ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

12/16/2020 9:00:09 PM

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਰੰਧਾਵਾ ਦਾ ਕੇਜਰੀਵਾਲ 'ਤੇ ਵੱਡਾ ਬਿਆਨ, ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਆਖਿਆ 'ਪੈੱਗਵੰਤ ਮਾਨ'
ਚੰਡੀਗੜ੍ਹ : ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਇਸ ਦਾਅਵੇ ਕਿ ਦਿੱਲੀ ਵਿਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ਤੋਂ ਵੱਧ ਭਾਅ ਦਿੱਤਾ ਗਿਆ ਹੈ, ਨੂੰ ਝੂਠ ਦਾ ਪੁਲੰਦਾ ਐਲਾਨਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਦਿੱਲੀ ਸਰਕਾਰ ਨੇ ਐੱਮ.ਐੱਸ.ਪੀ ਤੋਂ ਵੱਧ ਭਾਅ 'ਤੇ ਫ਼ਸਲ ਚੁੱਕੀ ਤਾਂ ਬਿਹਾਰ, ਯੂ.ਪੀ. ਅਤੇ ਮੱਧ ਪ੍ਰਦੇਸ਼ ਤੋਂ ਝੋਨਾ ਪੰਜਾਬ ਵਿਕਣ ਲਈ ਕਿਉਂ ਪਹੁੰਚਿਆ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

ਪੰਜਾਬ ਸਮੇਤ ਦੇਸ਼ ਦੇ ਕਈ ਕਿਸਾਨ ਸੰਗਠਨਾਂ ਨਾਲ ਚੱਲ ਰਹੀ ਹੈ ਗੱਲ, ਜਲਦ ਨਿਕਲੇਗਾ ਹੱਲ : ਨਰੇਂਦਰ ਤੋਮਰ
ਗਵਾਲੀਅਰ- ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ ਕਰੀਬ 3 ਹਫ਼ਤਿਆਂ ਤੋਂ ਦਿੱਲੀ ਦੇ ਬਾਰਡਰ 'ਤੇ ਜਾਰੀ ਪ੍ਰਦਰਸ਼ਨਾਂ ਦਰਮਿਆਨ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਮਾਮਲੇ 'ਚ ਪੰਜਾਬ ਦੇ ਕਿਸਾਨ ਸੰਗਠਨਾਂ ਸਮੇਤ ਦੇਸ਼ ਦੇ ਕਈ ਕਿਸਾਨ ਸੰਗਠਨਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਇਸ ਦਾ ਹੱਲ ਨਿਕਲ ਜਾਵੇਗਾ। 

ਦੁੱਖ ਭਰੀ ਖ਼ਬਰ: ਸਿੰਘੂ ਸਰਹੱਦ 'ਤੇ ਕਿਸਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਨਵੀਂ ਦਿੱਲੀ— ਦਿੱਲੀ ਦੀਆਂ ਸਰੱਹਦਾਂ 'ਤੇ ਕਿਸਾਨ ਪਿਛਲੇ 20 ਦਿਨਾਂ ਤੋਂ ਡਟੇ ਹੋਏ ਹਨ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨੀ ਅੰਦੋਲਨ ਜਾਰੀ ਹੈ। ਇਸ ਦੌਰਾਨ ਇਕ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ਸਿੰਘੂ ਸਰਹੱਦ 'ਤੇ ਧਰਨੇ 'ਤੇ ਬੈਠੇ ਇਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨ ਨੇ ਖ਼ੁਦ ਨੂੰ ਗੋਲੀ ਮਾਰ ਲਈ, ਜੋ ਕਿ ਅੰਦੋਲਨ 'ਚ ਸ਼ਾਮਲ ਸੀ।

ਜੀਜੇ ਦਾ ਰੂਹ ਕੰਬਾਊ ਕਾਰਾ, ਦਾਤਰ ਨਾਲ ਗਲਾ ਵੱਢ ਕੇ ਸਕੇ ਸਾਲੇ ਨੂੰ ਦਿੱਤੀ ਬੇਰਹਿਮ ਮੌਤ
ਬਟਾਲਾ (ਬੇਰੀ)— ਇਕ ਕਲਯੁਗੀ ਜੀਜੇ ਵੱਲੋਂ ਆਪਣੇ ਹੀ 15 ਸਾਲਾ ਮਾਸੂਮ ਸਕੇ ਸਾਲੇ ਦਾ ਦਾਤਰ ਨਾਲ ਗਲਾ ਕੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜੀਜੇ ਨੇ ਸਾਲੇ ਦੀ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ।

