ਚੰਦ ਨਜ਼ਰ ਆਇਆ, ਈਦ-ਉਲ-ਅਜ਼ਹਾ ਦਾ ਤਿਉਹਾਰ 2 ਸਤੰਬਰ ਨੂੰ
Thursday, Aug 24, 2017 - 12:46 AM (IST)
ਜਲੰਧਰ (ਮਜ਼ਹਰ) - ਰੂਯਤੇ ਹਿਲਾਲ ਕਮੇਟੀ ਇਮਾਰਤ-ਏ-ਸ਼ਰੀਆ ਫੁਲਵਾਰੀ ਸ਼ਰੀਫ ਪਟਨਾ ਦੇ ਮੁਫਤੀ ਅੰਜਾਰ ਕਾਸਮੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਹਿਮਦ ਬੁਖਾਰੀ, ਰੂਯਤੇ ਹਿਲਾਲ ਕਮੇਟੀ, ਲਖਨਊ ਦੇ ਮੌਲਾਨਾ ਫਿਰੰਗੀ ਮਹਲੀ, ਮਸਜਿਦ ਫਤਿਹਪੁਰੀ ਦੇ ਸ਼ਾਹੀ ਇਮਾਮ ਮੌਲਾਨਾ ਮੁਫਤੀ ਮੁਕੱਰਮ ਅਹਿਮਦ, ਰੂਯਤੇ ਹਿਲਾਲ ਕਮੇਟੀ ਹਰਿਆਣਾ ਦੇ ਹਾਫਿਜ਼ ਪੀਰ ਜੀ ਹੁਸੈਨ ਅਹਿਮਦ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬਉਰ ਰਹਿਮਾਨ ਲੁਧਿਆਣਵੀ ਅਤੇ ਹੋਰਨਾਂ ਸੂਬਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲਹਿੱਜਾ ਦਾ ਚੰਦ ਨਜ਼ਰ ਆ ਗਿਆ। 24 ਅਗਸਤ ਨੂੰ ਜ਼ਿਲਹਿੱਜਾ ਦੀ ਪਹਿਲੀ ਤਰੀਕ ਹੋਵੇਗੀ ਅਤੇ ਸ਼ਨੀਵਾਰ 2 ਸਤੰਬਰ ਨੂੰ ਈਦ-ਉਲ-ਅਜ਼ਹਾ ਦਾ ਤਿਉਹਾਰ ਹੋਵੇਗਾ।
