ਵਧਦਾ ਜਾ ਰਿਹਾ ਧੁੰਦ ਦਾ ਕਹਿਰ, 20 ਮੀਟਰ ਤੱਕ ਰਹਿ ਗਈ ਵਿਜ਼ੀਬਿਲਟੀ

Monday, Jan 06, 2025 - 03:56 AM (IST)

ਵਧਦਾ ਜਾ ਰਿਹਾ ਧੁੰਦ ਦਾ ਕਹਿਰ, 20 ਮੀਟਰ ਤੱਕ ਰਹਿ ਗਈ ਵਿਜ਼ੀਬਿਲਟੀ

ਜਲੰਧਰ (ਪੁਨੀਤ)- ਮਹਾਨਗਰ ਜਲੰਧਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਧੁੰਦ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜੋ ਕਿ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ 6 ਤੋਂ 8 ਜਨਵਰੀ ਤੱਕ ਧੁੰਦ ਨਾਲ ਸਬੰਧਤ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਇਸ ਤਹਿਤ ਸਾਵਧਾਨੀ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿਉਂਕਿ ਵਾਹਨਾਂ ਦੇ ਹਾਦਸਿਆਂ ਵਿਚ ਅਚਾਨਕ ਵਾਧਾ ਹੋਇਆ ਹੈ, ਜਿਸ ਕਾਰਨ ਸਾਵਧਾਨ ਰਹਿਣ ਦੀ ਲੋੜ ਹੈ।

ਇਸ ਦੇ ਨਾਲ ਹੀ ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਦੇ ਨੇੜੇ-ਤੇੜੇ ਚੱਲ ਰਿਹਾ ਹੈ ਅਤੇ ਦੁਪਹਿਰ ਵੇਲੇ ਧੁੱਪ ਦੇ ਖੁੱਲ੍ਹ ਕੇ ਦਰਸ਼ਨ ਨਾ ਹੋਣ ਕਾਰਨ ਠੰਢ ਤੋਂ ਰਾਹਤ ਨਹੀਂ ਮਿਲ ਪਾ ਰਹੀ। ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 7 ਡਿਗਰੀ ਤੱਕ ਡਿੱਗ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਤਾਪਮਾਨ ਹੋਰ ਡਿੱਗਣ ਦੀ ਸੰਭਾਵਨਾ ਹੈ।

PunjabKesari

ਇਸ ਦੇ ਨਾਲ ਹੀ ਸਵੇਰੇ ਵੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੋ ਚੁੱਕੀ ਸੀ। ਕਈ ਥਾਵਾਂ ’ਤੇ ਵਿਜ਼ੀਬਿਲਟੀ 20-25 ਮੀਟਰ ਤੱਕ ਰਹਿ ਚੁੱਕੀ ਸੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਦੇਖਣ ਵਿਚ ਆ ਰਿਹਾ ਹੈ ਕਿ ਹਾਈਵੇ ’ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ।

ਮੌਸਮ ਦਾ ਇਹ ਹਾਲ ਹੈ ਕਿ ਪਹਾੜਾਂ ’ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ’ਚ ਠੰਢ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਵਿਚਕਾਰ ਅਲਰਟ ਕਾਰਨ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਹੈ, ਜੋ ਕਿ ਆਮ ਲੋਕਾਂ ਦਿੱਕਤਾਂ ਦਾ ਕਾਰਨ ਬਣ ਸਕਦੀ ਹੈ। ਇਸ ਮੌਸਮ ਵਿਚ ਸਿਹਤ ਸਬੰਧੀ ਪ੍ਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਬੁਖਾਰ ਦੇ ਕੇਸਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਪਿਛਲੇ 2-3 ਦਿਨਾਂ ਤੋਂ ਸਵੇਰੇ ਤੜਕਸਾਰ ਅਤੇ ਸ਼ਾਮ ਸਮੇਂ ਧੁੰਦ ਛਾਈ ਰਹਿੰਦੀ ਹੈ ਅਤੇ ਬਾਅਦ ਦੁਪਹਿਰ ਮੌਸਮ ਸਾਫ਼ ਦੇਖਣ ਨੂੰ ਮਿਲ ਰਿਹਾ ਸੀ ਪਰ ਦੁਪਹਿਰ ਦੇ ਸਮੇਂ ਵੀ ਕਈ ਇਲਾਕਿਆਂ ’ਚ ਧੁੰਦ ਦੇਖਣ ਨੂੰ ਮਿਲੀ, ਜਿਸ ਨਾਲ ਠੰਢ ਵਧਣ ਦਾ ਸੰਕੇਤ ਮਿਲ ਰਿਹਾ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ’ਚ ਗਿਰਾਵਟ ਦਰਜ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਰਾਤ ਦੇ ਸਮੇਂ ਠੰਢ ਵਿਚ ਹੋਰ ਵਾਧਾ ਹੋਵੇਗਾ।

