ਧੀ ਦਾ ਕਤਲ ਕਰਨ ਮਗਰੋਂ Bike ਨਾਲ ਬੰਨ੍ਹ ਪੂਰੇ ਪਿੰਡ ''ਚ ਘੁਮਾਈ ਸੀ ਮ੍ਰਿਤਕ ਦੇਹ, ਹੁਣ ਪਿਓ ਨੇ ਕੀਤਾ ਸਰੰਡਰ
Friday, Aug 11, 2023 - 06:35 PM (IST)
ਅੰਮ੍ਰਿਤਸਰ (ਸੰਜੀਵ) : ਬੀਤੇ ਦਿਨ ਅੰਮ੍ਰਿਤਸਰ ’ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇਕ ਪਿਤਾ ਨੇ ਆਪਣੀ 16 ਸਾਲਾ ਧੀ ਦੇ ਚਰਿੱਤਰ ’ਤੇ ਸ਼ੱਕ ਕਰਦਿਆਂ ਉਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਆਨਰ ਕਿਲਿੰਗ ਦੇ ਮਾਮਲੇ 'ਚ ਪਿਤਾ ਨੇ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਪੁਲਸ ਅੱਜ ਉਸ ਨੂੰ ਅਦਾਲਤ 'ਚ ਪੇਸ਼ ਕਰੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਭਾਣਾ, ਇਕ ਵਿਅਕਤੀ ਦੀ ਮੌਤ, ਦੂਜੇ ਦੀ ਵੱਢੀ ਗਈ ਬਾਂਹ
ਕੀ ਹੈ ਪੂਰਾ ਮਾਮਲਾ
ਟਾਂਗਰਾ ਦੇ ਪਿੰਡ ਮੁੱਛਲ ਤੋਂ ਪਿਛਲੇ ਦੋ ਦਿਨਾਂ ਤੋਂ ਲਾਪਤਾ ਹੋਈ ਨਾਬਾਲਗ ਕੁੜੀ ਆਪਣੇ ਘਰ ਪਰਤ ਆਈ ਸੀ, ਜਿਸ ਨੂੰ ਦੇਖ ਕੇ ਪਿਤਾ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਚਰਿੱਤਰ 'ਤੇ ਸ਼ੱਕ ਕਰਦੇ ਹੋਏ ਤੇਜ਼ਧਾਰ ਹਥਿਆਰਾਂ ਨਾਲ ਧੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪਹਿਲਾਂ ਮ੍ਰਿਤਕ ਦੇਹ ਨੂੰ ਮੋਟਰਸਾਈਕਲ ਦੇ ਪਿਛਲੇ ਪਾਸੇ ਬੰਨ੍ਹ ਕੇ ਪਿੰਡ 'ਚ ਘੁਮਾਇਆ ਅਤੇ ਫਿਰ ਰੇਲਵੇ ਲਾਈਨਾਂ 'ਤੇ ਸੁੱਟ ਦਿੱਤਾ ਤਾਂ ਕਿ ਲਾਸ਼ ਉੱਤੋਂ ਰੇਲ ਗੱਡੀ ਨਿਕਲਣ ਨਾਲ ਇਹ ਹਾਦਸਾ ਲੱਗੇ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ ਮਗਰੋਂ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਰੋ-ਰੋ ਦੱਸੀਆਂ ਇਹ ਗੱਲਾਂ
ਇਸ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਕੈਮਰੇ 'ਚ ਕੈਦ ਹੋਈ, ਪਿਤਾ ਮ੍ਰਿਤਕ ਦੇਹ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਚਲਾ ਘੁਮਾ ਰਿਹਾ ਹੈ। ਇਹ ਘਟਨਾ ਪੂਰੇ ਪਿੰਡ ਦੀਆਂ ਅੱਖਾਂ ਸਾਹਮਣੇ ਵਾਪਰੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8