ਦਿਲਜੀਤ ਦੋਸਾਂਝ ਨੂੰ ਗਲਤ ਬੋਲੀ ਪਾਇਲ ਰੋਹਤਗੀ, ਲੋਕਾਂ ਨੇ ਕੁਮੈਂਟਾਂ ’ਚ ਸਿਖਾਇਆ ਸਬਕ
ਜਲੰਧਰ (ਬਿਊਰੋ)– ਪਾਇਲ ਰੋਹਤਗੀ ਇੰਸਟਾਗ੍ਰਾਮ ਤੇ ਯੂਟਿਊਬ ਰਾਹੀਂ ਕਿਸਾਨ ਅੰਦੋਲਨ ’ਤੇ ਲਗਾਤਾਰ ਅਪਸ਼ਬਦ ਬੋਲ ਰਹੀ ਹੈ। ਹਾਲ ਹੀ ’ਚ ਉਹ ਦਿਲਜੀਤ ਦੋਸਾਂਝ ਨੂੰ ਲੈ ਕੇ ਚਰਚਾ ’ਚ ਹੈ। ਦਿਲਜੀਤ ਦੋਸਾਂਝ ’ਤੇ ਲਗਾਤਾਰ ਵੀਡੀਓਜ਼ ਰਾਹੀਂ ਆਪਣੀ ਭੜਾਸ ਕੱਢ ਰਹੀ ਪਾਇਲ ਰੋਹਤਗੀ ਨੂੰ ਹੁਣ ਲੋਕਾਂ ਵਲੋਂ ਚੰਗਾ ਸਬਕ ਸਿਖਾਇਆ ਜਾ ਰਿਹਾ ਹੈ।

ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ
ਕੋਰੋਨਾ ਦੀ ਆੜ ਹੇਠ ਕੇਂਦਰ ਸਰਕਾਰ ਨੇ ਬੜੀ ਜਲਦੀ 'ਚ ਖੇਤੀ ਨਾਲ ਸਬੰਧਿਤ ਬਿੱਲ ਲਿਆਂਦੇ।ਸੂਝਵਾਨ ਕਿਸਾਨ ਆਗੂਆਂ ਵਲੋਂ ਇਨ੍ਹਾਂ ਬਿੱਲਾਂ ਦਾ ਵਿਰੋਧ ਉਦੋਂ ਹੀ ਸ਼ੁਰੂ ਹੋ ਗਿਆ ਸੀ।ਫਿਰ ਵਿਰੋਧ ਦੇ ਬਾਵਜੂਦ ਲੋਕ ਸਭਾ ਅਤੇ ਰਾਜ ਸਭਾ 'ਚ ਇਹ ਬਿੱਲ ਪਾਸ ਵੀ ਹੋ ਗਏ।

ਮੋਗਾ 'ਚ ਵੱਡੀ ਵਾਰਦਾਤ: ਸਿਰਫ਼ 60 ਰੁਪਏ ਪਿੱਛੇ ਕੀਤਾ ਦੁਕਾਨਦਾਰ ਦਾ ਕਤਲ
ਮੋਗਾ (ਵਿਪਨ)— ਮੋਗਾ ਦੇ ਕਸਬਾ ਧਰਮਕੋਟ ਦੇ ਅਧੀਨ ਆਉਂਦੇ ਪਿੰਡ ਰੇੜਵਾ 'ਚ ਇਕ ਕਰਿਆਣਾ ਦੇ ਦੁਕਾਨਦਾਰ ਵੱਲੋਂ 60 ਰੁਪਏ ਦਾ ਉਧਾਰ ਦਾ ਸਾਮਾਨ ਨਾ ਦੇਣ 'ਤੇ ਗਾਹਕ ਨੇ ਉਸ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਬੀਤੀ ਰਾਤ ਵਾਪਰੀ। ਇਸ ਦੌਰਾਨ ਮੌਕੇ 'ਤੇ ਦੁਕਾਨਦਾਰ ਦੀ ਮੌਤ ਹੋ ਗਈ। 

ਕਿਸਾਨਾਂ ਨੂੰ ਵੱਡੀ ਰਾਹਤ, ਖੰਡ ਬਰਾਮਦ ਸਬਸਿਡੀ ਨੂੰ ਮਿਲੀ ਹਰੀ ਝੰਡੀ
ਨਵੀਂ ਦਿੱਲੀ— ਸਰਕਾਰ ਨੇ ਗੰਨਾ ਕਿਸਾਨਾਂ ਦੇ ਬਕਾਏ ਚੁਕਾਉਣ 'ਚ ਮਦਦ ਕਰਨ ਦੇ ਯਤਨਾਂ ਤਹਿਤ ਚਾਲੂ ਮਾਰਕੀਟਿੰਗ ਸਾਲ 2020-21 ਦੌਰਾਨ 60 ਲੱਖ ਟਨ ਖੰਡ ਦੀ ਬਰਾਮਦ ਦੇ ਮੱਦੇਨਜ਼ਰ ਮਿੱਲਾਂ ਲਈ 3,500 ਕਰੋੜ ਰੁਪਏ ਦੀ ਸਬਸਿਡੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜੋ ਸਿੱਧੇ ਕਿਸਾਨਾਂ ਦੇ ਖਾਤੇ 'ਚ ਜਾਏਗੀ।

