ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
Saturday, Dec 19, 2020 - 10:09 PM (IST)
ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਕਿਸਾਨ ਅੰਦੋਲਨ ਦੀ ਅਖ਼ਬਾਰ 'ਟਰਾਲੀ ਟਾਈਮਜ਼' 'ਤੇ ਕਿਸਾਨ ਆਗੂ ਰਜਿੰਦਰ ਸਿੰਘ ਨੇ ਚੁੱਕੇ ਸਵਾਲ
ਜਲੰਧਰ (ਵੈੱਬ ਡੈਸਕ): ਬੀਤੇ ਦਿਨ ਦਿੱਲੀ ਕਿਸਾਨ ਅੰਦੋਲਨ ਦੌਰਾਨ ਕੁਝ ਵਿਅਕਤੀਆਂ ਵਲੋਂ ਘੋਲ ਦੀਆਂ ਖ਼ਬਰਾਂ ਨੂੰ ਅਵਾਮ ਤੱਕ ਪਹੁੰਚਾਉਣ ਲਈ ਆਪਣਾ ਅਖ਼ਬਾਰ 'ਟਰਾਲੀ ਟਾਈਮਜ਼' ' ਕੱਢਣਾ ਸ਼ੁਰੂ ਕੀਤਾ ਗਿਆ ਜਿਸ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
ਥਾਣਾ ਦਸੂਹਾ ਦੇ ਪਿੰਡ ‘ਸੁੰਡੀਆ’ ’ਚ ਮਿਲਿਆ ਗ੍ਰਨੇਡ
ਦਸੂਹਾ (ਝਾਵਰ) : ਅੱਜ ਸਵੇਰੇ ਥਾਣਾ ਦਸੂਹਾ ਦੇ ਪਿੰਡ ਸੁੰਡੀਆ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਾਈਪ ਲਾਈਨ ਨੇੜਿਓਂ ਇੱਕ ਗ੍ਰਨੇਡ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ਦਾ ਇੱਕ ਵਿਅਕਤੀ ਸਿਮਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਜੋ ਕਿ ਖੇਤਾਂ ’ਚ ਜਾ ਰਿਹਾ ਸੀ ਅਤੇ ਸਤਨਾਮ ਸਿੰਘ ਪੁੱਤਰ ਅਮਰ ਸਿੰਘ ਨੂੰ ਖੇਤਾਂ ’ਚ ਕੁਝ ਬੰਬਨੁਮਾ ਚੀਜ਼ ਦਿਖਾਈ ਦਿੱਤੀ।
ਲੁਧਿਆਣਾ 'ਚ ਵਿਆਹੁਤਾ ਨਾਲ ਵੱਡੀ ਵਾਰਦਾਤ, ਬੰਦ ਕੋਠੀ 'ਚ 5 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ
ਮੁੱਲਾਂਪੁਰ ਦਾਖਾ (ਕਾਲੀਆ) : ਇੱਥੇ ਥਾਣਾ ਦਾਖਾ ਅਧੀਨ ਪੈਂਦੇ ਪਿੰਡ ਮੰਡਿਆਣੀ ਦੇ ਤਿੰਨ ਅਤੇ ਪਿੰਡ ਭਨੋਹੜ ਦੇ 2 ਨੌਜਵਾਨਾਂ ਵੱਲੋਂ ਇੱਕ ਐਨ. ਆਰ. ਆਈ ਦੀ ਕੋਠੀ 'ਚ ਵਿਆਹੁਤਾ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਹਿੰਦੀ ਲਗਾਉਣ ਵਾਲੀ ਵਿਆਹੁਤਾ ਕੁੜੀ ਦੀ ਫੇਸਬੁੱਕ ਤੇ ਜਸਕਰਨ ਉਰਫ਼ ਜੱਸਾ ਉਰਫ਼ ਮਨੀ ਨਾਮ ਦੇ ਵਿਅਕਤੀ ਨਾਲ ਦੋਸਤੀ ਹੋ ਗਈ ਅਤੇ ਉਸ ਨੇ ਆਪਣੀ ਭਤੀਜੀ ਦੇ ਵਿਆਹ ’ਤੇ ਮਹਿੰਦੀ ਲਵਾਉਣ ਲਈ ਉਸ ਨਾਲ ਰਾਬਤਾ ਕਾਇਮ ਕੀਤਾ।
ਜੀਓ ਦੇ ਨੰਬਰ ਪੋਰਟ ਹੋਣ ’ਤੇ ਰੁਪਿੰਦਰ ਹਾਂਡਾ ਨੇ ਕੱਸਿਆ ਅੰਬਾਨੀ ’ਤੇ ਤੰਜ
ਜਲੰਧਰ (ਬਿਊਰੋ)– ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਕਿਸਾਨ ਅੰਦੋਲਨ ਦਾ ਸੋਸ਼ਲ ਮੀਡੀਆ ਦੇ ਨਾਲ-ਨਾਲ ਜ਼ਮੀਨੀ ਪੱਧਰ ’ਤੇ ਧਰਨਿਆਂ ’ਚ ਸ਼ਾਮਲ ਹੋ ਕੇ ਸਮਰਥਨ ਕਰ ਰਹੀ ਹੈ। ਰੁਪਿੰਦਰ ਹਾਂਡਾ ਦੀ ਸੋਸ਼ਲ ਮੀਡੀਆ ’ਤੇ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨਾਲ ਵੀ ਬਹਿਸ ਹੋ ਚੁੱਕੀ ਹੈ।
ਦਿਲਜੀਤ ਦੋਸਾਂਝ ਦੀ ਵੀਡੀਓ ’ਤੇ ਭੜਕੀ ਪਾਇਲ ਰੋਹਤਗੀ, ਗੁੱਸੇ ’ਚ ਦੇਖੋ ਕੀ ਕੁਝ ਬੋਲ ਗਈ
