ਪੰਜਾਬ ਦੇ ਇਸ ਹਸਪਤਾਲ ’ਚ ਹੋਈ ਪਹਿਲੀ ਦਿਲ ਦੀ ਸਰਜਰੀ, ਨਕਲੀ ਦਿਲ ਨਾਲ ਚਲਾ ਦਿੱਤੀ ਮਰੀਜ਼ ਦੀ ਧੜਕਣ

Tuesday, Sep 05, 2023 - 03:15 PM (IST)

ਅੰਮ੍ਰਿਤਸਰ (ਵੈੱਬ ਡੈਸਕ, ਦਲਜੀਤ ਸ਼ਰਮਾ)- ਗੁਰੂ ਨਾਨਕ ਦੇਵ ਹਸਪਤਾਲ ਦਿਲ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਸੰਜੀਵਨੀ ਜੜੀ ਬੂਟੀ ਵਾਂਗ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਠੀਕ ਕਰ ਰਿਹਾ ਹੈ। ਹਸਪਤਾਲ 'ਚ ਬਣਾਈ ਗਈ ਵਿਸ਼ੇਸ਼ ਤਕਨੀਕ ਨਾਲ ਲੈਸ ਕੈਥ ਲੈਬ 'ਚ ਹੁਣ ਤੱਕ 1397 ਮਰੀਜ਼ਾਂ ਦੇ ਦਿਲ ਦੀਆਂ ਬਿਮਾਰੀਆਂ ਨਾਲ ਸਬੰਧਤ ਸਫ਼ਲ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ।  ਇਹ ਆਪ੍ਰੇਸ਼ਨ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਘੱਟ ਪੈਸਿਆਂ 'ਤੇ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਤਹਿਤ ਕੀਤੇ ਗਏ ਹਨ। ਇਹ ਆਪ੍ਰੇਸ਼ਨ ਕਾਰਡੀਓਲੋਜਿਸਟ ਡਾਕਟਰ ਪਰਮਿੰਦਰ ਸਿੰਘ ਦੀ ਨਿਯੁਕਤੀ ਸਦਕਾ ਸੰਭਵ ਹੋਇਆ ਹੈ। ਮੈਡੀਕਲ ਕਾਲਜ ਵਿੱਚ ਐਡਵਾਂਸ ਇੰਪੇਲਾ ਇਲਾਜ ਨਾਲ ਪਹਿਲੀ ਵਾਰ 75 ਸਾਲਾ ਮਰੀਜ਼ ਨੂੰ ਜ਼ਿੰਦਗੀ ਮਿਲੀ ਹੈ, ਜਿਸ ਦੀ ਪੂਰੇ ਪੰਜਾਬ ਵਿੱਚ ਸ਼ਲਾਘਾ ਹੋ ਰਹੀ ਹੈ।

ਇਹ ਵੀ ਪੜ੍ਹੋ-  ਗੁਰਦਾਸਪੁਰ ਵਿਖੇ ਤੇਜ਼ ਰਫ਼ਤਾਰ ਐਂਬੂਲੈਂਸ ਨੇ ਵਿਅਕਤੀ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ

ਮਰੀਜ਼ ਦੇ ਦਿਲ ’ਚ ਨਕਲੀ ਦਿਲ ਯਾਨੀ ਇੰਪੇਲਾ ਪਾ ਕੇ ਡਾਕਟਰਾਂ ਨੇ ਸਾਢੇ ਦਸ ਘੰਟਿਆਂ ਵਿਚ ਸਫ਼ਲ ਸਰਜਰੀ ਕੀਤੀ। ਪੰਜਾਬ ਦੇ ਕਿਸੇ ਸਰਕਾਰੀ ਹਸਪਤਾਲ ’ਚ ਅਜਿਹੀ ਇਹ ਪਹਿਲੀ ਸਰਜਰੀ ਹੈ। 75 ਸਾਲਾ ਮਰੀਜ਼ ਜੋਧ ਸਿੰਘ ਦਾ ਜ਼ਿਲ੍ਹੇ ਦੇ ਦੋ ਵੱਡੇ ਨਿੱਜੀ ਹਸਪਤਾਲਾਂ ਨੇ ਆਪ੍ਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਦਿਲ ਦੇ ਰੋਗੀਆਂ ਦੇ ਇਲਾਜ ਲਈ ਕਰੋੜਾਂ ਰੁਪਏ ਖਰਚ ਕੇ ਪਿਛਲੇ ਲੰਮੇ ਸਮੇਂ ਤੋਂ ਗੁਰੂ ਨਾਨਕ ਦੇਵ ਹਸਪਤਾਲ 'ਚ ਕੈਥ ਲੈਬ ਬਣਾਈ ਗਈ ਸੀ ਪਰ ਚੰਗੇ ਡਾਕਟਰ ਅਤੇ ਤਜਰਬੇ ਵਾਲੇ ਅਧਿਕਾਰੀ ਦੀ ਅਣਹੋਂਦ ਕਾਰਨ ਇਹ ਲੈਬ ਬੰਦ ਹੋ ਗਈ ਸੀ। ਡਾ: ਪਰਮਿੰਦਰ ਦੇ ਆਉਣ ਤੋਂ ਬਾਅਦ ਇਹ ਲੈਬ ਇਤਿਹਾਸਕ ਕੰਮ ਕਰ ਰਹੀ ਹੈ। ਗੁਰੂ ਨਾਨਕ ਦੇਵ ਹਸਪਤਾਲ ਅਤੇ ਮੈਡੀਕਲ ਕਾਲਜ 'ਚ ਪਹਿਲੀ ਵਾਰ ਦਿਲ ਦਾ ਦੌਰਾ ਪੈਣ ਵਾਲੇ 75 ਸਾਲਾ ਵਿਅਕਤੀ ਨੂੰ ਉੱਨਤ ਇੰਪੇਲਾ ਇਲਾਜ ਨਾਲ ਨਵਾਂ ਜੀਵਨ ਮਿਲਿਆ ਹੈ । ਜਾਨਲੇਵਾ ਦਿਲ ਦੇ ਦੌਰੇ ਤੋਂ ਪੀੜਤ ਮਰੀਜ਼ਾਂ ਲਈ ਇਹ ਰਾਹਤ ਵਾਲੀ ਖ਼ਬਰ ਹੈ। 