ਦਿਲਜੀਤ ਨੇ ਕੰਗਨਾ ’ਤੇ ਕੀਤੀ ਹਾਸੋਹੀਣੀ ਟਿੱਪਣੀ, ਕਿਹਾ- ‘ਪੂਛ ਕਦੇ ਸਿੱਧੀ ਨਹੀਂ ਹੋ ਸਕਦੀ’
ਜਲੰਧਰ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਫ਼ਿਲਮਾਂ ਦੇ ਨਾਲ-ਨਾਲ ਅਸਲ ਜ਼ਿੰਦਗੀ ’ਚ ਵੀ ਲੋਕਾਂ ਨੂੰ ਹਸਾਉਣਾ ਖੂਬ ਜਾਣਦੇ ਹਨ। ਕੰਗਨਾ ਰਣੌਤ ਨਾਲ ਵਿਵਾਦ ਦੌਰਾਨ ਵੀ ਇਹ ਗੱਲ ਦੇਖਣ ਨੂੰ ਮਿਲੀ, ਜਿਥੇ ਦਿਲਜੀਤ ਨੇ ਆਪਣੀਆਂ ਹਾਸੋਹੀਣੀਆਂ ਗੱਲਾਂ ਨਾਲ ਸਭ ਦਾ ਦਿਲ ਜਿੱਤ ਲਿਆ।

ਕਿਸਾਨ ਅੰਦੋਲਨ: ਕਿਸਾਨਾਂ ਨੂੰ ਹਟਾਉਣ ’ਤੇ ਸੁਣਵਾਈ ਦੌਰਾਨ SC ਨੇ ਨੋਟਿਸ ਜਾਰੀ ਕਰਕੇ ਦਿੱਤਾ ਇਹ ਸੁਝਾਅ
ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ 'ਚ ਅੱਜ ਯਾਨੀ ਕਿ ਬੁੱਧਵਾਰ ਨੂੰ ਸੁਣਵਾਈ ਹੋਈ। ਪਟੀਸ਼ਨਕਰਤਾ ਵਲੋਂ ਸੁਪਰੀਮ ਕੋਰਟ 'ਚ ਸ਼ਾਹੀਨ ਬਾਗ ਕੇਸ ਦਾ ਹਵਾਲਾ ਦਿੱਤਾ ਗਿਆ। ਸੁਣਵਾਈ ਦੌਰਾਨ ਚੀਫ਼ ਜਸਟਿਸ ਐੱਸ. ਏ. ਬੋਬੜੇ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਵਿਸ਼ਾ ਹੈ। 

ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੂੰ ਮਿਲੀ Y ਸ਼੍ਰੇਣੀ ਦੀ ਸੁਰੱਖਿਆ, ਨਾਲ ਰਹਿਣਗੇ 11 ਜਵਾਨ
ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਭਾਜਪਾ ਸੰਸਦ ਮੈਂਬਰ ਅਤੇ ਅਭਿਨੇਤਾ ਸੰਨੀ ਦਿਓਲ ਦੀ ਸੁਰੱਖਿਆ ਵਧਾਈ ਗਈ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਸੰਨੀ ਦਿਓਲ ਨੂੰ 'Y' ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਸੰਨੀ ਦਿਓਲ ਦੀ ਸਕਿਓਰਿਟੀ 'ਚ ਹੁਣ ਕੇਂਦਰੀ ਸੁਰੱਖਿਆ ਫੋਰਸਾਂ ਦੀ ਟੀਮ ਵੀ ਮੌਜੂਦ ਰਹੇਗੀ।

ਦੁਖਦਾਇਕ ਖ਼ਬਰ: ਦਿੱਲੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਅਕਾਲੀ ਵਰਕਰ ਦੀ ਹਾਦਸੇ 'ਚ ਮੌਤ (ਵੀਡੀਓ)
ਟਾਂਡਾ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)— ਦਿੱਲੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਸ਼ਾਮਚੁਰਾਸੀ ਆਈ. ਟੀ. ਟੀਮ ਦੇ ਸਰਕਲ ਪ੍ਰਧਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ।


Bharat Thapa

Content Editor

Related News