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ’ਤੇ ਆਪਣਾ ਗੁੱਸਾ ਕੱਢਦੀ ਨਜ਼ਰ ਆ ਰਹੀ ਹੈ। ਅਸਲ ’ਚ ਦਿਲਜੀਤ ਨੇ ਹਾਲ ਹੀ ’ਚ ਇਕ ਵੀਡੀਓ ਆਪਣੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤੀ ਹੈ, ਜਿਸ ’ਚ ਉਹ ਪਾਇਲ ਰੋਹਤਗੀ ਦੀ ਨਕਲ ਲਗਾ ਰਹੇ ਹਨ।
ਕੰਗਨਾ ਰਣੌਤ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਸਾਨ ਅੰਦੋਲਨ ’ਤੇ ਆਖੀਆਂ ਵੱਡੀਆਂ ਗੱਲਾਂ
ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕਿਸਾਨ ਅੰਦੋਲਨ ’ਤੇ ਟਵੀਟਸ ਕਰਕੇ ਚਰਚਾ ’ਚ ਆਉਣ ਤੋਂ ਬਾਅਦ ਹੁਣ ਆਪਣੀ ਵੀਡੀਓ ਕਰਕੇ ਵਿਵਾਦਾਂ ’ਚ ਆ ਸਕਦੀ ਹੈ। ਕੰਗਨਾ ਰਣੌਤ ਨੇ ਹਾਲ ਹੀ ’ਚ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀਆਂ ਗੱਲਾਂ ਆਖ ਰਹੀ ਹੈ।
ਸਿੰਘੂ ਸਰਹੱਦ ’ਤੇ 'ਟੈਟੂ' ਬਣਾ ਕੇ ਅਨੋਖੇ ਅੰਦਾਜ਼ ’ਚ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ ਨੌਜਵਾਨ
ਨਵੀਂ ਦਿਲੀ (ਭਾਸ਼ਾ) : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਅਰਿਆਂ, ਤਾੜੀਆਂ ਅਤੇ ਭਾਸ਼ਣਾਂ ਦੇ ਰੌਲੇ ਦਰਮਿਆਨ ਇੱਕ ਸਟਾਲ ਅਜਿਹਾ ਹੈ, ਜਿੱਥੇ ਖੇਤੀਬਾੜੀ ਵਿਸ਼ੇ ’ਤੇ ਟੈਟੂ ਬਣਾਏ ਜਾ ਰਹੇ ਹਨ ਅਤੇ ਲੋਕ ਵੱਖ-ਵੱਖ ਨਾਅਰਿਆਂ ਵਾਲੇ ਟੈਟੂ ਬਣਵਾ ਕੇ ਅਨੋਖੇ ਅੰਦਾਜ ਵਿੱਚ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ।
'ਪੰਜਾਬ ਬੋਰਡ' ਦੀਆਂ ਪ੍ਰੀਖਿਆਵਾਂ ਲਈ ਨਹੀਂ ਬਣਾਏ ਜਾਣਗੇ ਸਕੂਲਾਂ ਦੇ ਸੈਲਫ 'ਪ੍ਰੀਖਿਆ ਕੇਂਦਰ'
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਮਾਰਚ-2021 ਦੀਆਂ ਪ੍ਰੀਖਿਆਵਾਂ ਲਈ ਸਕੂਲਾਂ ਦੇ ਸੈਲਫ ਪ੍ਰੀਖਿਆ ਕੇਂਦਰ ਨਹੀਂ ਬਣਾਏ ਜਾਣਗੇ। ਕੋਵਿਡ-19 ਕਾਰਨ ਪ੍ਰੀਖਿਆ ਕੇਂਦਰਾਂ ਦੀ ਗਿਣਤੀ 'ਚ ਵਾਧਾ ਕੀਤਾ ਜਾ ਰਿਹਾ ਹੈ। ਇਸ ਵਾਰ ਪ੍ਰਾਇਮਰੀ ਸਕੂਲਾਂ ਦੀਆਂ ਇਮਾਰਤਾਂ 'ਚ ਪ੍ਰੀਖਿਆ ਕੇਂਦਰ ਬਣਾਏ ਜਾਣਗੇ।
ਟੁਕੜੇ-ਟੁਕੜੇ ਗੈਂਗ ਵਾਲੇ ਬਿਆਨ 'ਤੇ ਭਾਜਪਾ ਦੇ ਸਿੱਖ ਨੇਤਾ ਦਾ ਪਲਟਵਾਰ, ਸੁਖਬੀਰ 'ਤੇ ਲਾਏ ਵੱਡੇ ਦੋਸ਼
ਲੁਧਿਆਣਾ (ਗੁਪਤਾ) : ਭਾਜਪਾ ਦੇ ਸਿੱਖ ਨੇਤਾ ਅਤੇ ਪੰਜਾਬ ਭਾਜਪਾ ਦੀ ਕਾਰਜਕਾਰਣੀ ਦੇ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਭਾਜਪਾ ਨੂੰ ਟੁਕੜੇ-ਟੁਕੜੇ ਗੈਂਗ ਕਹਿਣ ’ਤੇ ਪਲਟਵਾਰ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਘਟੀਆ ਸਿਆਸਤ ਦੀ ਖੇਡ, ਸਮਾਜ 'ਚ ਜ਼ਹਿਰ ਫੈਲਾਉਣ ਅਤੇ ਪੰਜਾਬ ’ਚ ਭਾਈਚਾਰਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਾਇਆ ਹੈ।