ਅਕਾਲੀ ਦਲ ਨੂੰ ਕਿਸੇ ਵੇਲੇ ਵੀ ਅਲਵਿਦਾ ਆਖ ਸਕਦੈ ਧੱਲੇਕੇ ਦਾ ਟਕਸਾਲੀ ਸਰਪੰਚ ਪਰਿਵਾਰ

Sunday, Oct 01, 2017 - 05:43 PM (IST)

ਅਕਾਲੀ ਦਲ ਨੂੰ ਕਿਸੇ ਵੇਲੇ ਵੀ ਅਲਵਿਦਾ ਆਖ ਸਕਦੈ ਧੱਲੇਕੇ ਦਾ ਟਕਸਾਲੀ ਸਰਪੰਚ ਪਰਿਵਾਰ


ਮੋਗਾ(ਗਰੋਵਰ/ਗੋਪੀ)-ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀ ਦੇਣ ਵਾਲੇ ਅਕਾਲੀ ਦਲ ਦੇ ਵਫਾਦਾਰ ਸਵ. ਸਾਬਕਾ ਸਰਪੰਚ ਮੁਖਤਿਆਰ ਸਿੰਘ ਧੱਲੇਕੇ ਦਾ ਸਮੁੱਚਾ ਪਰਿਵਾਰ ਹੁਣ ਕਿਸੇ ਵੇਲੇ ਅਕਾਲੀ ਦਲ ਨੂੰ ਅਲਵਿਦਾ ਆਖ ਸਕਦਾ ਹੈ। ਅੱਜ ਇੱਥੇ 'ਜਗ ਬਾਣੀ' ਦਫਤਰ ਵਿਖੇ ਗੱਲਬਾਤ ਕਰਦਿਆਂ ਪਰਿਵਾਰ ਦੇ ਮੈਂਬਰ ਅਤੇ ਟਕਸਾਲੀ ਅਕਾਲੀ ਆਗੂ ਨਿਰਮਲ ਸਿੰਘ ਧੱਲੇਕੇ ਨੇ ਦੱਸਿਆ ਕਿ ਸਾਡੇ ਪਰਿਵਾਰ ਨੇ 1957 ਤੋਂ ਲੈ ਕੇ ਅਕਾਲੀ ਦਲ ਦੀ ਅੱਜ ਤੱਕ ਬਹੁਤ ਸੇਵਾ ਕੀਤੀ ਹੈ ਅਤੇ ਮੇਰੇ ਪਿਤਾ 1973 ਤੋਂ ਲੈ ਕੇ 1994 ਤੱਕ ਬਲਾਕ ਸੰਮਤੀ ਮੈਂਬਰ, 1982 ਤੋਂ 1992, 1998 ਤੋਂ 2002 ਤੱਕ ਪਿੰਡ ਦੇ ਸਰਪੰਚ ਰਹੇ ਪਰ ਅੱਜ ਅਕਾਲੀ ਦਲ ਵਿਚ ਟਕਸਾਲੀ ਆਗੂਆਂ ਦੀ ਕੋਈ ਦੱਸ-ਪੁੱਛ ਨਹੀਂ ਸਗੋਂ ਕਥਿਤ ਮੌਕਾਪ੍ਰਸਤ ਲੀਡਰਾਂ ਦੀ ਪੁਸਤ-ਪਨਾਹੀ ਕਰਨ ਵਾਲੇ ਹੀ ਮੋਹਰੀ ਹਨ। 
ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਉਨ੍ਹਾਂ ਐਮਰਜੈਂਸੀ ਵੇਲੇ ਵੀ ਅਕਾਲੀ ਦਲ ਦਾ ਝੰਡਾ ਚੁੱਕਿਆ ਅਤੇ ਧਰਮ ਯੁੱਧ ਮੋਰਚੇ ਦੌਰਾਨ ਹਰਚੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਨਾਲ ਗ੍ਰਿਫ਼ਤਾਰੀ ਵੀ ਦਿੱਤੀ। ਭਵਿੱਖੀ ਰਣਨੀਤੀ ਸਬੰਧੀ ਪੁੱਛੇ ਜਾਣ 'ਤੇ ਅਕਾਲੀ ਆਗੂਆਂ ਨਿਰਮਲ ਸਿੰਘ ਨੇ ਕਿਹਾ ਕਿ ਹਾਲ ਦੀ ਘੜੀ ਉਹ ਆਪਣੇ ਗਰੁੱਪ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ ਅਤੇ ਉਸ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇਗਾ।


Related News