦੇ ਨਾਲ ਲੱਗਦੇ ਜਿੰਨੇ ਵੀ ਬਾਰਡਰਾਂ ’ਤੇ ਕਿਸਾਨਾਂ ਵਲੋਂ ਧਰਨੇ ਲਗਾਏ ਗਏ ਹਨ, ਉਥੇ ਕਲਾਕਾਰਾਂ ਵਲੋਂ ਸਫਾਈ ਦਾ ਖਾਸ ਧਿਆਨ ਰੱਖਣ ਦੀ ਬੇਨਤੀ ਕੀਤੀ ਜਾ ਰਹੀ ਹੈ।

ਅਹਿਮ ਖ਼ਬਰ: ਗੱਤਕੇ ਸਮੇਤ 4 ਖੇਡਾਂ 'ਖੇਡੋ ਇੰਡੀਆ ਯੂਥ ਗੇਮਜ਼-2021' ’ਚ ਸ਼ਾਮਲ
ਨਵੀਂ ਦਿੱਲੀ : ਕੇਂਦਰੀ ਖੇਡ ਮੰਤਰਾਲਾ ਨੇ ਹਰਿਆਣਾ ਵਿੱਚ ਆਯੋਜਿਤ ਹੋਣ ਵਾਲੇ ਖੇਡੋ ਇੰਡੀਆ ਯੂਥ ਗੇਮਜ਼-2021 ਵਿੱਚ 4 ਸਵਦੇਸ਼ੀ ਖੇਡਾਂ ਨੂੰ ਸ਼ਾਮਲ ਕਰਣ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਸਵਦੇਸ਼ੀ ਖੇਡਾਂ ਵਿੱਚ ਗੱਤਕਾ, ਕਲਾਰੀਪਇੱਟੂ, ਥਾਂਗ-ਤਾ ਅਤੇ ਮਲਖੰਬ ਸ਼ਾਮਲ ਹਨ।

ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਖੂਨ ਨਾਲ ਲਿਖੀ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ (ਵੀਡੀਓ)
ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 26ਵਾਂ ਦਿਨ ਹੈ। ਕਿਸਾਨ ਲਗਾਤਾਰ ਬਿੱਲ ਵਾਪਸ ਲੈਣ ਦੀ ਜਿੱਦ 'ਤੇ ਅੜੇ ਹਨ। ਉੱਥੇ ਹੀ ਕੁਝ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੂਨ ਨਾਲ ਚਿੱਠੀ ਲਿਖੀ ਗਈ ਹੈ। ਚਿੱਠੀ 'ਚ ਕਿਸਾਨ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਵੱਡੀ ਖ਼ਬਰ : ਕੇਂਦਰ ਦੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਸਰਹੱਦ ’ਤੇ ਇਕ ਹੋਰ ਕਿਸਾਨ ਨੇ ਨਿਗਲਿਆ ਜ਼ਹਿਰ
ਨਵੀਂ ਦਿੱਲੀ/ ਤਰਨਤਾਰਨ : ਖ਼ੇਤੀ ਕਾਨੂੰਨਾਂ ਦੇ ਵਿਰੋਧ ’ਚ ਹਰਿਆਣਾ ’ਚ ਕੁੰਡਲੀ ਬਾਰਡਰ ’ਤੇ ਚਲ ਰਹੇ ਕਿਸਾਨ ਧਰਨੇ ’ਚ ਸੋਮਵਾਰ ਨੂੰ ਉਸ ਸਮੇਂ ਅਫਰਾ-ਤਫੜੀ ਮਚ ਗਈ, ਜਦ ਇਕ ਹੋਰ ਬਜ਼ੁਰਗ ਕਿਸਾਨ ਨੇ ਜ਼ਹਿਰ ਖਾ ਲਿਆ। ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਕਿਸਾਨ ਨਿਰੰਜਨ ਸਿੰਘ (65) ਨੇ ਸੋਮਵਾਰ ਨੂੰ ਧਰਨੇ ਵਾਲੀ ਥਾਂ ’ਤੇ ਹੀ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਸੋਨੂੰ ਸੂਦ ਨੂੰ ਲੋਕਾਂ ਨੇ ਦਿੱਤਾ ਭਗਵਾਨ ਦਾ ਦਰਜਾ, ਮੰਦਰ ’ਚ ਸਥਾਪਿਤ ਕੀਤੀ ਅਦਾਕਾਰ ਦੀ ਮੂਰਤੀ (ਤਸਵੀਰਾਂ)
ਮੁੰਬਈ (ਬਿਊਰੋ) — ਕੋਰੋਨਾ ਆਫ਼ਤ ਅਤੇ ਤਾਲਾਬੰਦੀ ਦੌਰਾਨ ਕੀਤੇ ਗਏ ਨੇਕ ਕੰਮਾਂ ਦੇ ਚੱਲਦਿਆਂ ਸੋਨੂੰ ਸੂਦ ਲੋਕਾਂ ’ਚ ਮਸੀਹਾ ਦੇ ਰੂਪ ’ਚ ਪ੍ਰਸਿੱਧ ਹੋਏ ਹਨ। ਤੇਲੰਗਾਨਾ ਸੂਬੇ  ਦੇ ਪਿੰਡ ਡੁੱਬਾ ਟਾਂਡਾ ਦੇ ਲੋਕਾਂ ਨੇ 47 ਸਾਲ ਦੇ ਸੋਨੂੰ ਸੂਦ ਦੇ ਨਾਂ ’ਤੇ ਇਕ ਮੰਦਰ ਬਣਵਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ। ਖ਼ਬਰਾਂ ਦੀ ਮੰਨੀਏ ਤਾਂ ਪਿੰਡ ਵਾਲਿਆਂ ਨੇ ਇਸ ਮੰਦਰ ਦਾ ਨਿਰਮਾਣ ਸਿੱਧੀਪੇਟ ਜਿਲ੍ਹਾ ਅਧਿਕਾਰੀਆਂ ਦੀ ਮਦਦ ਨਾਲ ਕਰਵਾਇਆ ਹੈ।

ਕਿਸਾਨਾਂ ਨੂੰ ਗੁਰਪ੍ਰੀਤ ਘੁੱਗੀ ਨੇ ਦਿੱਤੀ ਫੇਕ ਮੀਡੀਆ ਤੋਂ ਬਚਣ ਦੀ ਸਲਾਹ (ਵੀਡੀਓ)
ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੂੰ ਸੁਚੇਤ ਕਰਦੇ ਨਜ਼ਰ ਆ ਰਹੇ ਹਨ। ਗੁਰਪ੍ਰੀਤ ਘੁੱਗੀ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਕਿਸਾਨਾਂ ਨੂੰ ਫੇਕ ਮੀਡੀਆ ਦਾ ਬਾਈਕਾਟ ਕਰਨ ਦੀ ਸਲਾਹ ਦੇ ਰਹੇ ਹਨ।

ਭਾਜਪਾ ਦਫ਼ਤਰ 'ਚ ਬਣਦਾ ਹੈ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਰਹੇ ਕਿਸਾਨਾਂ ਦਾ ਖਾਣਾ : ਰਾਕੇਸ਼ ਟਿਕੈਤ
ਨਵੀਂ ਦਿੱਲੀ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਅੰਦੋਲਨ ਦਾ ਅੱਜ ਯਾਨੀ ਸੋਮਵਾਰ ਨੂੰ 26ਵਾਂ ਦਿਨ ਹੈ। ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਫਿਰ ਵੱਡਾ ਦੋਸ਼ ਲਗਾਇਆ ਹੈ। 

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਲਿਖੀ ਚਿੱਠੀ, ਗੱਲਬਾਤ ਦਾ ਦਿੱਤਾ ਸੱਦਾ ਅਤੇ ਆਖ਼ੀ ਇਹ ਗੱਲ
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਐਤਵਾਰ ਨੂੰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰਾਜਧਾਨੀ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਉਹ ਇਸ ਦੀ ਤਾਰੀਖ਼ ਤੈਅ ਕਰਨ। 

