ਡੇਢ ਸਾਲ ਤੱਕ ਪਾਈਆਂ ਪਿਆਰ ਦੀਆਂ ਪੀਂਘਾ, ਵਿਆਹ ਵਾਲੇ ਦਿਨ ਲਾੜਾ ਕਰ ਗਿਆ ਵੱਡਾ ਕਾਂਡ

Tuesday, Jan 30, 2024 - 06:37 PM (IST)

ਡੇਢ ਸਾਲ ਤੱਕ ਪਾਈਆਂ ਪਿਆਰ ਦੀਆਂ ਪੀਂਘਾ, ਵਿਆਹ ਵਾਲੇ ਦਿਨ ਲਾੜਾ ਕਰ ਗਿਆ ਵੱਡਾ ਕਾਂਡ

ਅੰਮ੍ਰਿਤਸਰ (ਵੈੱਬ ਡੈਸਕ)- ਅੰਮ੍ਰਿਤਸਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਵਿਆਹ ਵਾਲੇ ਦਿਨ ਲਾੜਾ ਘਰੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮੁੰਡੇ ਅਤੇ ਕੁੜੀ ਦੋਵੇਂ ਡੇਢ ਸਾਲਾਂ ਤੋਂ ਪ੍ਰੇਮ ਸੰਬੰਧ 'ਚ ਸਨ, ਜਿਨ੍ਹਾਂ ਦੇ ਵਿਆਹ ਦੀ ਤਿਆਰੀਆਂ ਵੀ ਹੋ ਚੁੱਕੀਆਂ ਸਨ ਅਤੇ ਪੈਲੇਸ ਵੀ ਬੁੱਕ ਹੋ ਚੁੱਕਾ ਸੀ ਪਰ ਵਿਆਹ ਵਾਲੇ ਦਿਨ ਮੁੰਡਾ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੌਰਾਨ ਵਿਆਹ ਵਾਲੇ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਕੁੜੀ ਵਾਲਿਆਂ ਨੂੰ ਦੱਸਿਆ ਕਿ ਸਾਡਾ ਮੁੰਡਾ ਲਾਪਤਾ ਹੋ ਗਿਆ ਹੈ ਅਤੇ ਇਹ ਵਿਆਹ ਕੈਂਸਲ ਕਰ ਦਿੱਤਾ ਜਾਵੇ। ਜਿਸ ਤੋਂ ਬਾਅਦ ਕੁੜੀ ਵਾਲਿਆਂ ਦੇ ਪਰਿਵਾਰ ਵੱਲੋਂ ਹੰਗਾਮਾ ਕੀਤਾ ਗਿਆ।

 ਇਹ ਵੀ ਪੜ੍ਹੋ : ਫਾਈਨਲ ਪ੍ਰੀਖਿਆ ਦੇ ਸਮੇਂ ਚੋਣ ਡਿਊਟੀਆਂ ਦੇ ਖੌਫ਼ ’ਚ ਮਹਿਲਾ ਟੀਚਰ, ਵਿਦਿਆਰਥੀਆਂ ਦੀ ਵੀ ਵਧੇਗੀ ਚਿੰਤਾ

ਇਸ ਦੌਰਾਨ ਵਿਆਹ ਵਾਲੀ ਕੁੜੀ ਨੇ ਕਿਹਾ ਕਿ ਮੁੰਡੇ ਨੇ ਮੈਨੂੰ ਵਿਆਹ ਦੇ ਝਾਂਸੇ 'ਚ ਰੱਖਿਆ ਹੈ ਪੀੜਤਾ ਦੱਸਿਆ ਕਿ ਇਸ ਤੋਂ 6 ਮਹੀਨੇ ਪਹਿਲਾਂ ਵੀ ਮੁੰਡੇ ਨੇ ਵਿਆਹ ਤੋਂ ਇਨਕਾਰ ਕੀਤਾ ਸੀ ਅਤੇ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਜਿਸ ਤੋਂ ਬਾਅਦ ਮੁੰਡਾ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ। ਕੁੜੀ ਨੇ ਦੱਸਿਆ ਮੁੰਡੇ ਦੇ ਪਰਿਵਾਰ ਵੱਲੋਂ ਵਿਆਹ  ਤੋਂ ਇਕ ਦਿਨ ਪਹਿਲਾਂ ਸਾਰੀਆਂ ਰਸਮਾਂ ਕੀਤੀਆਂ ਗਈਆਂ ਸੀ ਅਤੇ ਵਿਆਹ ਲਈ ਸਾਰੇ ਰਿਸ਼ਤੇਦਾਰ ਵੀ ਪਹੁੰਚ ਚੁੱਕੇ ਸੀ, ਜਿਸ ਤੋਂ ਬਾਅਦ ਉਨ੍ਹਾਂ ਵਿਆਹ ਵਾਲੇ ਦਿਨ ਦੱਸਿਆ ਕਿ ਮੁੰਡਾ ਲਾਪਤਾ ਹੋ ਗਿਆ ਹੈ। 

 ਇਹ ਵੀ ਪੜ੍ਹੋ : ਅਦਾਲਤ ਵੱਲੋਂ ਸਖ਼ਤ ਹੁਕਮ ਜਾਰੀ, ਰੇਤ ਦੀਆਂ ਸਰਕਾਰੀ ਖੱਡਾਂ 'ਚ ਸੈਨਾ ਤੇ BSF ਦੀ NOC ਬਿਨਾਂ ਨਹੀਂ ਹੋਵੇਗੀ ਮਾਈਨਿੰਗ

ਪੀੜਤਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਅਤੇ ਕਿਹਾ ਕਿ ਮੁੰਡੇ ਅਤੇ ਉਸ ਦੇ ਪਰਿਵਾਰ ਨੇ ਮੈਨੂੰ ਵਿਆਹ ਦੇ ਲਾਅਰੇ 'ਚ ਰੱਖਿਆ ਹੈ।  ਇਸ ਸੰਬੰਧੀ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ਼ ਦਿੱਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News