ਸਿੱਖਿਆ ਦਾ ਖ਼ੇਤਰ ਥਕਾਉਣ ਵਾਲਾ ਨਹੀਂ ਸਗੋਂ ਮਜ਼ੇਦਾਰ : ਵਿਰਾਜ ਉਦੈ ਸਿੰਘ

07/23/2022 4:28:10 PM

ਚੰਡੀਗੜ੍ਹ (ਆਸ਼ੀਸ਼)- ਨਵੀਂ ਦਿੱਲੀ ਦੇ ਵਸੰਤਕੁੰਜ ਡੀ.ਪੀ.ਐੱਸ. ਸਕੂਲ ਦੇ ਵਿਰਾਜ ਉਦੈ ਸਿੰਘ ਨੇ ਸੀ.ਬੀ.ਐੱਸ.ਈ. ’ਚ 10ਵੀਂ ਕਲਾਸ ’ਚ 99.6 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਚੰਡੀਗੜ੍ਹ ’ਚ ਇਨਕਮ ਟੈਕਸ ਕਮਿਸ਼ਨਰ ਰਾਮ ਮੋਹਨ ਸਿੰਘ ਦੇ ਪੁੱਤਰ ਵਿਰਾਜ ਨੇ ਵਿੱਦਿਅਕ ਖ਼ੇਤਰ ’ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੂੰ ਕਿਊਬਿੰਗ ’ਚ ਡੂੰਘੀ ਦਿਲਚਸਪੀ ਹੈ ਅਤੇ ਯੂਟਿਊਬ ਚੈਨਲ ਵੀਰੋਕਿਊਬ ਦੇ ਸੰਸਥਾਪਕ ਹਨ। ਆਪਣੇ ਚੈਨਲ ’ਤੇ ਉਸ ਨੇ ਕਿਊਬਿੰਗ ਸਿੱਖਣ ਅਤੇ ਸਪੀਡ ਕਿਊਬਰ ਬਣਨ ਲਈ ਕਈ ਟਿਊਟੋਰੀਅਲ ਪੋਸਟ ਕੀਤੇ ਹਨ। ਉਨ੍ਹਾਂ ਨੂੰ ਕੋਡਿੰਗ ਅਤੇ ਕੰਪਿਊਟਿੰਗ ਦਾ ਵੀ ਸ਼ੌਕ ਹੈ। ਕੰਪਿਊਟਿੰਗ ’ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲੇ ਜਿੱਤੇ ਹਨ। ਉਹ ਗਣਿਤ ਨਾਲ ਸਬੰਧਤ ਓਲੰਪੀਯਾਡ ’ਚ ਭਾਗ ਲੈ ਕੇ ਪੁਰਸਕਾਰ ਜਿੱਤ ਚੁੱਕੇ ਹਨ।

ਇਹ ਵੀ ਪੜ੍ਹੋ: ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਹੋਏ ਨੁਕਸਾਨ ਦਾ ਮੁਆਵਜ਼ਾ ਜਲਦ ਦੇਵੇਗੀ ਸਰਕਾਰ : ਮੰਤਰੀ ਜਿੰਪਾ

ਕੰਪਿਊਟਰ ਇੰਜੀਨੀਅਰਿੰਗ ’ਚ ਕਰੀਅਰ ਬਣਾਉਣਾ ਸੁਫ਼ਨਾ

ਵਿਰਾਜ ਉਦੈ ਸਿੰਘ ਦੀ ਸਮਾਜ ਸੇਵਾ ਦੇ ਖ਼ੇਤਰ ’ਚ ਵੀ ਡੂੰਘੀ ਸੋਚ ਹੈ। ਉਹ ਆਪਣੇ ਗਿਆਨ ਨੂੰ ਦੂਜੇ ਸਹਿਪਾਠੀਆਂ ਨਾਲ ਸਾਂਝਾ ਕਰਨ ’ਚ ਵੀ ਵਿਸ਼ਵਾਸ ਰੱਖਦੇ ਹਨ। ਲਰਨ ਟੂਗੈਦਰ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਸੀ.ਈ.ਓ. ਹਨ। ਇਸ ਰਾਹੀਂ ਉਹ ਕੰਪਿਊਟਿੰਗ ਅਤੇ ਕਿਊਬਿੰਗ ’ਚ ਆਪਣੇ ਗਿਆਨ ਅਤੇ ਹੁਨਰ ਨੂੰ ਸਾਂਝਾ ਕਰਦੇ ਹਨ।

ਇਹ ਵੀ ਪੜ੍ਹੋ: ਅਨਮੋਲ ਗਗਨ ਮਾਨ ਵੱਲੋਂ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਪ੍ਰਭਾਵੀ ਨੀਤੀ ਬਣਾਉਣ ਦੇ ਨਿਰਦੇਸ਼

ਉਨ੍ਹਾਂ ਦੱਸਿਆ ਕਿ ਸਿੱਖਿਆ ਦੇ ਖ਼ੇਤਰ ’ਚ ਰਚਨਾਤਮਕਤਾ ਨਾਲ ਅਧਿਐਨ ਕਰਨਾ ਚਾਹੀਦਾ ਹੈ ਤਾਂ ਕਿ ਹਰੇਕ ਵਿਸ਼ੇ ਦੀ ਪੜਚੋਲ ਕਰ ਕੇ ਮਹੱਤਵਪੂਰਨ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਸਿੱਖਿਆ ਦਾ ਖ਼ੇਤਰ ਥਕਾਵਟ ਵਾਲਾ ਨਹੀਂ ਸਗੋਂ ਮਜ਼ੇਦਾਰ ਹੈ। ਸਫ਼ਲਤਾ ਦਾ ਸਿਹਰਾ ਅਧਿਆਪਕਾਂ, ਮਾਪਿਆਂ ਅਤੇ ਦੋਸਤਾਂ ਨੂੰ ਦਿੱਤਾ ਹੈ। ਕੰਪਿਊਟਰ ਇੰਜੀਨੀਅਰਿੰਗ ’ਚ ਭਵਿੱਖ ਬਣਾਉਣ ਦਾ ਸੁਫ਼ਨਾ ਹੈ।


 


Anuradha

Content Editor

Related News