ਸਾਬਕਾ ਫੌਜੀ ਨੂੰ ਕੁੜੀ ਨਾਲ ਦੋਸਤੀ ਕਰਨੀ ਪਈ ਮਹਿੰਗੀ, ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਰੁਪਏ ਠੱਗੇ (ਵੀਡੀਓ)

02/25/2023 6:10:35 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਮਾਛੀਵਾੜਾ ਦੇ ਵਾਸੀ ਸਾਬਕਾ ਫੌਜੀ ਨਵਦੀਪ ਸਿੰਘ ਨੂੰ ਇਕ ਲੜਕੀ ਨਾਲ ਦੋਸਤੀ ਕਰਨੀ ਮਹਿੰਗੀ ਪੈ ਗਈ। ਲੜਕੀ ਨੇ ਸਾਬਕਾ ਫੌਜੀ ਦੀ ਅਸ਼ਲੀਲ ਵੀਡੀਓ ਬਣਾ ਬਲੈਕਮੇਲ ਕਰ 1.68 ਲੱਖ ਰੁਪਏ ਠੱਗ ਲਏ। ਲੜਕੀ ਵੱਲੋਂ 5 ਲੱਖ ਰੁਪਏ ਦੀ ਹੋਰ ਮੰਗ ਕਰਨ ’ਤੇ ਮਾਛੀਵਾੜਾ ਪੁਲਸ ਨੇ ਕਿਰਨਦੀਪ ਕੌਰ ਉਰਫ਼ ਸ਼ਵੇਤਾ ਸੈਣੀ ਤੇ ਉਸ ਦੇ ਪਤੀ ਮਨਦੀਪ ਸਿੰਘ ਵਾਸੀ ਜੋਗਿੰਦਰ ਨਗਰ (ਫਗਵਾੜਾ) ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ : 10,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਕੀਤਾ ਗ੍ਰਿਫ਼ਤਾਰ

ਨਵਦੀਪ ਸਿੰਘ ਨੇ ਮਾਛੀਵਾੜਾ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਨੇ ਅਖ਼ਬਾਰਾਂ 'ਚ ਦੋਸਤੀ ਲਈ ਇਸ਼ਤਿਹਾਰ ਦਿੱਤਾ ਸੀ, ਜਿਸ ’ਤੇ ਉਸ ਨੂੰ ਇਕ ਸ਼ਵੇਤਾ ਸੈਣੀ ਨਾਂ ਦੀ ਲੜਕੀ ਦਾ ਫੋਨ ਆਇਆ, ਜਿਸ ਨੇ ਆਪਣੀ ਉਮਰ 23 ਸਾਲ ਦੱਸਦਿਆਂ ਕਿਹਾ ਕਿ ਉਹ ਬਿਊਟੇਸ਼ਨ ਦਾ ਕੋਰਸ ਲੁਧਿਆਣਾ ਵਿਖੇ ਕਰਦੀ ਹੈ ਅਤੇ ਪਟਿਆਲਾ ਦੀ ਰਹਿਣ ਵਾਲੀ ਹੈ। ਲੜਕੀ ਨੇ ਕਿਹਾ ਕਿ ਉਹ ਉਸ ਨਾਲ ਦੋਸਤੀ ਕਰਨਾ ਚਾਹੁੰਦੀ ਹੈ, ਜਿਸ ’ਤੇ ਉਹ ਨਵਦੀਪ ਨੂੰ ਮਿਲਣ ਲਈ ਮਾਛੀਵਾੜਾ ਆਈ ਅਤੇ ਅਸੀਂ ਇਕ ਹੋਟਲ ਵਿੱਚ ਬੈਠ ਕੇ ਮੁਲਾਕਾਤ ਵੀ ਕੀਤੀ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਐਨਕਾਊਂਟਰ, ਨੌਜਵਾਨ ਦੀਆਂ ਉਂਗਲਾਂ ਵੱਢਣ ਵਾਲਿਆਂ ਦਾ ਪੁਲਸ ਨਾਲ ਹੋਇਆ ਮੁਕਾਬਲਾ (ਵੀਡੀਓ)

