ਮਾਂ ਹੀ ਬਣੀ ਨਾਬਾਲਿਗ ਧੀ ਦੀ ਦੁਸ਼ਮਣ, ਪ੍ਰੇਮੀ ਨਾਲ ਮਿਲ ਕੇ ਦਿੱਤਾ ਘਿਨੌਣੀ ਵਾਰਦਾਤ ਨੂੰ ਅੰਜਾਮ
Saturday, Aug 31, 2024 - 06:28 PM (IST)
![](https://static.jagbani.com/multimedia/2024_8image_14_00_271415988405.jpg)
ਪਠਾਨਕੋਟ (ਸ਼ਾਰਦਾ)- ਜ਼ਿਲ੍ਹਾ ਪਠਾਨਕੋਟ ’ਚ ਇਕ ਘਿਨੌਣੀ ਵਾਰਦਾਤ ਉਸ ਸਮੇਂ ਸਾਹਮਣੇ ਆਈ, ਜਦੋਂ ਇਕ 14 ਸਾਲਾ ਨਾਬਾਲਿਗਾ ਅਤੇ ਉਸ ਦੇ ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਦੇ ਮਾਮਲੇ ’ਚ ਪੁਲਸ ਨੇ ਕਾਰਵਾਈ ਕਰਦੇ ਹੋਏ ਨਾਬਾਲਿਗਾ ਦੀ ਮਾਂ ਅਤੇ ਇਸ ਵਾਰਦਾਤ ’ਚ ਸ਼ਾਮਲ ਉਸ ਦੀ ਮਾਂ ਦੇ ਕਥਿਤ ਦੋਸਤ ਅਤੇ ਜਿਸ ਕਿਰਾਏ ਦੇ ਮਕਾਨ ’ਚ ਉਹ ਰਹਿ ਰਹੀ ਸੀ, ਉਸ ਮਕਾਨ ਦੀ ਮਾਲਕਣ ਖਿਲਾਫ਼ ਪੁਲਸ ਵੱਲੋਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ। ਆਈ. ਓ. ਰੁਪਿੰਦਰਜੀਤ ਕੌਰ ਨੂੰ ਬਿਆਨ ਦਰਜ ਕਰਵਾਉਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-2 ਨੇ ਕਾਰਵਾਈ ਕਰਦੇ ਹੋਏ ਗੌਤਮ, ਮਾਂ ਅਤੇ ਮਕਾਨ ਮਾਲਕਣ ਔਰਤ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਪੁਲਸ ਨੂੰ ਸ਼ਿਕਾਇਤਕਰਤਾ ਨਾਬਾਲਿਗਾ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ ਕਿ ਉਹ ਸੱਤਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਸਰਕਾਰੀ ਸਕੂਲ ’ਚ ਪੜ੍ਹਦੀ ਹੈ। ਉਸ ਦੇ ਮਾਤਾ-ਪਿਤਾ ਦੀ ਆਪਸ ’ਚ ਨਹੀਂ ਬਣਦੀ ਹੈ। ਇਸੇ ਦੌਰਾਨ ਕੁਝ ਸਾਲ ਪਹਿਲਾਂ ਗੌਤਮ ਨਾਂ ਦੇ ਵਿਅਕਤੀ ਦੀ ਉਸ ਦੀ ਮਾਂ ਨਾਲ ਦੋਸਤੀ ਹੋ ਗਈ। ਇਸ ਗੱਲ ਦਾ ਪਤਾ ਜਦੋਂ ਉਸ ਦੇ ਪਰਿਵਾਰ ਨੂੰ ਲੱਗਾ ਤਾਂ ਉਸ ਤੋਂ ਬਾਅਦ ਤਕਰਾਰ ਹੋਰ ਵਧ ਗਈ। 15 ਜੁਲਾਈ ਨੂੰ ਉਸ ਦੀ ਮਾਂ ਪਿਤਾ ਨਾਲ ਲੜਾਈ ਕਰ ਕੇ ਉਸ ਨੂੰ ਆਪਣੇ ਨਾਲ ਲੈ ਕੇ ਕਿਰਾਏ ਦੇ ਮਕਾਨ ’ਚ ਰਹਿਣ ਲੱਗੀ। ਨਾਬਾਲਿਗਾ ਨੇ ਕਿਹਾ ਕਿ ਗੌਤਮ ਦਾ ਘਰ ’ਚ ਆਉਣਾ-ਜਾਣਾ ਸੀ ਅਤੇ ਉਸ ਦੀ ਨਜ਼ਰ ਹਮੇਸ਼ਾ ਗਲਤ ਰਹਿੰਦੀ ਸੀ।
ਇਹ ਵੀ ਪੜ੍ਹੋ- ਆਪਣੀ ਹੀ 6 ਸਾਲਾ ਬੱਚੀ ਨਾਲ ਪਿਓ ਨੇ ਕੀਤਾ ਜਬਰ-ਜ਼ਿਨਾਹ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
28 ਅਗਸਤ ਨੂੰ ਗੌਤਮ ਉਸ ਦੀ ਮਾਂ ਨੂੰ ਮਿਲਣ ਲਈ ਇਕ ਔਰਤ ਦੇ ਘਰ ਪਹੁੰਚਿਆ। ਉਹ ਵੀ ਆਪਣੀ ਮਾਂ ਨਾਲ ਉਸ ਔਰਤ ਦੇ ਘਰ ਗਈ ਸੀ, ਜਿੱਥੇ ਉਕਤ ਵਿਅਕਤੀ ਨੇ ਉਸ ਨਾਲ ਇਤਰਾਜ਼ਯੋਗ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਮਾਂ ਨੇ ਉਸ ਦਾ ਮੂੰਹ ਦਬਾ ਦਿੱਤਾ ਅਤੇ ਫਿਰ ਮਾਂ ਅਤੇ ਉਸ ਦਾ ਦੋਸਤ ਉਸ ਨੂੰ ਇਕ ਕਮਰੇ ’ਚ ਬੰਦ ਕਰ ਕੇ ਚਲੇ ਗਏ। ਨਾਬਾਲਿਗਾ ਨੇ ਦੱਸਿਆ ਕਿ ਉਸ ਨੇ ਰੌਲਾ ਪਾਇਆ ਤਾਂ ਇਕ ਵਿਅਕਤੀ ਨੇ ਆ ਕੇ ਕਮਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਉਹ ਬਾਹਰ ਭੱਜ ਗਈ। ਫਿਰ ਉਸ ਦੇ ਪਿਤਾ ਨੇ ਥਾਣਾ ਡਵੀਜ਼ਨ ਨੰ.2 ਵਿਚ ਸ਼ਿਕਾਇਤ ਦਿੱਤੀ। ਪੁਲਸ ਨੇ ਪੀੜਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਕੇ ਹਸਪਤਾਲ ’ਚ ਉਸ ਦਾ ਮੈਡੀਕਲ ਕਰਵਾਇਆ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8