ਘਰ ''ਚ ਦਾਖਲ ਹੋ ਕੇ ਕੀਤੇ ਫਾਇਰ
Monday, Dec 04, 2017 - 07:01 AM (IST)
ਅੰਮ੍ਰਿਤਸਰ, (ਅਰੁਣ)- ਰੰਜਿਸ਼ ਕਾਰਨ ਘਰ 'ਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨ ਤੇ ਗੋਲੀਆਂ ਚਲਾ ਕੇ ਦੌੜੇ ਕਰੀਬ ਇਕ ਦਰਜਨ ਹਮਲਾਵਰਾਂ ਖਿਲਾਫ ਥਾਣਾ ਅਜਨਾਲਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਧਾਰੀਵਾਲ ਕਲੇਰ ਵਾਸੀ ਹਰਭਜਨ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਘਰ 'ਚ ਦਾਖਲ ਹੋਣ ਮਗਰੋਂ ਕੁੱਟਮਾਰ ਕਰਦਿਆਂ ਪਰਿਵਾਰਕ ਮੈਂਬਰਾਂ ਨੂੰ ਧਮਕਾਉਣ ਤੇ ਗੋਲੀਆਂ ਚਲਾ ਕੇ ਦੌੜੇ ਕੁੰਨਣ ਸਿੰਘ ਪੁੱਤਰ ਹਾਕਮ ਸਿੰਘ, ਦਵਿੰਦਰ ਕੌਰ ਪਤਨੀ ਕੁੰਨਣ ਸਿੰਘ, ਗੁਰਮੀਤ ਸਿੰਘ, ਸਰਬਜੀਤ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਧਾਰੀਵਾਲ ਕਲੇਰ ਤੇ 10 ਹੋਰ ਅਣਪਛਾਤੇ ਵਿਅਕਤੀਆਂ ਦੀ ਪੁਲਸ ਭਾਲ ਕਰ ਰਹੀ ਹੈ।
