ਲੋਹਗੜ੍ਹ ਦੀ ਕਾਲੋਨੀ ''ਚ ਗੰਦਗੀ ਦੀ ਭਰਮਾਰ

Wednesday, Dec 20, 2017 - 06:40 AM (IST)

ਲੋਹਗੜ੍ਹ ਦੀ ਕਾਲੋਨੀ ''ਚ ਗੰਦਗੀ ਦੀ ਭਰਮਾਰ

ਬਾਬਾ ਬਕਾਲਾ ਸਾਹਿਬ, (ਰਾਕੇਸ਼)- ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਲੋਹਗੜ੍ਹ ਲੋਹਾਰਾਂਵਾਲਾ ਵਿਖੇ ਇਕ ਰਿਹਾਇਸ਼ੀ ਕਾਲੋਨੀ 'ਚ ਲੱਗੇ ਗੰਦਗੀ ਦੇ ਢੇਰ, ਜਿਥੇ ਲੋਕਾਂ ਲਈ ਬਦਬੂ ਦਾ ਘਰ ਬਣਿਆ ਹੋਇਆ ਹੈ, ਉਥੇ ਨਾਲ ਹੀ ਕਈ ਬੀਮਾਰੀਆਂ ਦੇ ਫੈਲਣ ਦਾ ਡਰ ਵੀ ਵਧ ਚੁੱਕਾ ਹੈ । ਦੱਸਿਆ ਜਾਂਦਾ ਹੈ ਕਿ ਰਿਹਾਇਸ਼ੀ ਕਾਲੋਨੀ ਵਿਚ ਪਿੰਡ ਦੀ ਕੁਝ ਸ਼ਾਮਲਾਤ ਜਗ੍ਹਾ ਪਈ ਹੋਈ ਹੈ, ਜਿਥੇ ਲੋਕ ਬੇਲੋੜੀ ਗੰਦਗੀ ਸੁੱਟ ਰਹੇ ਹਨ ਅਤੇ ਕਈ ਘਰਾਂ ਵਾਲਿਆਂ ਵਲੋਂ ਉਥੇ ਗੋਹਾ ਆਦਿ ਵੀ ਸੁੱਟਿਆ ਜਾਂਦਾ ਹੈ, ਜਿਸ ਕਾਰਨ ਉਥੇ ਇਸ ਗੋਹੇ ਦੇ ਢੇਰ ਵਿਚ ਕੀੜੇ ਚੱਲ ਰਹੇ ਹਨ । 
ਸਰਕਾਰੀ ਨਿਯਮਾਂ ਅਨੁਸਾਰ ਰਿਹਾਇਸ਼ੀ ਇਲਾਕਿਆਂ 'ਚ ਕਿਸੇ ਵੀ ਅਜਿਹੀ ਸ਼ਾਮਲਾਤ ਜਾਂ ਨਿੱਜੀ ਜਗ੍ਹਾ 'ਤੇ ਕੂੜਾ ਆਦਿ ਸੁੱਟਣਾ ਸਖਤ ਮਨ੍ਹਾ ਹੁੰਦਾ ਹੈ । ਪਿੰਡ ਦੀ ਸਮੂਹ ਪੰਚਾਇਤ ਅਤੇ ਮੁਹੱਲਾ ਨਿਵਾਸੀਆਂ ਨੇ ਇਕ ਪੱਤਰ ਲਿਖ ਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ, ਸੀਨੀਅਰ ਮੈਡੀਕਲ ਅਫਸਰ ਬਾਬਾ ਬਕਾਲਾ ਸਾਹਿਬ ਤੋਂ ਮੰਗ ਕੀਤੀ ਹੈ ਕਿ ਇਸ ਗੰਦਗੀ ਦੇ ਢੇਰ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਬੀਮਾਰੀਆਂ ਦੇ ਫੈਲਣਾ ਦਾ ਖੌਫ ਲੋਕਾਂ ਦੇ ਮਨ ਵਿਚੋਂ ਨਿਕਲ ਸਕੇ । 
ਦਰਖਾਸਤਕਰਤਾਵਾਂ ਵਿਚ ਪਿੰਡ ਦੀ ਸਰਪੰਚ ਮਨਜੀਤ ਕੌਰ, ਬਚਨ ਸਿੰਘ, ਕਸ਼ਮੀਰ ਸਿੰਘ, ਸਵਿੰਦਰ ਸਿੰਘ, ਦਲਬੀਰ ਸਿੰਘ, ਮਨਜੀਤ ਕੌਰ, ਪ੍ਰਗਟ ਸਿੰਘ (ਸਾਰੇ ਪੰਚ), ਨੰਬਰਦਾਰ ਗੁਰਪਿੰਦਰ ਸਿੰਘ, ਗੁਰਬਚਨ ਸਿੰਘ, ਡਾ. ਬੂਟਾ ਸਿੰਘ, ਰਤਨ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਅਨੋਖ ਸਿੰਘ, ਮਨਜੋਤ ਸਿੰਘ, ਸਤਪਾਲ ਸਿੰਘ, ਵਿਕਰਮਜੀਤ ਸਿੰਘ ਆਦਿ ਦੇ ਨਾਂ ਸ਼ਾਮਿਲ ਹਨ।


Related News