ਸ਼ਿਕਾਇਤਕਰਤਾ ਅਨੁਸਾਰ ਸ਼ਵੇਤਾ ਸੈਣੀ ਨੇ ਕਿਹਾ ਕਿ ਉਸ ਨੂੰ 5 ਹਜ਼ਾਰ ਰੁਪਏ ਉਧਾਰ ਦੀ ਲੋੜ ਹੈ, ਜੋ ਕਿ ਜਲਦ ਵਾਪਸ ਕਰ ਦੇਵੇਗੀ ਅਤੇ ਵਿਸ਼ਵਾਸ ਕਰਦੇ ਹੋਏ ਉਸ ਨੂੰ ਇਹ ਪੈਸੇ ਦੇ ਦਿੱਤੇ। ਕੁਝ ਦਿਨ ਬਾਅਦ ਸ਼ਵੇਤਾ ਸੈਣੀ ਦਾ ਫੋਨ ਆਇਆ ਕਿ ਉਹ ਗੋਰਾਇਆਂ ਵਿਖੇ ਮਿਲਣਾ ਚਾਹੁੰਦੀ ਹੈ ਅਤੇ ਉਹ ਉਸ ਨੂੰ ਨਾਲ ਲੈ ਕੇ ਲੁਧਿਆਣਾ ਚਲਾ ਗਿਆ, ਜਿਥੇ ਉਸ ਨੂੰ ਕੁਝ ਸ਼ਾਪਿੰਗ ਤੋਂ ਇਲਾਵਾ ਕਰਿਆਨੇ ਦਾ ਸਾਮਾਨ ਵੀ ਲੈ ਕੇ ਦਿੱਤਾ। ਨਵਦੀਪ ਨੇ ਦੱਸਿਆ ਕਿ ਇਸ ਤਰ੍ਹਾਂ ਉਨ੍ਹਾਂ ਦੀਆਂ ਕੁਝ ਮੁਲਾਕਾਤਾਂ ਹੋਈਆਂ ਅਤੇ ਉਹ ਉਸ ਤੋਂ ਕੁਝ ਸ਼ਾਪਿੰਗ ਤੇ ਉਧਾਰ ਪੈਸੇ ਵੀ ਲੈਂਦੀ ਰਹੀ। ਬੀਤੀ 20 ਫਰਵਰੀ ਨੂੰ ਸ਼ਵੇਤਾ ਸੈਣੀ ਦਾ ਫੋਨ ਆਇਆ ਕਿ ਉਹ ਉਸ ਨੂੰ ਮਿਲਣਾ ਚਾਹੁੰਦੀ ਹੈ, ਜਿਸ ’ਤੇ ਉਹ ਉਸ ਨੂੰ ਫਗਵਾੜੇ ਮਿਲਿਆ। ਉਹ ਨੇੜੇ ਹੀ ਪਿੰਡ ਦੀ ਇਕ ਸਹੇਲੀ ਦੇ ਘਰ ਜਾਣ ਦਾ ਕਹਿ ਕੇ ਲੈ ਗਈ। ਨਵਦੀਪ ਅਨੁਸਾਰ ਘਰ ਵਿਚ ਕੋਈ ਨਹੀਂ ਸੀ ਜਿਥੇ ਸ਼ਵੇਤਾ ਸੈਣੀ ਨੇ ਉਸ ਨੂੰ ਕੋਲਡ ਡ੍ਰਿੰਕ ਪੀਣ ਲਈ ਦਿੱਤੀ, ਜਿਸ ਤੋਂ ਬਾਅਦ ਉਸ ਦੀ ਨੀਮ ਬੇਹੋਸ਼ੀ ਵਾਲੀ ਹਾਲਤ ਹੋ ਗਈ।

