ਜਲੰਧਰ ਦੇ ਜੋਤੀ ਚੌਂਕ ’ਚ ਨਸ਼ੇ ’ਚ ਟੱਲੀ ਨੌਜਵਾਨ ਦਾ ਹਾਈ ਵੋਲਟੇਜ ਡਰਾਮਾ, ਪੁਲਸ ਦੇ ਵੀ ਛੁੱਟੇ ਪਸੀਨੇ
Friday, Sep 16, 2022 - 06:53 PM (IST)
ਜਲੰਧਰ (ਰਮਨ)— ਜਲੰਧਰ ਦੇ ਜੋਤੀ ਚੌਂਕ ਵਿਖੇ ਦੇਰ ਰਾਤ ਨਸ਼ੇ ’ਚ ਟੱਲੀ ਇਕ ਨੌਜਵਾਨ ਨੇ ਸੜਕ ਵਿਚਕਾਰ ਕਾਫ਼ੀ ਹੁੜਦੰਗ ਮਚਾਇਆ। ਸ਼ਰਾਬੀ ਨੌਜਵਾਨ ਨੇ ਹੰਗਾਮਾ ਕਰਦੇ ਹੋਏ ਦੱਸਿਆ ਕਿ ਉਸ ਦੀ ਕਾਰ ’ਚ ਕਿਸੇ ਨੇ ਟੱਕਰ ਮਾਰ ਦਿੱਤੀ ਸੀ ਅਤੇ ਅੱਗੇ ਤੋਂ ਆ ਰਹੀ ਪੁਲਸ ਨੇ ਉਸ ਨੂੰ ਕਾਰ ’ਚੋਂ ਬਾਹਰ ਕੱਢ ਕੇ ਥੱਪੜ ਜੜ ਦਿੱਤਾ, ਇਸੇ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ।
ਇਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ’ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਨੌਜਵਾਨ ਨਸ਼ੇ ਦੀ ਹਾਲਤ ’ਚ ਕਾਫ਼ੀ ਦੇਰ ਰਾਤ ਤੱਕ ਸੜਕ ’ਤੇ ਹੰਗਾਮਾ ਕਰਦਾ ਰਿਹਾ ਅਤੇ ਪੁਲਸ ਪ੍ਰਸ਼ਾਸਨ ਨੂੰ ਉਸ ਨੂੰ ਕਾਬੂ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਉਥੇ ਹੀ ਪੁਲਸ ਨੇ ਦੱਸਿਆ ਕਿ ਕਿਸੇ ਨੇ ਨੌਜਵਾਨ ਨੂੰ ਕਿਸੇ ਨੇ ਕੋਈ ਥੱਪੜ ਨਹੀਂ ਮਾਰਿਆ ਹੈ। ਦੇਰ ਰਾਤ ਤੱਕ ਪੁਲਸ ਸ਼ਰਾਬੀ ਦਾ ਮੈਡੀਕਲ ਕਰਵਾਉਣ ਦੀ ਤਿਆਰੀ ਕਰ ਰਹੀ ਸੀ।
ਇਹ ਵੀ ਪੜ੍ਹੋ: ‘ਇਕ ਵਿਧਾਇਕ ਇਕ ਪੈਨਸ਼ਨ’ ਯੋਜਨਾ ਸਬੰਧੀ ਹਾਈਕੋਰਟ ’ਚ ਚੁਣੌਤੀ, ਪੰਜਾਬ ਸਰਕਾਰ ਨੂੰ ਜਾਰੀ ਹੋਇਆ ਨੋਟਿਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