ਜਲੰਧਰ ਦੇ ਕਰੋਲ ਬਾਗ ’ਚ ਗੁੰਡਾਗਰਦੀ ਦਾ ਨੰਗਾ ਨਾਚ, ਚੱਲੀਆਂ ਤਲਵਾਰਾਂ ਤੇ ਕਾਰਾਂ ਦੇ ਭੰਨੇ ਸ਼ੀਸ਼ੇ
Sunday, Jan 21, 2024 - 11:44 AM (IST)
ਜਲੰਧਰ (ਮਹੇਸ਼)- ਕਰੋਲ ਬਾਗ ’ਚ ਸ਼ਨੀਵਾਰ ਰਾਤ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਪੁਰਾਣੀ ਰੰਜਿਸ਼ ਕਾਰਨ 2 ਧਿਰਾਂ ਵਿਚਾਲੇ ਤਲਵਾਰਾਂ ਅਤੇ ਇੱਟਾਂ-ਰੋੜੇ ਸੁੱਟੇ ਗਏ, ਜਿਸ ਕਾਰਨ ਕਰੋਲ ਬਾਗ ਦੇ ਰਹਿਣ ਵਾਲੇ ਲੋਕ ਸਹਿਮ ਗਏ ਅਤੇ ਉਨ੍ਹਾਂ ਨੇ ਆਪਣੇ ਘਰਾਂ ਦੇ ਗੇਟ ਤੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ।
ਇਸ ਸਬੰਧੀ ਕਰੋਲ ਬਾਗ ਨਿਵਾਸੀ ਸੁਖਬੀਰ ਸਿੰਘ ਮਿਨਹਾਸ ਨੇ ਮੀਡੀਆ ਅਤੇ ਥਾਣਾ ਰਾਮਾ ਮੰਡੀ ਸੂਰਿਆ ਇਨਕਲੇਵ ਦੀ ਪੁਲਸ ਨੂੰ ਸੂਚਿਤ ਕੀਤਾ ਹੈ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮਕਾਨ ਨੰ. 282 ਦੇ ਰਹਿਣ ਵਾਲੇ ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਗੁੰਡਿਆਂ ਨੇ ਤਲਵਾਰਾਂ ਅਤੇ ਇੱਟਾਂ ਨਾਲ ਉਨ੍ਹਾਂ ਦੀਆਂ 2 ਕਾਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ 'ਆਪ' ਨੇ ਖਿੱਚੀ ਤਿਆਰੀ, ਕੇਜਰੀਵਾਲ ਤੇ CM ਮਾਨ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਬੈਠਕ
ਇਸੇ ਤਰ੍ਹਾਂ ਨੇੜੇ ਹੀ ਰਹਿੰਦੇ ਰਜਤ ਸ਼ਰਮਾ ਨਾਂ ਦੇ ਵਿਅਕਤੀ ਦੇ ਘਰ ਵੀ ਕਾਫ਼ੀ ਭੰਨ-ਤੋੜ ਕੀਤੀ ਗਈ। ਘਰ ਦੇ ਅੰਦਰ ਕਾਫ਼ੀ ਇੱਟਾਂ ਰੋੜੇ ਖਿੱਲਰੇ ਪਏ ਸਨ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਗੁੰਡਾ ਅਨਸਰ ਤਲਵਾਰਾਂ ਲਹਿਰਾਉਂਦੇ ਹੋਏ ਉਥੋਂ ਫ਼ਰਾਰ ਹੋ ਗਏ ਸਨ। ਪੁਲਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਸਿੰਘ ਮਿਨਹਾਸ ਨੇ ਕਿਹਾ ਕਿ ਕਰੋਲ ਬਾਗ ਦੇ ਵਸਨੀਕ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਵੀ ਮਿਲਣਗੇ ਤੇ ਪੂਰੇ ਮਾਮਲੇ ਦੀ ਜਾਣਕਾਰੀ ਦੇਣਗੇ |
ਇਹ ਵੀ ਪੜ੍ਹੋ : ਜਲੰਧਰ: ਨਹਿਰ ਕੋਲੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਆਟੋ ਵਾਲੇ ਨੇ ਕਤਲ ਕਰਕੇ ਕੀਤਾ ਜਬਰ-ਜ਼ਿਨਾਹ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।