ਡਾ. ਪਰਮਿੰਦਰ ਅਨੁਸਾਰ ਮਰੀਜ਼ ਬੇਹੱਦ ਗੰਭੀਰ ਹਾਲਤ ਵਿਚ ਸੀ। ਇਸ ਦੇ ਬਾਵਜੂਦ ਉਨ੍ਹਾਂ ਚੁਣੌਤੀ ਸਵੀਕਾਰ ਕੀਤੀ। ਮਰੀਜ਼ ਦੀਆਂ ਧੜਕਨਾਂ ਚੱਲਦੀਆਂ ਰਹਿਣ, ਇਸ ਦੇ ਲਈ ਮੁੰਬਈ ਤੋਂ ਮਿੰਨੀ ਹਾਰਟ ਮਸ਼ੀਨ ਯਾਨੀ ਇੰਪੇਲਾ ਮੰਗਵਾਇਆ ਗਿਆ। ਇਹ ਇੰਪੇਲਾ ਮਰੀਜ਼ ਦੀ ਲੱਤ ਦੀਆਂ ਨਾੜੀਆਂ ਜ਼ਰੀਏ ਦਿਲ ਤੱਕ ਪਹੁੰਚਾਇਆ ਗਿਆ। ਇਸ ਤੋਂ ਬਾਅਦ ਆਪ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਸਰਜਰੀ ਤੋਂ  ਬਾਅਦ ਜਾਂਚ ਕੀਤੀ ਤਾਂ ਮਰੀਜ਼ ਦਾ ਆਪਣਾ ਦਿਲ ਪੂਰੀ ਤਰ੍ਹਾਂ ਕੰਮ ਕਰ ਰਿਹਾ ਸੀ।  ਉਨ੍ਹਾਂ ਕਿਹਾ ਕਿ ਇੰਪੇਲਾ ਦੀ ਵਰਤੋਂ ਕਰਕੇ ਜਾਨਾਂ ਬਚਾਈਆਂ ਜਾ ਸਕਦੀਆਂ ਹਨ,ਜੋ ਹੁਣ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਉਪਲੱਬਧ ਹੈ। ਇਸ ਮਿਸਾਲੀ ਡਾਕਟਰੀ ਇਲਾਜ ਦਾ ਨਾ ਸਿਰਫ਼ ਅੰਮ੍ਰਿਤਸਰ ਦੇ ਲੋਕ ਲਾਭ ਉਠਾਉਣਗੇ ਸਗੋਂ ਗੁਆਂਢੀ ਰਾਜਾਂ ਦੇ ਲੋਕ ਵੀ ਇਸ ਸਹੂਲਤ ਦਾ ਲਾਭ ਉਠਾ ਸਕਦੇ ਹਨ। ਹਾਲ ਹੀ 'ਚ ਹਸਪਤਾਲ ਵਿੱਚ ਕਾਰਡੀਓਲੋਜੀ ਟੀਮ ਨੇ ਇੱਕ 75 ਸਾਲਾ ਵਿਅਕਤੀ ਦੀ ਸਫ਼ਲਤਾਪੂਰਵਕ ਜਾਨ ਬਚਾਈ ਹੈ।

ਇਹ ਵੀ ਪੜ੍ਹੋ- ਨੰਗਲ 'ਚ ਸਰਕਾਰੀ ਮੁਲਾਜ਼ਮ ਦੀ ਮਿਲੀ ਲਾਸ਼, ਇਕ ਦਿਨ ’ਚ 3 ਜਣਿਆਂ ਦੀ ਮੌਤ ਨੇ ਫੈਲਾਈ ਸਨਸਨੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News