ਚੋਣ ਅਫ਼ਸਰਾਂ ਦਾ ਕਾਰਨਾਮਾ, ਪਹਿਲੀ ਵਾਰ ਵੋਟ ਪਾਉਣ ਆਈ ਵੋਟਰ ਦਾ ਤੋੜਿਆ ਹੌਸਲਾ

Sunday, Feb 20, 2022 - 12:14 PM (IST)

ਚੋਣ ਅਫ਼ਸਰਾਂ ਦਾ ਕਾਰਨਾਮਾ, ਪਹਿਲੀ ਵਾਰ ਵੋਟ ਪਾਉਣ ਆਈ ਵੋਟਰ ਦਾ ਤੋੜਿਆ ਹੌਸਲਾ

ਬਠਿੰਡਾ (ਵਿਜੇ ਵਰਮਾ) : ਪਿੰਡ ਘੁੱਦਾ 'ਚ ਚੋਣ ਅਧਿਕਾਰੀਆਂ ਦਾ ਇਕ ਕਾਰਨਾਮਾ ਸਾਹਮਣੇ ਆਇਆ ਹੈ। ਇਥੇ ਪਹਿਲੀ ਵਾਰ ਵੋਟ ਪਾਉਣ ਆਈ ਵੋਟਰ ਨਾਲ ਅਨੋਖਾ ਮਜ਼ਾਕ ਕੀਤਾ ਗਿਆ। ਵੋਟਰ ਦਾ ਸਨਮਾਨ ਕਰਨ ਤੋਂ ਬਾਅਦ ਫੋਟੋ ਖਿਚਵਾਈ ਗਈ ਅਤੇ ਸਨਮਾਨ ਚਿੰਨ੍ਹ ਵਾਪਸ ਲੈ ਲਿਆ ਗਿਆ। ਦੱਸ ਦੇਈਏ ਕਿ ਅੱਜ ਸਵੇਰ ਤੋਂ ਹੀ ਹਰ ਪੋਲਿੰਗ ਬੂਥ 'ਤੇ ਵੋਟਰਾਂ ਦੀਆਂ ਆਪਣੇ ਹੱਕ ਦੀ ਵਰਤੋਂ ਕਰਨ ਲਈ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਵੋਟਰਾਂ ਵਿੱਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


author

Harnek Seechewal

Content Editor

Related News