ਦਿੱਲੀ ਤੋਂ ‘ਆਪ’ ਵਿਧਾਇਕ ਰਾਘਵ ਚੱਢਾ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਨਿਯੁਕਤ
ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਦੀ ਜ਼ਿੰਮੇਵਾਰੀ ਦਿੱਲੀ ਦੇ ਰਾਜੇਂਦਰ ਨਗਰ ਦੇ ਵਿਧਾਇਕ ਰਾਘਵ ਚੱਢਾ ਨੂੰ ਸੌਂਪ ਦਿੱਤੀ ਹੈ। ਕੇਜਰੀਵਾਲ ਦੇ ਪਸੰਦੀਦਾ ਨੇਤਾ ਚੱਢਾ ਨਾ ਸਿਰਫ਼ ਵਿਧਾਇਕ ਹਨ, ਸਗੋਂ ਦਿੱਲੀ ਜਲ ਬੋਰਡ 'ਚ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਦੀ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ।

ਕਿਸਾਨ ਅੰਦੋਲਨ ਦਰਮਿਆਨ 'ਭਾਜਪਾ' ਨੂੰ ਇਕ ਹੋਰ ਝਟਕਾ, ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ
ਲੁਧਿਆਣਾ (ਗੁਪਤਾ) : ਲੁਧਿਆਣਾ ਭਾਜਪਾ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ, ਜਦ ਭਾਰਤੀ ਜਨਤਾ ਯੁਵਾ ਮੋਰਚਾ ਲੁਧਿਆਣਾ ਦੇ ਸਾਬਕਾ ਪ੍ਰਧਾਨ, ਸਾਬਕਾ ਮੰਡਲ ਪ੍ਰਧਾਨ ਅਤੇ ਵਰਤਮਾਨ ’ਚ ਪੰਜਾਬ ਭਾਜਪਾ ਦੇ ਲੀਗਲ ਐਂਡ ਲੈਜਿਸਲੇਟਿਵ ਸੈੱਲ ਦੇ ਪ੍ਰਦੇਸ਼ ਸੰਯੋਜਕ ਐਡਵੋਕੇਟ ਸੰਦੀਪ ਕਪੂਰ ਨੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਕੰਗਨਾ ਰਣੌਤ ਨੂੰ ਬਿਲਕਿਸ ਦਾਦੀ ਦਾ ਕਰਾਰਾ ਜਵਾਬ, ਸੁਣ ਅਦਾਕਾਰਾ ਦੀ ਬੋਲਤੀ ਹੋਵੇਗੀ ਬੰਦ
ਨਵੀਂ ਦਿੱਲੀ (ਬਿਊਰੋ)  : ਬਿਲਕਿਸ ਬਾਨੋ ਦਾਦੀ ਐਂਟੀ ਸੀਏਏ ਪ੍ਰੋਟੈਸਟ ਦੌਰਾਨ ਸ਼ਾਹੀਨ ਬਾਗ ਪ੍ਰਦਰਸ਼ਨ 'ਚ ਮਸ਼ਹੂਰ ਚਿਹਰਾ ਸੀ। ਇਨ੍ਹਾਂ ਬਾਰੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਟਵਿਟਰ 'ਤੇ ਵੀਡੀਓ ਬਣਾ ਕੇ ਇਲਜ਼ਾਮ ਲਾਇਆ ਕਿ ਸ਼ਾਹੀਨ ਬਾਗ ਦੀ ਅਨਪੜ੍ਹ ਦਾਦੀ ਬਿਨਾਂ ਕਿਸੇ ਜਾਣਕਾਰੀ ਦੇ ਪ੍ਰਦਰਸ਼ਨ 'ਚ ਜੁੱਟ ਗਈ।
 


author

Bharat Thapa

Content Editor

Related News