ਇਸ ਦੇ ਨਾਲ ਹੀ ਸ਼ਾਮੀਂ, ਰਾਤੀਂ ​​ਅਤੇ ਤੜਕੇ ਤਾਪਮਾਨ 6-7 ਡਿਗਰੀ ਤਕ ਰਿਕਾਰਡ ਕੀਤਾ ਗਿਆ ਹੈ, ਜੋ ਕਿ ਅੱਤ ਦੀ ਠੰਢ ਦੇ ਸਮਾਨ ਹੈ। ਅਜਿਹੇ ਮੌਸਮ ਤੋਂ ਖੁਦ ਨੂੰ ਬਚਾਉਣ ਲਈ ਲੋਕ ਵੱਖ-ਵੱਖ ਥਾਵਾਂ ’ਤੇ ਅੱਗ ਦਾ ਸਹਾਰਾ ਲੈਂਦੇ ਨਜ਼ਰ ਆ ਰਹੇ ਹਨ। ਕਈ ਥਾਵਾਂ ’ਤੇ ਸ਼ਾਮ ਵੇਲੇ ਵੀ ਲੋਕ ਅੱਗ ਦੇ ਆਲੇ-ਦੁਆਲੇ ਬੈਠੇ ਦੇਖੇ ਜਾ ਸਕਦੇ ਹਨ। ਸੜਕ ਕੰਢੇ ਰਹਿਣ ਵਾਲੇ ਲੋਕ ਧੁੰਦ ਵਿਚ ਅੱਗ ਬਾਲ ਕੇ ਆਪਣਾ ਬਚਾਅ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ- ਆਹ ਤਾਂ ਲੁਟੇਰਿਆਂ ਨੇ ਹੱਦ ਹੀ ਕਰ'ਤੀ ! ਕੁਝ ਨਾ ਮਿਲਿਆ ਤਾਂ ਟਿਊਸ਼ਨ ਜਾਂਦੇ ਬੱਚੇ ਦਾ Cycle ਹੀ ਖੋਹ ਲਿਆ

ਇਸ ਦੇ ਨਾਲ ਹੀ ਧੁੰਦ ਕਾਰਨ ਲੋਕਾਂ ਨੂੰ ਪਬਲਿਕ ਟਰਾਂਸਪੋਰਟ, ਆਟੋ, ਰਿਕਸ਼ਾ ਆਦਿ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਧੁੰਦ ਕਾਰਨ ਸੜਕਾਂ ’ਤੇ ਆਵਾਜਾਈ ਘੱਟ ਨਜ਼ਰ ਆ ਰਹੀ ਹੈ। ਐਤਵਾਰ ਹੋਣ ਕਾਰਨ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਬਹੁਤ ਘੱਟ ਰਹੀ ਅਤੇ ਠੰਢ ਕਾਰਨ ਲੋਕ ਘਰਾਂ ’ਚ ਆਰਾਮ ਕਰਨ ’ਤੇ ਮਜਬੂਰ ਹੋਏ।

ਇਸ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ
ਮੌਸਮ ਦੇ ਮਾਹਿਰਾਂ ਮੁਤਾਬਕ ਇਸ ਹਫਤੇ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ, ਜਿਸ ਤੋਂ ਬਾਅਦ ਠੰਢ ਤੋਂ ਰਾਹਤ ਮਿਲਦੀ ਨਜ਼ਰ ਆਵੇਗੀ। ਇਸ ਦੇ ਮੁਤਾਬਕ 9 ਜਨਵਰੀ ਤੋਂ ਹਵਾਵਾਂ ਦਾ ਬਦਲਦਾ ਰੁਖ਼ ਸਰਗਰਮ ਹੋਵੇਗਾ, ਜਿਸ ਨਾਲ ਪੰਜਾਬ ਸਮੇਤ ਕਈ ਸੂਬਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ਵਿਚ ਕਈ ਸੂਬਿਆਂ ਵਿਚ ਵਿਚ ਬੱਦਲਵਾਈ ਰਹਿਣ ਕਾਰਨ ਧੁੱਪ ਲਈ ਉਡੀਕ ਕਰਨੀ ਪਵੇਗੀ। ਬੱਦਲ ਬਣਨ ਦਾ ਸਿਲਸਿਲਾ ਅਗਲੇ 3-4 ਦਿਨਾਂ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਉੱਤਰੀ ਭਾਰਤ ਦੇ ਕਈ ਸੂਬਿਆਂ ਵਿਚ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ।

PunjabKesari

ਇਹ ਵੀ ਪੜ੍ਹੋ- ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ ; ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 25 ਹਜ਼ਾਰ ਇਨਾਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News