ਭ੍ਰਿਸ਼ਟਾਚਾਰ ਦਾ ਮਾਮਲਾ : ਕੈਪਟਨ ਖਿਲਾਫ ਸੁਣਵਾਈ 1 ਜੁਲਾਈ ਤੱਕ ਟਲੀ

Thursday, Jun 08, 2017 - 08:15 AM (IST)

ਭ੍ਰਿਸ਼ਟਾਚਾਰ ਦਾ ਮਾਮਲਾ : ਕੈਪਟਨ ਖਿਲਾਫ ਸੁਣਵਾਈ 1 ਜੁਲਾਈ ਤੱਕ ਟਲੀ

ਮੋਹਾਲੀ (ਕੁਲਦੀਪ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਈ ਮੁਲਜ਼ਮਾਂ ਖਿਲਾਫ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੋਟਾਲੇ ਦੇ ਸਬੰਧ ਵਿਚ ਮੋਹਾਲੀ ਅਦਾਲਤ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਅੱਜ ਮੋਹਾਲੀ ਦੀ ਅਦਾਲਤ ਵਿਚ ਹੋਈ।
ਅੱਜ ਇਸ ਕੇਸ ਵਿਚ ਵਿਜੀਲੈਂਸ ਵਲੋਂ ਦਾਇਰ ਕੀਤੀ ਗਈ ਖਾਰਿਜ ਰਿਪੋਰਟ ਸਬੰਧੀ ਬਹਿਸ ਕੀਤੀ ਜਾਣੀ ਸੀ ਪਰ ਸਰਕਾਰੀ ਵਕੀਲ ਦੀ ਤਬੀਅਤ ਖਰਾਬ ਹੋਣ ਕਾਰਨ ਬਹਿਸ ਸੰਭਵ ਨਹੀਂ ਹੋ ਸਕੀ, ਜਿਸ ਕਾਰਨ ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 1 ਜੁਲਾਈ ਨਿਸ਼ਚਿਤ ਕਰ ਦਿੱਤੀ।


Related News