ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Thursday, Dec 21, 2017 - 01:12 PM (IST)
ਤਲਵੰਡੀ ਸਾਬੋ (ਮੁਨੀਸ਼) — ਤਲਵੰਡੀ ਸਾਬੋ ਦੇ ਪਿੰਡ ਭਾਗੀ ਵਾਂਦਰ 'ਚ ਇਕ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੇਤ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਉਸ ਦੇ ਸਿਰ ਕਰੀਬ 5 ਲੱਖ ਰੁਪਏ ਦਾ ਕਰਜ਼ਾ ਸੀ ਤੇ ਕਿਸਾਨ ਦੇ ਕੋਲ ਸਿਰਫ 2 ਏਕੜ ਜ਼ਮੀਨ ਸੀ, ਜੋ ਬਿਕ ਚੁੱਕੀ ਸੀ ਤੇ ਹੁਣ ਉਸ ਕੋਲ ਸਿਰਫ 4 ਕਨਾਲ ਜ਼ਮੀਨ ਰਹਿ ਗਈ ਸੀ।

