ਦੇਸ਼ 'ਚ ਪਹਿਲੀ ਵਾਰ ਹਿਊਮਨ ਗ੍ਰੋਥ ਹਾਰਮੋਨ ਡੋਪਿੰਗ ਦਾ ਕੇਸ, ਇਹ ਨੈਸ਼ਨਲ ਵੇਟ ਲਿਫਟਰ ਫਸੀ

07/05/2017 2:57:48 PM

ਰੋਪੜ— ਨਾਡਾ ਦੀ ਸਥਾਪਨਾ ਦੇ ਬਾਅਦ ਦੇਸ਼ 'ਚ ਪਹਿਲੀ ਵਾਰ ਹਿਊਮਨ ਗ੍ਰੋਥ ਹਾਰਮੋਨ (ਐੱਚ.ਜੀ.ਐੱਚ.) ਡੋਪਿੰਗ ਦਾ ਕੇਸ ਸਾਹਮਣੇ ਆਇਆ ਹੈ। ਜੂਨੀਅਰ ਕਾਮਨਵੈਲਥ ਚੈਂਪੀਅਨੀਸ਼ਿਪ 'ਚ ਚਾਂਦੀ ਅਤੇ ਕਾਂਸੀ ਤਮਗੇ ਜਿੱਤਣ ਵਾਲੀ ਨੈਸ਼ਨਲ ਕੈਂਪ 'ਚ ਸ਼ਾਮਲ ਰਾਸ਼ਟਰੀ ਰਿਕਾਰਡਧਾਰੀ ਪੰਜਾਬ ਦੀ ਵੇਟਲਿਫਟਰ ਜਸਵੀਰ ਕੌਰ ਦੇ ਯੂਰਿਨ ਸੈਂਪਲ 'ਚ ਗ੍ਰੋਥ ਹਾਰਮੋਨ ਇਪਾਮੋਰੀਲਿਨ ਅਤੇ ਸਿਕ੍ਰੇਟਾਗੋਗਿਸ ਪਾਇਆ ਗਿਆ ਹੈ।

ਸਵਾ ਮਹੀਨੇ ਦੀ ਟੈਸਟਿੰਗ 'ਚ ਐੱਨ.ਡੀ.ਟੀ.ਐੱਲ. ਨੇ ਯੂਰਿਨ ਸੈਂਪਲ 'ਚ ਗ੍ਰੋਥ ਹਾਰਮੋਨ ਫੜਿਆ ਹੈ। ਅਮਰੀਕਾ, ਰੂਸ ਅਤੇ ਗ੍ਰੀਸ ਦੇ ਪ੍ਰਸਿੱਧ ਖਿਡਾਰੀ ਕਈ ਸਾਲਾਂ ਬਾਅਦ ਕੀਤੀ ਗਈ ਟੈਸਟਿੰਗ 'ਚ ਗ੍ਰੋਥ ਹਾਰਮੋਨ ਦੇ ਲਈ ਡੋਪ 'ਚ ਫੜੇ ਜਾ ਚੁੱਕੇ ਹਨ। ਆਸਟਰੇਲੀਆ 'ਚ ਇਸ ਮਹੀਨੇ ਹੋਣ ਵਾਲੀ ਕਾਮਨਵੈਲਥ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦੇ ਲਈ ਐੱਨ.ਆਈ.ਐੱਸ. ਪਟਿਆਲਾ 'ਚ ਚਲ ਰਹੇ ਨੈਸ਼ਨਲ ਕੈਂਪ 'ਚ ਜਸਵੀਰ ਸ਼ਾਮਲ ਸੀ। ਨਾਡਾ ਨੇ ਉਸ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ।  


Related News