ਇਸ ਦੌਰਾਨ ਇਕ ਨੌਜਵਾਨ ਆਇਆ, ਜਿਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਹੋਸ਼ ਵਿਚ ਲਿਆ ਕੇ ਨਵਦੀਪ ਦੇ ਕੱਪੜੇ ਉਤਾਰ ਕੇ ਅਸ਼ਲੀਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਉਸ ਲੜਕੇ ਨੇ ਸ਼ਿਕਾਇਤਕਰਤਾ ਦੇ ਸਾਰੇ ਹੀ ਦਸਤਾਵੇਜ਼ ਏ.ਟੀ.ਐੱਮ. ਕਾਰਡ, ਪਰਸ, ਕ੍ਰੈਡਿਟ ਕਾਰਡ, ਜਾਬ ਕਾਰਡ, ਮੋਬਾਈਲ ਤੇ ਨਕਦੀ ਖੋਹ ਲਏ। ਨਵਦੀਪ ਸਿੰਘ ਅਨੁਸਾਰ ਲੜਕੀ ਤੇ ਲੜਕੇ ਦੋਵਾਂ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ, 15 ਹਜ਼ਾਰ ਰੁਪਏ ਨਕਦੀ ਖੋਹ ਲਈ ਅਤੇ ਫਿਰ ਧੱਕੇ ਨਾਲ ਕਾਰ ਵਿਚ ਬਿਠਾ ਕੇ ਉਸ ਦੇ ਏ.ਟੀ.ਐੱਮ. ਕਾਰਡ ’ਚੋਂ 20 ਹਜ਼ਾਰ ਵੀ ਕੱਢਵਾ ਲਏ। ਹੋਰ ਤਾਂ ਹੋਰ ਏ.ਟੀ.ਐੱਮ. ਕਾਰਡ ਤੋਂ ਗੂਗਲ ਪੇਅ ਰਾਹੀਂ ਕਿਸੇ ਦੁਕਾਨਦਾਰ ਨੂੰ ਦੇਣ ਲਈ 14 ਹਜ਼ਾਰ, 49 ਹਜ਼ਾਰ ਅਤੇ 30 ਹਜ਼ਾਰ ਰੁਪਏ ਵੱਖ-ਵੱਖ ਤਰੀਕਿਆਂ ਨਾਲ ਕੱਢਵਾ ਲਏ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਸ਼ਵੇਤਾ ਸੈਣੀ ਨਾਲ ਮੌਜੂਦ ਲੜਕਾ ਮਨਦੀਪ ਸਿੰਘ ਨਵਦੀਪ ਨੂੰ ਉਸ ਦੀ ਹੀ ਕਾਰ ਰਾਹੀਂ ਘਰ ਛੱਡ ਗਿਆ। ਉਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਫੋਨ ਕਰ ਕੇ ਬੁਲਾਇਆ ਅਤੇ 5 ਲੱਖ ਰੁਪਏ ਦੀ ਹੋਰ ਮੰਗ ਕਰਦਿਆਂ ਕਿਹਾ ਕਿ ਜੇਕਰ ਉਹ ਪੈਸੇ ਨਹੀਂ ਦੇਵੇਗਾ ਤਾਂ ਉਹ ਉਸ ਦੀ ਬਣਾਈ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਣਗੇ।

ਇਹ ਵੀ ਪੜ੍ਹੋ : DGP ਵੱਲੋਂ ਅਹਿਮ ਮੀਟਿੰਗ, ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਉਣ ਦੇ ਦਿੱਤੇ ਨਿਰਦੇਸ਼

ਬਿਆਨਕਰਤਾ ਨਵਦੀਪ ਸਿੰਘ ਅਨੁਸਾਰ ਸ਼ਵੇਤਾ ਸੈਣੀ ਤੇ ਮਨਦੀਪ ਸਿੰਘ ਨੇ ਹਮਮਸ਼ਵਰਾ ਹੋ ਕੇ ਉਸ ਦੀ ਧੋਖੇ ਨਾਲ ਵੀਡੀਓ ਬਣਾ ਕੇ 1.68 ਲੱਖ ਰੁਪਏ ਵਸੂਲ ਲਏ ਅਤੇ ਹੁਣ 5 ਲੱਖ ਰੁਪਏ ਹੋਰ ਮੰਗ ਕੇ ਬਲੈਕਮੇਲ ਕਰ ਰਹੇ ਹਨ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਅਵਨੀਤ ਕੌਰ ਅਤੇ ਡੀ.ਐੱਸ.ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਪੁਲਸ ਥਾਣਾ ਦੇ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਵੱਲੋਂ ਨਵਦੀਪ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਧੋਖਾਦੇਹੀ ਕਰਨ ਦੇ ਕਥਿਤ ਦੋਸ਼ ਹੇਠ ਕਿਰਨਦੀਪ ਕੌਰ ਉਰਫ਼ ਸ਼ਵੇਤਾ ਸੈਣੀ ਅਤੇ ਉਸ ਦੇ ਪਤੀ ਮਨਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ ਤੋਂ ਸ਼ਿਕਾਇਤਕਰਤਾ ਨਵਦੀਪ ਸਿੰਘ ਦਾ ਮੋਬਾਇਲ, ਜਾਬ ਕਾਰਡ, ਪੈਨ ਕਾਰਡ, ਏ.ਟੀ.ਐੱਮ. ਕਾਰਡ, ਬੈਗ, ਪਰਸ ਅਤੇ 25 ਹਜ਼ਾਰ ਨਕਦੀ ਵੀ ਬਰਾਮਦ ਕਰ ਲਈ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Mandeep Singh

Content Editor

Related News